- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੰਦੀਪ ਧਾਲੀਵਾਲ ਨੂੰ ਅਮਰੀਕਾ ਵਿੱਚ 21 ਬੰਦੂਕਾਂ ਦੀ ਸਲਾਮੀ
ਵਾਸ਼ਿੰਗਟਨ – ਅਮਰੀਕਾ ਵਿੱਚ ਪਿਛਲੇ ਹਫਤੇ ਡਿਊਟੀ ਦੌਰਾਨ ਮਾਰੇ ਗਏ ਸਿੱਖ ਪੁਲੀਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਅੰਤਿਮ ਸੰਸਕਾਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ| ਪੁਲਸ ਅਧਿਕਾਰੀਆਂ, ਸਿੱਖ ਭਾਈਚਾਰੇ ਦੇ ਲੋਕਾਂ, ਭਾਰਤੀ ਮੂਲ ਦੇ ਅਮਰੀਕੀਆਂ ਅਤੇ ਹਿਊਸਟਨ ਇਲਾਕੇ ਦੇ ਨਿਵਾਸੀਆਂ ਸਮੇਤ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ| ਧਾਲੀਵਾਲ ਹੈਰਿਸ ਕਾਊਂਟੀ ਦੇ ਪਹਿਲੇ ਸਿੱਖ ਡਿਪਟੀ ਸ਼ੈਰਿਫ ਸਨ| ਇੱਥੇ ਸਿੱਖਾਂ ਦੀ ਆਬਾਦੀ 10,000 ਤੋਂ ਵਧੇਰੇ ਹੈ| ਧਾਲੀਵਾਲ ਨੂੰ ਉਨ੍ਹਾਂ ਦੇ ਸਾਥੀਆਂ ਨੇ 21 ਬੰਦੂਕਾਂ ਦੀ ਸਲਾਮੀ ਦਿੱਤੀ| ਬੈਗਪਾਈਪ ਤੇ ‘ਅਮੇਜ਼ਿੰਗ ਗ੍ਰੇਸ’ ਦੀ ਧੁਨ ਵਜਾਈ ਗਈ ਤੇ ਇਸ ਦੌਰਾਨ ਐਚ. ਸੀ. ਐਸ. ਓ. ਦੇ ਮੈਂਬਰਾਂ ਨੇ ਉਸ ਅਮਰੀਕੀ ਝੰਡੇ ਨੂੰ ਤਹਿ ਕੀਤਾ ਜਿਸ ਨਾਲ ਧਾਲੀਵਾਲ ਦਾ ਤਾਬੂਤਲਪੇਟਿਆ ਗਿਆ ਸੀ ਤੇ ਸ਼ੈਰਿਫ ਐਡ ਹੋਂਜਾਲੇਜ ਨੇ ਧਾਲੀਵਾਲ ਦੀ ਪਤਨੀ ਨੂੰ ਇਹ ਸੌਂਪ ਦਿੱਤਾ| ਬੈਰੀ ਸੈਂਟਰ ਵਿੱਚ ਪੁਲੀਸ ਮਹਿਕਮੇ ਦੀ ਸਮਾਰਕ ਸੇਵਾਤ ਤੋਂ ਬਾਅਦ ਧਾਲੀਵਾਲ ਦਾ ਪਰਿਵਾਰ ਅਤੇ ਐਚ. ਸੀ. ਐਸ. ਓ. ਦੇ ਮੈਂਬਰਾਂ ਨੇ ਵਿਨਫੋਰਡ ਫਿਊਨਰਲ ਹੋਮ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ| ਸੰਸਕਾਰ ਵਿੱਚ ਸ਼ਾਮਲ ਹੋਣ ਲਈ ਆਏ ਬਾਕੀ ਲੋਕਾਂ ਲਈ ਲੰਗਰ ਦਾ ਪ੍ਰਬੰਧ 7500 ਨਾਰਥ ਸੈਮ ਪਾਰਕਵੇ ਵੈਸਟ ਦੇ ਗੁਰਦੁਆਰਾ ਸਿੱਖ ਨੈਸ਼ਨਲ ਸੈਂਟਰ ਵਿੱਚ ਕੀਤਾ ਗਿਆ ਸੀ|


