ਸੰਤ ਈਸ਼ਰ ਸਿੰਘ ਸਕੂਲ ਦੇ ਵਿਦਿਆਰਥੀ ਨੇ ਕਰਾਟੇ ਦੀ ਖੇਡ ਵਿੱਚ ਮਾਰੀਆਂ ਮੱਲਾਂ

ਐਸ ਏ ਐਸ ਨਗਰ – ਸੰਤ ਈਸ਼ਰ ਸਿੰਘ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਗੁਰਨੂਰ ਸਿੰਘ ਰੰਧਾਵਾ ਨੇ ਅੰਡਰ -17 ਕੈਡਿਟ ਕਰਾਟੇ ਦੀ ਖੇਡ ਵਿੱਚ ਭਾਗ ਲੈ ਕੇ ਤੀਜਾ ਸਥਾਨ ਹਾਸਲ ਕੀਤਾ| ਕਰਾਟੇ ਦਾ ਇਹ ਖੇਡ-ਮੁਕਾਬਲਾ ਕੇ .ਏ. 9 ਨੈਸ਼ਨਲ ਚੇਨਈ ਵਿੱਖੇ ਜੇ. ਜੇ. ਸਟੇਡੀਅਮ ਵਿੱਚ 26 ਜਨਵਰੀ ਨੂੰ ਹੋਇਆ ਜਿਸ ਵਿੱਚ ਗੁਰਨੂਰ ਸਿੰਘ ਰੰਧਾਵਾ ਨੇ 70 ਕਿਲੋ ਕੈਟਾਗਰੀ ਵਿੱਚ ਭਾਗ ਲਿਆ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ| ਇਸ ਮੁਕਾਬਲੇ ਵਿੱਚ ਗੁਰਨੂਰ ਸਿੰਘ ਰੰਧਾਵਾ ਨੇ ਕਾਂਸੇ ਦਾ ਮੈਡਲ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ| ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਸਕੂਲ ਦੀ ਸਵੇਰ ਦੀ ਸਭਾ ਵਿੱਚ ਉਸਨੂੰ ਸਨਮਾਨਿਤ ਕੀਤਾ ਤੇ ਵਧਦੇ ਹੋਏ ਅਗਲੇ ਕਦਮਾਂ ਲਈ ਉਤਸ਼ਾਹਿਤ ਕੀਤਾ| ਉਹਨਾਂ ਨੇ ਬੱਚਿਆਂ ਨੂੰ ਖੇਡਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਖੇਡਾਂ ਜ਼ਿੰਦਗੀ ਦੇ ਸਰਵ-ਪੱਖੀ ਵਿਕਾਸ ਲਈ ਅਤਿ ਜ਼ਰੂਰੀ ਹਨ| ਸਕੂਲ ਡਾਇਰੈਕਟਰ ਪਵਨਦੀਪ ਕੌਰ ਗਿੱਲ ਨੇ ਵੀ ਗੁਰਨੂਰ ਸਿੰਘ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਜ਼ਿੰਦਗੀ ਵਿੱਚ ਹੋਰ ਤਰੱਕੀ ਕਰਨ ਦਾ ਅਸ਼ੀਰਵਾਦ ਦਿੱਤਾ|

VIA PUNJAB