ਬ੍ਰਾਜ਼ੀਲ ਬਾਰ ਵਿੱਚ ਗੋਲੀਬਾਰੀ, 11 ਵਿਅਕਤੀਆਂ ਦੀ ਮੌਤ

ਬ੍ਰਾਸੀਲੀਆ – ਉੱਤਰੀ ਬ੍ਰਾਜ਼ੀਲ ਦੇ ਇਕ ਬਾਰ ਵਿੱਚ ਅੱਜ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ| ਇਸ ਹਮਲੇ ਵਿਚ ਘੱਟੋ-ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ| ਉੱਤਰੀ ਪਾਰਾ ਰਾਜ ਦੇ ਜਨ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਗੋਲੀਬਾਰੀ ਬੇਲੇਮ ਸ਼ਹਿਰ ਵਿਚ ਹੋਈ| ਗੋਲੀਬਾਰੀ ਦੇ ਪਿੱਛੇ ਦਾ ਉਦੇਸ਼ ਦੇ ਬਾਰੇ ਵਿੱਚ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ| ਹਮਲਾਵਰ ਗੋਲੀਬਾਰੀ ਕਰਨ ਤੋਂ ਬਾਅਦ ਭੱਜ ਗਏ ਪਰ ਇਕ ਸਮਾਚਾਰ ਏਜੰਸੀ ਨੇ ਪੁਲੀਸ ਦੇ ਹਵਾਲੇ ਨਾਲ ਦੱਸਿਆ ਕਿ ਇਕ ਹਮਲਾਵਰ ਜ਼ਖਮੀ ਹੋ ਗਿਆ ਅਤੇ ਉਹ ਪੁਲੀਸ ਹਿਰਾਸਤ ਵਿਚ ਹੈ| ਸਮਾਚਾਰ ਏਜੰਸੀ ਨੇ ਦੱਸਿਆ ਕਿ ਗੋਲੀਬਾਰੀ ਵਿਚ 6 ਔਰਤਾਂ ਅਤੇ 5 ਪੁਰਸ਼ਾਂ ਦੀ ਮੌਤ ਹੋਈ ਹੈ| ਉਸ ਨੇ ਦੱਸਿਆ ਕਿ 7 ਵਿਅਕਤੀ ਇਕ ਮੋਟਰਸਾਈਕਲ ਅਤੇ ਤਿੰਨ ਕਾਰਾਂ ਵਿੱਚ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਨੇ ਗੋਲੀਬਾਰੀ ਕੀਤੀ| ਉਹ ਹਮਲੇ ਤੋਂ ਬਾਅਦ ਘਟਨਾਸਥਲ ਤੋਂ ਫਰਾਰ ਹੋ ਗਏ|

VIA PUNJAB