- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਮਨਪ੍ਰੀਤ ਅਤੇ ਟੇਲਰ ਦੇ ਅਰਧ ਸੈਂਕੜਿਆਂ ਨਾਲ ਥੰਡਰ ਨੂੰ ਮਿਲੀ ਜਿੱਤ
ਨਵੀਂ ਦਿੱਲੀ – ਸਲਾਮੀ ਬੱਲੇਬਾਜ਼ ਸਟੇਫਨੀ ਟੇਲਰ (55) ਅਤੇ ਹਰਮਨਪ੍ਰੀਤ ਕੌਰ (52) ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਦੇ ਦਮ ‘ਤੇ ਸਿਡਨੀ ਥੰਡਰ ਨੇ ਐਡੀਲੇਡ ਸਟ੍ਰਾਈਕਰਸ ਨੂੰ 5 ਵਿਕਟਾਂ ਨਾਲ ਹਰਾ ਕੇ ਮਹਿਲਾ ਬੀਗ ਬੈਸ਼ ਲੀਗ (ਡਬਲਯੂ.ਬੀ.ਬੀ.ਐੱਲ.) ‘ਚ ਆਪਣੀ ਚੌਥੀ ਜਿੱਤ ਦਰਜ ਕੀਤੀ। ਐਡੀਲੇਡ ਸਟ੍ਰਾਈਕਰਸ ਵੱਲੋਂ 20 ਓਵਰਾਂ ‘ਚ ਰੱਖੇ ਗਏ 146 ਦੌੜਾਂ ਦੀ ਟੀਚੇ ਦਾ ਪਿੱਛਾ ਕਰਨ ਉਤਰੀ ਸਿਡਨੀ ਥੰਡਰਸ ਟੀਮ ਨੇ 18.2 ਓਵਰ ‘ਚ 5 ਵਿਕਟਾਂ ‘ਤੇ 146 ਦੌੜਾਂ ਬਣਾਈਆਂ। ਸਿਡਨੀ ਥੰਡਰਸ ਵੱਲੋਂ ਸਟੇਫਨੀ ਟੇਲਰ ਨੇ ਆਪਣੀ ਅਰਥ ਸੈਂਕੜੇ ਵਾਲੀ ਪਾਰੀ ‘ਚ 42 ਗੇਂਦਾਂ ‘ਚ 4 ਚੌਕੇ ਅਤੇ 3 ਛੱਕੇ ਲਾਏ। ਜਦਕਿ ਹਰਮਨਪ੍ਰੀਤ ਨੇ 34 ਗੇਂਦਾਂ ‘ਤੇ 6 ਚੌਕੇ ਅਤੇ 2 ਛੱਕੇ ਲਗਾ ਕੇ 52 ਦੌੜਾਂ ਦੀ ਪਾਰੀ ਖੇਡੀ।ਕਪਤਾਨ ਐਲੇਕਸ ਬਲੈਕਵੇਲ ਨੇ 22 ਗੇਂਦਾਂ ‘ਤੇ 27 ਦੌੜਾਂ ਦੀ ਪਾਰੀ ਖੇਡੀ। ਐਡੀਲੇਡ ਸਟ੍ਰਾਈਕਰਸ ਵੱਲੋਂ ਮੈਕਗ੍ਰਾ, ਹੇਜ਼ਲ, ਸ਼ਟ ਅਤੇ ਡਿਵਾਈਨ ਨੇ ਇਕ-ਇਕ ਵਿਕਟ ਲਿਆ। ਇਸ ਤੋਂ ਪਹਿਲਾਂ ਸਿਡਨੀ ਥੰਡਰਸ ਤੋਂ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ‘ਤੇ ਐਡੀਲੇਡ ਨੇ 5 ਵਿਕਟਾਂ ‘ਤੇ 145 ਦੌੜਾਂ ਬਣਾਈਆਂ। ਉਸ ਵੱਲੋਂ ਬ੍ਰਿਜੇਟ ਪੈਟਰਸਨ ਨੇ 40 ਗੇਂਦਾਂ ‘ਤੇ ਅਜੇਤੂ 36 ਦੌੜਾਂ ਦੀ ਪਾਰੀ ਖੇਡੀ ਜਦਕਿ ਮੈਕਫਾਰਲਿਨ ਨੇ 23 ਗੇਂਦਾਂ ‘ਤੇ 29 ਦੌੜਾਂ ਬਣਾਈਆਂ।


