- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸ੍ਰੀਲੰਕਾ ਦੀ ਵੈਸਟ ਇੰਡੀਜ਼ ਨਾਲ ਟੱਕਰ ਅੱਜ
ਸ੍ਰੀਲੰਕਾ ਦੀਆਂ ਆਈਸੀਸੀ ਵਿਸ਼ਵ ਕੱਪ ਦੇ ਸੈਮੀ-ਫਾਈਨਲ ਵਿੱਚ ਪਹੁੰਚਣ ਦੀਆਂ ਸੰਭਾਵਨਾਵਾਂ ਬਹੁਤ ਹੀ ਘੱਟ ਹਨ, ਪਰ ਉਸ ਨੂੰ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਣ ਲਈ ਸੋਮਵਾਰ ਨੂੰ ਇੱਥੇ ਵੈਸਟ ਇੰਡੀਜ਼ ਖ਼ਿਲਾਫ਼ ਹੋਣ ਵਾਲੇ ਮੁਕਾਬਲੇ ਵਿੱਚ ਹਰ ਹਾਲ ਜਿੱਤ ਦਰਜ ਕਰਨੀ ਹੋਵੇਗੀ। ਵੈਸਟ ਇੰਡੀਜ਼ ਦੀ ਟੀਮ ਪਹਿਲਾਂ ਹੀ ਖ਼ਿਤਾਬੀ ਦੌਡ਼ ’ਚੋਂ ਬਾਹਰ ਹੋ ਚੁੱਕੀ ਹੈ ਅਤੇ ਉਹ ਇਸ ਮੈਚ ਵਿੱਚ ਆਪਣੀ ਇੱਜ਼ਤ ਬਚਾਉਣ ਲਈ ਉਤਰੇਗੀ। ਸ੍ਰੀਲੰਕਾ ਨੇ ਇੰਗਲੈਂਡ ਨੂੰ ਹਰਾ ਕੇ ਉਲਟਫੇਰ ਕੀਤਾ ਸੀ, ਪਰ ਅਗਲੇ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਤੋਂ ਨੌਂ ਵਿਕਟਾਂ ਨਾਲ ਹਾਰ ਕਾਰਨ ਟੀਮ ਦਾ ਸੈਮੀ-ਫਾਈਨਲ ਵਿੱਚ ਪਹੁੰਚਣ ਦਾ ਸਮੀਕਰਨ ਵਿਗਡ਼ ਗਿਆ। ਟੀਮ ਸੱਤ ਮੈਚਾਂ ਵਿੱਚ ਛੇ ਅੰਕ ਨਾਲ ਸੂਚੀ ਵਿੱਚ ਸੱਤਵੇਂ ਸਥਾਨ ’ਤੇ ਹੈ ਅਤੇ ਸੈਮੀ- ਫਾਈਨਲ ਵਿੱਚ ਪਹੁੰਚਣ ਲਈ ਉਸ ਨੂੰ ਆਪਣੇ ਬਾਕੀ ਦੇ ਦੋਵੇਂ ਮੈਚਾਂ ਵਿੱਚ ਜਿੱਤ ਦਰਜ ਕਰਨ ਦੇ ਨਾਲ-ਨਾਲ ਇੰਗਲੈਂਡ ਅਤੇ ਪਾਕਿਸਤਾਨ ਦੇ ਮੈਚਾਂ ਤੋਂ ਉਮੀਦ ਅਨੁਸਾਰ ਨਤੀਜਿਆਂ ਦੀ ਉਮੀਦ ਕਰਨੀ ਹੋਵੇਗੀ।ਦੱਖਣੀ ਅਫਰੀਕਾ ਖ਼ਿਲਾਫ਼ ਪਿਛਲੇ ਮੁਕਾਬਲੇ ਵਿੱਚ ਟੀਮ ਦਾ ਬੱਲੇਬਾਜ਼ੀ ਕ੍ਰਮ ਇੱਕ ਵਾਰ ਫਿਰ ਵਿਗਡ਼ ਗਿਆ ਸੀ। ਅਜਿਹੇ ਵਿੱਚ ਕਪਤਾਨ ਦਿਮੁਥ ਕਰੁਣਾਰਤਨੇ ਵੈਸਟ ਇੰਡੀਜ਼ ਦੀ ਗੇਂਦਬਾਜ਼ੀ ਸਾਹਮਣੇ ਇਸ ਨੂੰ ਸੁਧਾਰਨਾ ਚਾਹੇਗਾ। ਖ਼ਰਾਬ ਬੱਲੇਬਾਜ਼ੀ ਕਾਰਨ ਟੀਮ ਦੀ ਗੇਂਦਬਾਜ਼ੀ ਵੀ ਦਬਾਅ ਵਿੱਚ ਆ ਜਾਦੀ ਹੈ, ਪਰ ਅਨੁਭਵੀ ਲਸਿਥ ਮਲਿੰਗਾ ਅਤੇ ਨੁਵਾਨ ਪ੍ਰਦੀਪ (ਚੇਚਕ ਕਾਰਨ ਵਿਸ਼ਵ ਕੱਪ ਤੋਂ ਬਾਹਰ) ਨੇ ਟੀਮ ਨੂੰ ਗੇਂਦ ਨਾਲ ਚੰਗੀ ਸ਼ੁਰੂਆਤ ਦਿਵਾਈ ਹੈ। ਟੀਮ ਨੂੰ ਇੱਕ ਵਾਰ ਫਿਰ ਆਪਣੇ ਗੇਂਦਬਾਜ਼ਾਂ ਤੋਂ ਉਮੀਦਾਂ ਹੋਣਗੀਆਂ। ਅਭਿਆਸ ਮੈਚ ਵਿੱਚ ਨਿੳੂਜ਼ੀਲੈਂਡ ਦੇ ਖ਼ਿਲਾਫ਼ 421 ਦੌਡ਼ਾਂ ਬਣਾਉਣ ਮਗਰੋਂ ਵੈਸਟ ਇੰਡੀਜ਼ ਨੂੰ ਟੂਰਨਾਮੈਂਟ ਵਿੱਚ ਉਲਟ-ਫੇਰ ਕਰਨ ਵਾਲਾ ਛੁਪਿਆ ਰੁਸਤਮ ਮੰਨਿਆ ਜਾ ਰਿਹਾ ਸੀ। ਟੀਮ ਹਾਲਾਂਕਿ ਪਾਕਿਸਤਾਨ ਖ਼ਿਲਾਫ਼ ਆਪਣੇ ਪਹਿਲੇ ਮੁਕਾਬਲੇ ਨੂੰ ਜਿੱਤਣ ਮਗਰੋਂ ਅਗਲੇ ਪੰਜ ਮੈਚ ਗੁਆ ਬੈਠੀ।


