- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੱਟ ਕਾਰਨ ਟੀ-20 ਲੜੀ ’ਚੋਂ ਲਾਂਭੇ ਹੋਇਆ ਵਿਲੀਅਮਸਨ
ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਸੱਟ ਦੀ ਸਮੱਸਿਆ ਕਾਰਨ ਇੰਗਲੈਂਡ ਖ਼ਿਲਾਫ਼ ਹੋਣ ਵਾਲੀ ਟੀ-20 ਲੜੀ ਵਿੱਚ ਨਹੀਂ ਖੇਡ ਸਕੇਗਾ। ਟੀਮ ਦੇ ਅਧਿਕਾਰੀਆਂ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੀ ਗ਼ੈਰ-ਮੌਜੂਦਗੀ ਵਿੱਚ ਤੇਜ਼ ਗੇਂਦਬਾਜ਼ ਟਿਮ ਸਾਊਦੀ ਟੀਮ ਦੀ ਅਗਵਾਈ ਕਰੇਗਾ। ਵਿਲੀਅਮਸਨ ਦੇ ਨਵੰਬਰ ਦੇ ਅਖ਼ੀਰ ਵਿੱਚ ਮਹਿਮਾਨ ਟੀਮ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਵਿੱਚ ਵਾਪਸੀ ਦੀ ਉਮੀਦ ਹੈ।ਕੋਚ ਗੈਰੀ ਸਟੀਡ ਨੇ ਕਿਹਾ ਕਿ ਇਹ ਉਹੀ ਸੱਟ ਹੈ, ਜਿਸ ਨੇ ਵਿਲੀਅਮਸਨ ਨੂੰ ਮਾਰਚ ਮਹੀਨੇ ਬੰਗਲਾਦੇਸ਼ ਖ਼ਿਲਾਫ਼ ਟੈਸਟ ਲੜੀ ਦੌਰਾਨ ਪ੍ਰੇਸ਼ਾਨ ਕੀਤਾ ਸੀ। ਸਟੀਡ ਨੇ ਕਿਹਾ, ‘‘ਇਹ ਕੇਨ ਲਈ ਮਾਯੂਸ਼ੀਜਨਕ ਹੈ, ਪਰ ਸਾਨੂੰ ਲਗਦਾ ਹੈ ਕਿ ਅੱਗੇ ਦੇ ਰੁਝੇਵੇਂ ਵਾਲੇ ਸੈਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਇਹ ਸਹੀ ਫ਼ੈਸਲਾ ਹੈ।’’ ਉਸ ਨੇ ਕਿਹਾ, ‘‘ਅਸੀਂ ਖ਼ੁਸ਼ਕਿਸਮਤ ਹਾਂ ਕਿ ਸਾਡੇ ਕੋਲ ਟਿਮ ਵਰਗਾ ਤਜਰਬੇਕਾਰ ਖਿਡਾਰੀ ਹੈ, ਜੋ ਅੱਗੇ ਵਧ ਕੇ ਟੀਮ ਦੀ ਕਮਾਨ ਸੰਭਾਲ ਸਕਦਾ ਹੈ।’’ ਸਟੀਡ ਨੇ ਕਿਹਾ ਕਿ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਤਿੰਨ ਮੈਚ ਤੇਜ਼ ਗੇਂਦਬਾਜ਼ ਲੌਕੀ ਫਰਗੂਸਨ ਅਤੇ ਅਗਲੇ ਦੋ ਮੈਚ ਟਰੈਂਟ ਬੋਲਟ ਖੇਡੇਗਾ।25 ਅਕਤੂਬਰ ਤੋਂ ਕ੍ਰਾਈਸਟਚਰਚ ਵਿੱਚ ਸ਼ੁਰੂ ਹੋਣ ਵਾਲੀ ਇਹ ਲੜੀ ਪਹਿਲੀ ਨਵੰਬਰ ਤੱਕ ਚੱਲੇਗੀ। ਜੁਲਾਈ ਮਹੀਨੇ ਲਾਰਡਜ਼ ਵਿੱਚ ਖੇਡੇ ਗਏ ਇੱਕ ਰੋਜ਼ਾ ਵਿਸ਼ਵ ਕੱਪ ਫਾਈਨਲ ਮਗਰੋਂ ਦੋਵਾਂ ਟੀਮਾਂ ਵਿਚਾਲੇ ਇਹ ਪਹਿਲੀ ਟੱਕਰ ਹੈ।


