- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਖੇਡ ਵਿਭਾਗ ਨੇ ਖਿਡਾਰੀਆਂ ਤੋਂ ਵੱਖ-ਵੱਖ ਆਸਾਮੀਆਂ ‘ਤੇ ਨਿਯੁਕਤੀ ਲਈ ਬਿਨੈ ਮੰਗੇ – ਖੇਡ ਮੰਤਰੀ
ਚੰਡੀਗੜ – ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਖੇਡਾਂ ਵਿਚ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਤੋਂ ਵੱਖ-ਵੱਖ ਆਸਾਮੀਆਂ ‘ਤੇ ਨਿਯੁਕਤੀ ਲਈ ਬਿਨੈ ਮੰਗੇ ਹਨ| ਇਸ ਦੇ ਬਿਨੈ ਲਈ ਕੌਮੀ ਪੱਧਰ ‘ਤੇ ਹਰਿਆਣਾ ਵੱਲੋਂ ਖੇਲਣ ਜਾਂ ਹਰਿਆਣਾ ਦੇ ਮੂਲ ਵਾਸੀ ਖਿਡਾਰੀ ਹੀ ਯੋਗ ਮੰਨੇ ਜਾਣਗੇ| ਖੇਡ ਮੰਤਰੀ ਨੇ ਕਿਹਾ ਕਿ ਇਸ ਲਈ ਉਲੰਪਿਕ, ਪੈਰਾਲੰਪਿਕ, ਗੰਗੂ ਉਲੰਪਿਕ, ਵਿਸ਼ੇਸ਼ ਉਲੰਪਿਕ, ਏਸ਼ਿਅਨ, ਪੈਰਾ-ਏਸ਼ਿਅਨ, ਰਾਸ਼ਟਰਮੰਡਲ, ਪੈਰਾ-ਰਾਸ਼ਟਰਮੰਡਲ ਤੇ ਇਕ, ਦੋ ਤੇ ਚਾਰ ਸਾਲਾਂ ਵਿਚ ਇਕ ਵਾਰ ਹੋਣ ਵਾਲੀ ਵਿਸ਼ਵ ਮੁਕਾਬਲੇ, ਆਈ.ਬੀ.ਐਸ.ਏ., ਵਿਸ਼ਵ ਖੇਡ, ਯੂਨੀਵਰਸਿਟੀਆਂ ਦੇ ਵਿਸ਼ਵ ਪੱਧਰੀ ਖਡੇ ਅਤੇ ਇਕ, ਦੋ ਤੇ ਚਾਰ ਸਾਲਾਂ ਵਿਚ ਇਕ ਵਾਰ ਹੋਣ ਵਾਲੀ ਏਸ਼ਿਅਨ ਤੇ ਰਾਸ਼ਟਰ ਮੰਡਲ ਮੁਕਾਬਲੇ ਦੇ ਸੀਨੀਅਰ ਖਿਡਾਰੀ ਬਿਨੈ ਕਰ ਸਕਦੇ ਹਨ| ਇਸ ਲਈ ਕੌਮੀ ਪੱਧਰ ‘ਤੇ ਦੂਜੇ ਸੂਬਿਆਂ ਜਾਂ ਕੇਂਦਰ ਸ਼ਾਸਿਤ ਸੂਬਿਆਂ ਤੋਂ ਖੇਡਣ ਵਾਲੇ ਖਿਡਾਰੀ ਯੋਗ ਨਹੀਂ ਮੰਨੇ ਜਾਣਗੇ| ਸ੍ਰੀ ਵਿਜ ਨੇ ਦਸਿਆ ਕਿ ਖਿਡਾਰੀਆਂ ਦੇ ਬਿਨੈ ਪ੍ਰਾਪਤ ਦੀ ਮਿਤੀ ‘ਤੇ ਵੱਧ ਤੋਂ ਵੱਧ ਉਮਰ 50 ਸਾਲ ਅਤੇ ਘੱਟੋਂ ਘੱਟ ਉਮਰ ਹਰਿਆਣਾ ਸਰਕਾਰ ਦੇ ਨਿਯਮਾਨੁਸਾਰ ਹੋਣੀ ਚਾਹੀਦੀ ਹੈ| ਖਿਡਾਰੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬਿਨੈ ਕੌਮੀ ਖੇਡ ਫੈਡਰੇਂਸ਼ਨ ਰਾਹੀਂ ਭੇਜ ਸਕਦੇ ਹਨ, ਜਿੰਨਾਂ ‘ਤੇ ਫੈਡਰੇਸ਼ਨ ਦੇ ਚੇਅਰਮੈਨ ਜਾਂ ਮਹਾਸਕੱਤਰ ਦੇ ਹਸਤਾਖਰ ਹੋਣਾ ਲਾਜਿਮੀ ਹਨ| ਇਸ ਲਈ ਸਿੰਗਲ ਖਿਡਾਰੀਆਂ ਨੂੰ ਫਾਰਮ-1 ਅਤੇ ਟੀਮ ਵਿਚ ਖੇਡਣ ਵਾਲੇ ਖਿਡਾਰੀ ਫਾਰਮ-2 ਵਿਚ ਬਿਨੈ ਕਰ ਸਕਦੇ ਹਨ| ਬਿਨੈ ਫਾਰਮ ਪੂਰੀ ਤਰਾਂ ਭਰੇ ਅਤੇ ਖਿਡਾਰੀਆਂ ਦੇ ਹਸਤਾਖਰ ਵਾਲੇ ਹੋਣੇ ਚਾਹੀਦੇ ਹਨ| ਇਸ ਲਈ ਖਿਡਾਰੀਆਂ ਆਪਣੇ ਬਿਨੈ ਡਾਇਰੈਕਟਰ, ਖੇਡ ਤੇ ਯੁਵਾ ਮਾਮਲੇ ਵਿਭਾਗ ਕੋਲ ਭੇਜ ਸਕਦੇ ਹਨ| ਇਸ ਸਬੰਧ ਵਿਚ ਵਧੇਰੇ ਜਾਣਕਾਰੀ ਵਿਭਾਗ ਦੀ ਵੈਬਸਾਇਟ www.haryanasports.gov.in’ਤੇ ਪ੍ਰਾਪਤ ਕਰ ਸਕਦੇ ਹਨ|


