ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿਚ ‘ਸਵੱਛਤਾ ਪ੍ਰਦਰਸ਼ਨੀ’ਤੇ ਆਧਾਰਿਤ ਕਰਵਾਇਆ ਗਿਆ ਅੰਤਰ –ਪੱਧਰੀ ਮੁਕਾਬਲਾ

ਐਸ ਏ ਐਸ ਨਗਰ – ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਫੇਜ਼ -7 ਮੁਹਾਲੀ ਵਿਖੇ ਅੱਜ ‘ਸਵੱਛਤਾ ਅਭਿਆਨ’ਦੇ ਸੰਬੰਧ ਵਿਚ ਅੰਤਰ ਸਕੂਲ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਛੇਵੀਂ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤਕ ਦੇ ਵਿਦਿਆਰਥੀਆਂ ਵਲੋਂ ਸਕੂਲ ਵਿਚ ਪ੍ਰਦਰਸ਼ਨੀ ਲਗਾਈ ਗਈ| ਇਸ ਪ੍ਰਦਰਸ਼ਨੀ ਦੌਰਾਨ ਬੱਚਿਆਂ ਨੇ ਪੋਸਟਰ, ਮਾਡਲ ਬਣਾ ਕੇ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ,ਬਿਮਾਰੀਆਂ ਤੋਂ ਬਚਣ ਲਈ, ਆਪਣੇ ਘਰ ਤੋਂ ਲੈ ਕੇ ਬਾਹਰ ਸੜਕ, ਮੁਹੱਲੇ, ਸ਼ਹਿਰ ਆਦਿ ਸਾਰੀਆਂ ਜਗ੍ਹਾ ਨੂੰ ਸਾਫ- ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ| ਵਿਦਿਆਰਥੀਆਂ ਨੇ ਦੱਸਿਆ ਕਿ ਸਵੱਛਤਾ ਕੇਵਲ ਘਰ ਜਾਂ ਸੜਕ ਤੱਕ ਹੀ ਸੀਮਿਤ ਨਹੀਂ ਹੁੰਦੀ, ਸਗੋਂ ਇਹ ਪੂਰੇ ਦੇਸ਼ ਅਤੇ ਰਾਸ਼ਟਰ ਲਈ ਜ਼ਰੂਰੀ ਹੁੰਦੀ ਹੈ| ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਬੱਚਿਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਾਫ – ਸਫਾਈ ਰੱਖਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ| ਇੱਕਲੇ ਸਫਾਈ ਕਰਮਚਾਰੀ ਹੀ ਇਹ ਭੂਮਿਕਾ ਨਹੀਂ ਨਿਭਾ ਸਕਦੇ ਸਗੋਂ ਸਾਡੇ ਸਾਰਿਆਂ ਦਾ ਯੋਗਦਾਨ ਵੀ ਜ਼ਰੂਰੀ ਹੈ| ਸਕੂਲ ਦੇ ਡਾਇਰੈਕਟਰ ਸ੍ਰੀਮਤੀ ਪਵਨਦੀਪ ਕੌਰ ਗਿੱਲ ਨੇ ਵੀ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ|

VIA PUNJAB