- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੰਨਿਆਸ ਬਾਰੇ ਫ਼ੈਸਲਾ ਧੋਨੀ ਖ਼ੁਦ ਹੀ ਕਰਨ ਧਵਨ
ਨਵੀਂ ਦਿੱਲੀ – ਭਾਰਤ ਦੇ ਸੀਨੀਅਰ ਸਲਾਮੀ ਬੱਲੇਬਾਜ਼ ਸ਼ਿਖ਼ਰ ਧਵਨ ਦਾ ਮੰਨਣਾ ਹੈ ਕਿ ਸੰਨਿਆਸ ਲੈਣ ਦਾ ਫ਼ੈਸਲਾ ਮਹਿੰਦਰ ਸਿੰਘ ਧੋਨੀ ’ਤੇ ਹੀ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਉਹ ਅਹਿਮ ਫ਼ੈਸਲੇ ਲੈਣ ਦੀ ਅਹਿਮੀਅਤ ਜਾਣਦੇ ਹਨ। ਧਵਨ ਨੇ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਧੋਨੀ ਦੀ ਕਪਤਾਨੀ ਵਿਚ ਹੀ ਕੀਤੀ ਸੀ। 33 ਸਾਲ ਦੇ ਖਿਡਾਰੀ ਨੇ ਕਿਹਾ ਕਿ ਸਾਬਕਾ ਕਪਤਾਨ ਧੋਨੀ ਹਰ ਖਿਡਾਰੀ ਦੀ ਕਾਬਲੀਅਤ ਨੂੰ ਬਿਹਤਰ ਢੰਗ ਨਾਲ ਸਮਝਦੇ ਹਨ।ਧਵਨ ਨੇ ਪੱਤਰਕਾਰ ਰਜਤ ਸ਼ਰਮਾ ਦੇ ਸ਼ੋਅ ‘ਆਪ ਕੀ ਅਦਾਲਤ’ ਵਿਚ ਕਿਹਾ ਕਿ ਧੋਨੀ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਸੰਨਿਆਸ ਲੈਣਾ ਚਾਹੀਦਾ ਹੈ। ਇਹ ਫ਼ੈਸਲਾ ਉਨ੍ਹਾਂ ਦਾ ਹੀ ਹੋਣਾ ਚਾਹੀਦਾ ਹੈ। ਧਵਨ ਨੇ ਕਿਹਾ ਕਿ ਉਨ੍ਹਾਂ ਹੁਣ ਤੱਕ ਆਪਣੇ ਕਰੀਅਰ ਵਿਚ ਭਾਰਤ ਲਈ ਕਈ ਅਹਿਮ ਫ਼ੈਸਲੇ ਲਏ ਹਨ ਤੇ ਉਸ ਨੂੰ ਪੂਰਾ ਭਰੋਸਾ ਹੈ ਕਿ ਢੁੱਕਵੇਂ ਸਮੇਂ ’ਤੇ ਉਹ ਇਸ ਬਾਰੇ ਵੀ ਫ਼ੈਸਲਾ ਲਏਗਾ।ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਕਾਬਲੀਅਤ ਪਛਾਣਨ ਵਿਚ ਧੋਨੀ ਦਾ ਕੋਈ ਜਵਾਬ ਨਹੀਂ ਹੈ। ਇਹ ਵੱਡੀ ਅਗਵਾਈ ਦੀ ਖ਼ਾਸੀਅਤ ਹੁੰਦੀ ਹੈ। ਧਵਨ ਨੇ ਕਿਹਾ ਕਿ ਧੋਨੀ ਜਾਣਦੇ ਹਨ ਕਿ ਕਿੱਥੋਂ ਤੱਕ ਇਕ ਖਿਡਾਰੀ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ। ਉਹ ਖਿਡਾਰੀਆਂ ਨੂੰ ਚੈਂਪੀਅਨ ਬਣਾਉਣ ਦਾ ਮਾਹਿਰ ਹੈ।


