ਸੰਨਿਆਸ ਦਾ ਫ਼ੈਸਲਾ ਨਹੀਂ ਬਦਲੇਗਾ: ਕੁੱਕ

ਲੰਡਨ – ਇੰਗਲੈਂਡ ਦੇ ਸਾਬਕਾ ਕਪਤਾਨ ਅਲਸਟੇਅਰ ਕੁੱਕ ਨੇ ਕਿਹਾ ਕਿ ਉਸ ਦਾ ਸੰਨਿਆਸ ਲੈਣ ਦਾ ਫ਼ੈਸਲਾ ਅਟੱਲ ਹੈ ਅਤੇ ਇਸ ਵਾਰ ਮੁੜ ਵਿਚਾਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਕੁੱਕ ਨੇ ਭਾਰਤ ਖ਼ਿਲਾਫ਼ ਚੌਥੇ ਟੈਸਟ ਮੈਚ ਵਿੱਚ ਇੰਗਲੈਂਡ ਦੀ 60 ਦੌੜਾਂ ਦੀ ਜਿੱਤ ਮਗਰੋਂ ਐਲਾਨ ਕੀਤਾ ਸੀ ਕਿ ਉਹ ਲੜੀ ਦੇ ਪੰਜਵੇਂ ਟੈਸਟ ਮਗਰੋਂ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਵੇਗਾ। ਕੁੱਕ ਨੇ ਭਾਰਤ ਖ਼ਿਲਾਫ਼ ਪੰਜਵੇਂ ਟੈਸਟ ਤੋਂ ਪਹਿਲਾਂ ਕਿਹਾ ਕਿ ਆਪਣੇ ਸੰਨਿਆਸ ਦੇ ਫ਼ੈਸਲੇ ’ਤੇ ਉਹ ਮੁੜ ਵਿਚਾਰ ਨਹੀਂ ਕਰੇਗਾ। 33 ਸਾਲਾ ਕੁੱਕ ਨੇ ਕਿਹਾ ਕਿ ਉਹ ਕਾਊਂਟੀ ਟੀਮ ਅਸੇਕਸ ਨਾਲ ਖੇਡਣਾ ਜਾਰੀ ਰੱਖੇਗਾ, ਜਿਸ ਨਾਲ ਉਸ ਨੇ ਤਿੰਨ ਸਾਲ ਦਾ ਸਮਝੌਤਾ ਕੀਤਾ ਹੈ।

VIA PUNJAB