- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਖੇਡ ਅਤੇ ਖਿਡਾਰੀਆਂ ਦਾ ਸਨਮਾਨ ਸਾਡੇ ਲਈ ਸੱਭ ਤੋਂ ਉੱਪਰ ਹੈ – ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ
ਚੰਡੀਗੜ – ਹਰਿਆਣਾ ਖੇਡ ਅਤੇ ਖਿਡਾਰੀਆਂ ਦਾ ਸਨਮਾਨ ਸਾਡੇ ਲਈ ਸੱਭ ਤੋਂ ਉੱਪਰ ਹੈ, ਹਰਿਆਣਾ ਖਿਡਾਰੀਆਂ ਦੀ ਥਾਂ ਹੈ, ਬਜਰੰਗ ਪੁਨਿਆ, ਮਨੂ ਭਾਕਰ, ਦੁਸ਼ਯੰਤ ਚੌਹਾਨ, ਸੋਮਬੀਰ ਪਹਿਲਵਾਨ ਸਮੇਤ ਅਨੇਕ ਅਜਿਹੇ ਵੱਡੇ ਸਟਾਰ ਖਿਡਾਰੀ ਝੱਜਰ ਜਿਲੇ ਤੋਂ ਹਨ, ਜਿਨਾ ਦੀ ਸਫ਼ਲਤਾ ਤੋਂ ਪ੍ਰੇਰਿਤ ਹੋ ਕੇ ਯੁਵਾ ਵਿਸ਼ਵ ਪੱਧਰ ‘ਤੇ ਆਪਣੇ ਪਿੰਡ, ਜਿਲਾ, ਸੂਬੇ ਤੇ ਦੇਸ਼ ਦਾ ਨਾਂਅ ਰੋਸ਼ਣ ਕਰ ਸਕਦੇ ਹਨ| ਸੂਬੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਅੱਜ ਝੱਜਰ ਵਿਚ ਆਯੋਜਿਤ ਮੈਰਾਥਨ ਰਨ ਦਾ ਊਦਘਾਟਨ ਕਰਦੇ ਹੋਏ ਇਹ ਗਲ ਕਹੀ| ਉਨਾਂ ਨੇ ਕਿਹਾ ਕਿ ਝੱਜਰ ਜਿਲਾ ਖੇਡ ਮਹਾਕੁੰਭ ਵਿਚ ਜੇਤੂ ਰਹੇ 1029 ਯੁਵਾ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਟ੍ਰੈਕ ਸੂਟ ਨਾਲ ਸਨਮਾਨਿਤ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ| ਸ੍ਰੀ ਧਨਖੜ ਨੇ ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਨਾਂ ਨੂੰ ਇਸ ਤੋਂ ਵੀ ਵੱਧ ਮਾਣ ਤੇ ਗੌਰਵ ਮਹਿਸੂਸ ਹੋਵੇਗਾ, ਜਦੋਂ ਤੁਸੀ ਏਸ਼ੀਆਡ ਤੇ ਓਲਪਿੰਕ ਵਰਗੀ ਵੱਡੇ ਖੇਡ ਮੁਕਾਬਲਿਆਂ ਵਿਚ ਮੈਡਲ ਜਿੱਤ ਕੇ ਮੁੜੋ ਅਤੇ ਮੈਂ ਸਵੈ ਏਅਰਪੋਰਟ ‘ਤੇ ਪਹੁੰਚ ਕੇ ਆਪ ਦਾ ਸੈਲੀਬ੍ਰਿਟੀ ਵਜੋ ਸਵਾਗਤ ਕਰਾਂ| ਖੇਤੀਬਾੜੀ ਮੰਤਰੀ ਸ੍ਰੀ ਧਨਖੜ ਨੇ ਕਿਹਾ ਕਿ ਖੇਡ ਸਾਡੇ ਜੀਵਨ ਵਿਚ ਨਿਰੰਤਰ ਅੱਗੇ ਵੱਧਣ ਦੀ ਪ੍ਰੇਰਣਾ ਦਿੰਦੇ ਹਨ| ਖੇਡ ਹਰ ਕੇ ਵੀ ਫ਼ਿਰ ਤੋਂ ਖੜਾ ਹੋਣ, ਮੁੜ ਮੁਕਾਬਲਾ ਕਰਨ ਅਤੇ ਜਿੱਤਣ ਦੀ ਪ੍ਰੇਰਣਾ ਦਿੰਦੇ ਹਨ| ਹਾਰਨ ਦੇ ਬਾਅਦ ਵੀ ਨਾ ਹਾਰਨ ਦੇਣ, ਖੇਡ ਭਾਵਨਾ ਸਾਨੂੱ ਜੀਵਨ ਵਿਚ ਇਹੀ ਸਿਖਾਉਂਦੀ ਹੈ| ਉਨਾਂ ਨੇ ਕਿਹਾ ਕਿ ਅੱਜ ਦੀ ਮੈਰਾਥਨ ਰਨ ਵਿਚ ਸ਼ਾਮਿਲ ਪੂਰੇ ਜਿਲੇ ਦੇ ਪ੍ਰਤਿਭਾਸ਼ਾਲੀ ਖਿਡਾਰੀ ਵਿਜੈ ਸੰਕਲਪ ਲੈਣ, ਕਿ ਉਹ ਦੁਨੀਆ ਦੀ ਸੂਚੀ ਵਿਚ ਆਪਣਾ ਨਾਂਅ ਸ਼ੁਮਾਰ ਕਰਾਉਣਗੇ| ਖੇਤੀਬਾੜੀ ਮੰਤਰੀ ਨੇ ਯੁਵਾ ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਖਿਡਾਰੀ ਸਾਡੇ ਸੈਲੀਬ੍ਰਿਟੀ ਹਨ, ਖਿਡਾਰੀ ਸਾਡੇ ਵੱਡੇ ਸਟਾਰ ਹਨ| ਖਿਡਾਰੀਆਂ ਦੇ ਜੀਵਨ ‘ਤੇ ਚੰਗੀਆਂ ਫ਼ਿਲਮਾਂ ਬਣ ਰਹੀਆਂ ਹਨ, ਇੰਨਾ ਫ਼ਿਲਮਾਂ ਨੂੰ ਦੇਖਣ ਅਤੇ ਖੇਡ ਜੀਵਨ ਵਿਚ ਅੱਗੇ ਵੱਧਣ ਦੀ ਪ੍ਰੇਰਣਾ ਲੈਣ| ਖੇਡਾਂ ‘ਤੇ ਅਧਾਰਿਤ ਫ਼ਿਲਮਾਂ ਤੋਂ ਸਿੱਖੋ ਕਿ ਕਿਵੇਂ ਸਾਡੇ ਚੈਪੀਅਨ ਖਿਡਾਰੀਆਂ ਨੇ ਸਪਨੇ ਤੇ ਸੰਕਲਪ ਨੂੰ ਜੀਆ ਅਤੇ ਸਫ਼ਲਤਾ ਦਾ ਪਰਚਮ ਫ਼ਹਿਰਾਇਆ| ਖੇਤੀਬਾੜੀ ਮੰਤਰੀ ਸ੍ਰੀ ਧਨਖੜ ਨੇ ਮੁੰਡਿਆਂ ਤੇ ਕੁੜੀਆਂ ਦੀ ਮੈਰਾਥਨ ਰਨ ਨੂੰ ਦਿੱਲੀ ਰੋਡ ਸਥਿਤ ਕ੍ਰਿਕੇਟ ਮੈਦਾਨ ਤੋਂ ਹਰੀ ਝੰਡੀਦਿਖਾ ਕੇ ਰਵਾਨਾ ਕੀਤਾ| ਲਗਭਗ ਚਾਰ ਕਿਲੋਮੀਟਰ ਲੰਬੀ ਮੈਰਾਥਨ ਰਨ ਪੁਲਿਸ ਲਾਇਨ ਹੁੰਦੇ ਹੋਏ ਨਹਿਰੂ ਕਾਲਜ ਦੇ ਗੇਟ ‘ਤੇ ਸਮਾਪਤ ਹੋਈ| ਖੇਤੀਬਾੜੀ ਮੰਤਰੀ ਨੇ ਸਵੈ ਮੈਰਾਥਨ ਰਨ ਦੇ ਸਮਾਪਨ ਪੁਆਇੰਟ ‘ਤੇ ਯੁਵਾ ਖਿਡਾਰੀਆਂ ਦਾ ਹੌਸਲਾ ਵਧਾਇਆ| ਖੇਤੀਬਾੜੀ ਮੰਤਰੀ ਸ੍ਰੀ ਧਨਖੜ ਨੇ ਜਿਲਾ ਕਖੇਡ ਮਹਾਕੁੰਭ ਦੇ ਜੇਤੂ ਖਿਡਾਰੀਆਂ ਨੂੰ ਮੈਰਾਧਨ ਰਨ ਵਿਚ ਅੱਗੇ ਰਹੇ 100-100 ਮੁੰਡੇ ਤੇ ਕੁੜੀਆਂ ਨੂੰ ਸਪੋਰਟਸ ਸ਼ੂ ਦੇਣ ਦਾ ਐਲਾਨ ਕੀਤਾ| ਉਨਾਂ ਨੇ ਕਿਹਾ ਕਿ ਟ੍ਰੇਕ ਸੂਟ ਦੀ ਤਰਜ ‘ਤੇ ਸਪੋਰਟਸ ਸ਼ੂ ਖਿਡਾਰੀਆਂ ਨੂੰ ਉਨਾਂ ਦੇ ਸਾਇਜ ਦੇ ਅਨੂਸਾਰ ਦਿੱਤੇ ਜਾਣਗੇ ਤਾਂ ਜੋ ਖਿਡਾਰੀਆਂ ਵਿਚ ਟ੍ਰੇਕ ਸੂਟ ਤੇ ਸ਼ੂ ਪਾਉਣ ਦੇ ਬਾਅਦ ਖੇਡ ਭਾਵਨਾ ਨੂੰ ਪ੍ਰੋਤਸਾਹਨ ਮਿਲੇ| ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਵਿਸ਼ਵ ਪੱਧਰ ਪਹਿਲਵਾਨ ਬਜਰੰਗ ਪੁਨਿਆ ਵੱਲੋਂ ਵਿਸ਼ਵ ਕੁਸ਼ਤੀ ਦੀ ਤਾਰਾ ਰੈਕਿੰਗ ਵਿਚ ਨੰਬਰ 1 ‘ਤੇ ਪਹੁੰਚਣ ‘ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ| ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪਹਿਲਵਾਨ ਬਜਰੰਗ ਪੁਨਿਆ ਨੇ ਆਪਣੇ ਪਿੰਡ, ਜਿਲਾ, ਹਰਿਆਣਾ ਅਤੇ ਦੇਸ਼ ਦਾ ਨਾਂਅ ਵਿਸ਼ਵ ਪੱਧਰ ‘ਤੇ ਰੋਸ਼ਨ ਕੀਤਾ ਹੈ| ਹੋਨਹਾਲ ਖਿਡਾਰੀ ਬਜਰੰਗ ਪੁਨਿਆ ਦੀ ਸਫ਼ਲਤਾ ਨੇ ਪੂਰੇ ਦੇਸ਼ਵਾਸੀਆਂ ਨੂੰ ਮਾਣ ਦਿੱਤਾ ਹੈ| ਖੈਤੀਬਾੜੀ ਮੰਤਰੀ ਨੇ ਕਿਹਾ ਕਿ ਏਸ਼ੀਆਡ, ਕਾਮਨਵੈਲਥ, ਵਿਸ਼ਵ ਚੈਂਪੀਅਨ ਵਰਗੇ ਵੱਡੇ ਮੁਕਾਬਲਿਆਂ ਵਿਚ ਬਜਰੰਗ ਪੁਨਿਆ ਨੇ ਮੈਡਲ ਜਿੱਤੇ ਅਤੇ ਵਾਰ-ਵਾਰ ਦੇਸ਼ ਦਾ ਮਾਣ ਵਧਾਇਆ ਹੈ, ਸਾਨੂੰ ਮਾਣ ਹੈ ਆਪਣੇ ਜਿਲੇ ਤੇ ਹਲਕੇ ਦੇ ਖਿਡਾਰੀਆਂ ‘ਤੇ| ਖੇਤੀਬਾੜੀ ਮੰਤਰੀ ਸ੍ਰੀ ਧਨਖੜ ਨੇ ਕਿਹਾ ਕਿ ਉਹ ਆਪਣੇ ਵੱਲੋ, ਹਰਿਆਣਾ ਸਰਕਾਰ ਵੱਲੋਂ ਬਜਰੰਗ ਪੁਨਿਆ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ ਕਿ ਬਜਰੰਗ ਪੁਨਿਆ ਭਵਿੱਖ ਵਿਚ ਵੀ ਦੇਸ਼ ਦਾ ਨਾਂਅ ਰੋਸ਼ਨ ਕਰਦਾ ਰਹੇ| ਵਰਨਣਯੋਗ ਹੈ ਕਿ ਵਲਡ ਯੂਨਾਇਟਿਡ ਰੈਸਲਿੰਗ ਵੱਲੋਂ ਸ਼ਨੀਵਾਰ ਨੂੰ ਜਾਰੀ ਤਾਜਾ ਰੈਕਿੰਗ ਵਿਚ 65 ਕਿਲੋਗ੍ਰਾਮ ਭਾਰ ਵਰਗ ਫ਼ਰੀ ਸਟਾਇਲ ਕੁਸ਼ਤੀ ਨੂੰ ਸ਼੍ਰੇਣੀ ਵਿਚ ਬਜਰੰਗ ਪੁਨਿਆ ਨੇ 96 ਅੰਕ ਪ੍ਰਾਪਤ ਕਰ ਸੱਭ ਤੋਂ ਉੱਪਰ ਸਥਾਨ ਬਣਾਇਆ|


