ਸੱਟ ਕਾਰਨ ਸ਼ਾਰਾਪੋਵਾ ਇੰਡੀਅਨ ਵੇਲਸ ਤੋਂ ਹੋਈ ਬਾਹਰ

ਦੁਨੀਆ ਦੀ ਸਾਬਕਾ ਨੰਬਰ ਇਕ ਟੈਨਿਸ ਖਿਡਾਰਨ ਰੂਸ ਦੀ ਮਾਰੀਆ ਸ਼ਾਰਾਪੋਵਾ ਨੂੰ ਵੱਡਾ ਝਟਕਾ ਲੱਗਾ ਹੈ। ਸੱਟ ਕਾਰਨ ਸ਼ਾਰਾਪੋਵਾ ਨੂੰ ਅਗਲੇ ਮਹੀਨੇ ਕੈਲੀਫੋਰਨੀਆ ‘ਚ ਹੋਣ ਵਾਲੇ ਟੂਰਨਾਮੈਂਟ ਡਬਲਿਊ.ਟੀ.ਏ. ਇੰਡੀਅਨ ਵੇਲਸ ਤੋਂ ਮਜਬੂਰਨ ਬਾਹਰ ਹੋਣਾ ਪਿਆ। ਲੰਬੇ ਸਮੇਂ ਤੋਂ ਮੋਢੇ ਦੀ ਸੱਟ ਨਾਲ ਜੂਝ ਰਹੀ ਸ਼ਾਰਾਪੋਵਾ ਨੂੰ ਪਿਛਲੇ ਮਹੀਨੇ ਸੇਂਟ ਪੀਟਰਸਬਰਗ ‘ਚ ਹੋਏ ਟੂਰਨਾਮੈਂਟ ਤੋਂ ਵੀ ਬਾਹਰ ਹੋਣਾ ਪਿਆ ਸੀ। ਇੰਡੀਅਨ ਵੇਲਸ ਚਾਰ ਤੋਂ 17 ਮਾਰਚ ਤੱਕ ਕੈਲੀਫੋਰਨੀਆ ‘ਚ ਖੇਡਿਆ ਜਾਵੇਗਾ। ਰੂਸ ਦੀ ਇਹ ਸਟਾਰ ਖਿਡਾਰਨ ਲਗਾਤਾਰ ਆਪਣੀ ਫਿੱਟਨੈਸ ਨਾਲ ਜੂਝ ਰਹੀ ਹੈ। ਸ਼ਾਰਾਪੋਵਾ ਨੇ ਕਿਹਾ, ”ਮੈਨੂੰ ਪਿਛਲੇ ਅਤੇ ਇਸ ਸਾਲ ਸੱਟ ਨਾਲ ਜੂਝਣਾ ਪਿਆ ਹੈ। ਮੇਰੇ ਡਾਕਟਰ ਦਾ ਕਹਿਣਾ ਹੈ, ”ਮੈਨੂੰ ਹਰ ਦਿਨ ਆਪਣੇ ਮੋਢੇ ਦਾ ਖਿਆਲ ਰਖਣਾ ਹੋਵੇਗਾ।” ਸ਼ਾਰਾਪੋਵਾ ਨੇ ਕਿਹਾ, ”ਪਿਛਲੇ ਸਾਲ ਮੇਰੇ ਮੋਢੇ ਦੀ ਸੱਟ ਕਿਸੇ ਤੋਂ ਲੁਕੀ ਨਹੀਂ ਸੀ।

VIA PUNJAB