- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸ੍ਰੀਲੰਕਾਈ ਫੌਜ ਮੁਖੀ ਦਾ ਦਾਅਵਾ, ਸਿਖਲਾਈ ਲਈ ਕਸ਼ਮੀਰ ਅਤੇ ਕੇਰਲ ਗਏ ਸਨ ਆਤਮਘਾਤੀ ਹਮਲਾਵਰ
ਕੋਲੰਬੋ – ਸ੍ਰੀਲੰਕਾਈ ਫੌਜ ਦੇ ਮੁਖੀ ਦਾ ਕਹਿਣਾ ਹੈ ਕਿ ਈਸਟਰ ਮੌਕੇ ਖ਼ੁਦ ਨੂੰ ਬੰਬ ਨਾਲ ਉਡਾਉਣ ਵਾਲੇ ਕੁਝ ਆਤਮਘਾਤੀ ਹਮਲਾਵਰ ‘ਕੁਝ ਖ਼ਾਸ ਤਰ੍ਹਾਂ ਦੀ ਸਿਖਲਾਈ‘ ਜਾਂ ਕਿਸੇ ਵਿਦੇਸ਼ ਸੰਗਠਨਾਂ ਨਾਲ ‘ਕੁਝ ਸੰਬੰਧ ਮਜ਼ਬੂਤ ਕਰਨ ਲਈ‘ ਕਸ਼ਮੀਰ ਅਤੇ ਕੇਰਲ ਗਏ ਸਨ। ਇਹ ਪਹਿਲੀ ਵਾਰ ਹੈ ਕਿ ਜਦੋਂ ਕਿਸੇ ਚੋਟੀ ਦੇ ਸ੍ਰੀਲੰਕਾਈ ਸੁਰਖਿਆ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਅਤਵਾਦੀਆਂ ਨੇ ਭਾਰਤ ਦਾ ਦੌਰਾ ਕੀਤਾ ਸੀ। ਜ਼ਿਕਰਯੋਗ ਹੈ ਕਿ ਭਾਰਤ ਨੇ ਹਮਲੇ ਤੋਂ ਪਹਿਲਾਂ ਕੋਲੰਬੋ ਨਾਲ ਖ਼ੁਫ਼ੀਆ ਜਾਣਕਾਰੀਆਂ ਸਾਂਝੀਆਂ ਕੀਤੀਆਂ ਸਨ। ਇਕ ਔਰਤ ਸਮੇਤ 9 ਆਤਮਘਾਤੀ ਹਮਲਾਵਰਾਂ ਨੇ ਬੀਤੀ 21 ਅਪ੍ਰੈਲ ਨੂੰ ਤਿੰਨ ਚਰਚਾਂ ਅਤੇ ਤਿੰਨ ਹੋਟਲਾਂ ‘ਚ ਭਿਆਨਕ ਬੰਬ ਧਮਾਕੇ ਕੀਤੇ ਸਨ, ਜਿਨ੍ਹਾਂ ‘ਚ 253 ਲੋਕਾਂ ਦੀ ਮੌਤ ਹੋਈ ਸੀ, ਜਦਕਿ 500 ਤੋਂ ਵਧੇਰੇ ਲੋਕ ਜ਼ਖ਼ਮੀ ਹੋਏ ਸਨ। ਇਕ ਨਿਊਜ਼ ਚੈਨਲ ਨਾਲ ਇੰਟਰਵਿਊ ਦੌਰਾਨ ਫੌਜ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਮਹੇਸ਼ ਸੇਨਾਨਾਇਕੇ ਨੇ ਇਲਾਕੇ ਅਤੇ ਵਿਦੇਸ਼ ‘ਚ ਸ਼ਕੀਆਂ ਆਉਣ ਬਾਰੇ ‘ਚ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ, ‘‘ਉਹ (ਸ਼ਕੀ) ਭਾਰਤ ਗਏ ਸਨ, ਉਹ ਕਸ਼ਮੀਰ, ਬੈਂਗਲੁਰੂ ਗਏ ਸਨ, ਉਹ ਕੇਰਲ ਗਏ ਸਨ। ਸਾਡੇ ਕੋਲ ਜਾਣਕਾਰੀ ਉਪਲਬਧ ਹੋਈ ਹੈ।‘‘ ਇਹ ਪੁਛੇ ਜਾਣ ‘ਤੇ ਕਿ ਉਹ ਕਸ਼ਮੀਰ ਅਤੇ ਕੇਰਲ ਕਿਹੜੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸਨ, ਫੌਜ ਮੁਖੀ ਨੇ ਕਿਹਾ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਦੀ ਸਿਖਲਾਈ ਜਾਂ ਦੇਸ਼ ਤੋਂ ਬਾਹਰ ਹੋਰ ਸੰਗਠਨਾਂ ਨਾਲ ਸੰਬੰਧ ਮਜ਼ਬੂਤ ਕਰ ਰਹੇ ਸਨ। ਦਸਣਯੋਗ ਹੈ ਕਿ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਅਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਲਈ ਹੈ ਪਰ ਸਥਾਨਕ ਸਰਕਾਰ ਇਸ ਲਈ ਇਸਲਾਮੀ ਚਰਮ ਪੰਥੀ ਸੰਗਠਨ ‘ਨੈਸ਼ਨਲ ਤੌਹੀਦ ਜਮਾਤ‘ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ।


