- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਨੇ ਅੰਬਾਲਾ ਜਿਲਾ ਦੇ ਪਿੰਡ ਚੌੜਮਸਤਪੁਰ ਵਿਚ 100 ਕਰੋੜ ਰੁਪਏ ਤੋਂ ਵੱਧ ਦੀ ਪਰਿਯੋਜਨਾਵਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਕੀਤਾ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਵਿਕਾਸ ਅਤੇ ਜਨ ਭਲਾਈ ਦੇ ਨਾਲ-ਨਾਲ ਕਿਸਾਨਾਂ ਨਾਲ ਜੁੜੇ ਮੁੱਦਿਆਂ ‘ਤੇ ਵੀ ਵਿਸ਼ੇਸ਼ ਪ੍ਰਾਥਮਿਕਤਾ ‘ਤੇ ਕੰਮ ਕਰ ਰਹੀ ਹੈ| ਉਨਾਂ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁਗਣਾ ਕਰਨ ਦੀ ਯੋਜਨਾ ‘ਤੇ ਤੇਜੀ ਨਾਲ ਕੰਮ ਸ਼ੁਰੂ ਕੀਤਾ ਹੈ ਅਤੇ ਹਰਿਆਣਾ ਰਾਜ ਖੇਤੀਬਾੜੀ ਮਾਰਕਅਿੰਗ ਬੋਰਡ ਰਾਹੀਂ ਹੁਣ ਖੇਤਾਂ ਨੂੰ ਜਾਣ ਵਾਲੇ ਰਸਤਿਆਂ ਨੂੰ ਇੱਟਾਂ ਦੇ ਖੰਡੌਜੇਂ ਨਾਲ ਪੱਕਾ ਕਰ ਕੇ ਕਿਸਾਨਾ ਨੂੰ ਸੁਵਿਧਾਜਨਕ ਰਸਤੇ ਮਹੁਈਆ ਕਰਾਉਣ ਦੀ ਯੋਜਨਾ ਤਿਆਰ ਕੀਤੀ ਹੈ| ਉਨਾਂ ਨੇ ਕਿਹਾ ਕਿ ਇਸ ਸਾਲ ਹਰੇਕ ਵਿਧਾਨ ਸਭਾ ਖੇਤਰ ਵਿਚ 25 ਕਿਲੋਮੀਟਰ ਲੇਬੇ ਖੇਦਾਂ ਦੇ ਰਸਤਿਆਂ ਨੂੰ ਖੰਡੌਜੇ ਲਗਾ ਕੇ ਪੱਕਾ ਕੀਤਾ ਜਾਵੇਗਾ ਅਤੇ ਅਗਾਮੀ ਵਿੱਤ ਸਾਲ ਵਿਚ ਹਰੇਕ ਵਿਧਾਨ ਸਭਾ ਖੇਤਰ ਵਿਚ 100-100 ਕਿਲੋਮੀਟਰ ਅਜਿਹੇ ਰਸਤਿਆਂ ਨੁੰ ਪੱਕਾ ਕਰਨ ਦੀ ਯੋਜਨਾ ਬਣਾਈ ਹੈ| ਉਨਾਂ ਨੇ ਕਿਹਾ ਕਿ ਫ਼ਸਲ ਬੀਮਾ ਯੋਜਨਾ ਰਾਹੀਂ ਕਿਸਾਨਾਂ ਨੂੰ ਆਰਥਿਕ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ| ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਦਾ ਲਾਭ ਚੁੱਕਣ ਕਿਉਂਕਿ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਮੁਆਵਜੇ ਦੀ ਤੁਲਣਾ ਵਿਚ ਫ਼ਸਲ ਦਾ ਨੁਕਸਾਨ ਹੋਣ ‘ਤੇ ਬੀਮਾ ਕੰਪਨੀਆਂ ਰਾਹੀਂ ਵੱਧ ਮੁਆਵਜਾ ਮਿਲਦਾ ਹੈ|ਮੁੱਖ ਮੰਤਰੀ ਅੱਜ ਅੰਬਾਲਾ ਜਿਲਾ ਦੇ ਪਿੰਡ ਚੌੜਮਸਤਪੁਰ ਵਿਚ 100 ਕਰੋੜ ਰੁਪਏ ਤੋਂ ਵੱਧ ਦੀ ਪਰਿਯੋਜਨਾਵਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਕਰਨ ਦੇ ਬਾਅਦ ਇਕ ਵਿਸ਼ਾਲ ਜਨਸਭਾ ਨੂੰ ਸੰਬੋਧਿਤ ਕਰ ਰਹੇ ਸਨ| ਉਨਾਂ ਨੇ ਇਸ ਮੌਕੇ ‘ਤੇ 78.94 ਲੱਖ ਰੁਪਏ ਦੀ ਰਕਮ ਨਾਲ ਅੰਬਾਲਾ ਸ਼ਹਿਰ ਵਿਚ ਬਨਣ ਵਾਲੇ ਮਿਨੀ ਸਕੱਤਰੇਤ, ਅੰਬਾਲਾ ਸ਼ਹਿਰ ਵਿਚ 2.50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਗੋਲਡਨ ਜੈਯੰਤੀ ਪਾਰਕ ਦਾ ਨੀਂਹ ਪੱਥਰ ਰੱਖਿਆ| ਉਨਾਂ ਨੇ ਧਾਰਮਿਕ ਅਤੇ ਇਤਿਹਾਸਿਕ ਮਹਤੱਵ ਦੇ ਪਿੰਡ ਲਖਨੌਰ ਸਾਹਿਬ ਵਿਚ 37 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਮਾਤਾ ਗੁਜਰੀ ਪਸ਼ੂ ਮੈਡੀਕਲ ਅਤੇ ਪਸ਼ੂਧਨ ਵਿਕਾਸ ਸਹਾਇਕ ਕਾਲਜ ਦਾ ਨੀਂਹ ਪੱਥਰ ਵੀ ਰੱਖਿਆ| ਇਸ ਕਾਲਜ ਲਈ ਪਹਿਲੇ ਪੜਾਅ ਵਿਚ 13.46 ਕਰੋੜ ਰੁਪਏ ਦੀ ਰਕਮ ਮਹੁਈਆ ਕਰਾਈ ਗਈ ਹੈ ਅਤੇ ਬਾਕੀ ਰਕਮ ਚਰਣਬੱਧ ਤਰੀਕੇ ਨਾਲ ਮਹੁਈਆ ਹੋਵੇਗੀ| ਉਨਾਂ ਨੇ ਪਿੰਡ ਚੌੜਮਸਤਪੁਰ ਵਿਚ 5.90 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਸਮੂਦਾਇਕ ਸਿਹਤ ਕੇਂਦਰ ਦੇ ਨਵੇਂ ਭਵਨ ਦਾ ਉਦਘਾਟਨ ਵੀ ਕੀਤਾ| ਉਨਾਂ ਨੇ ਇਸ ਮੌਕੇ ‘ਤੇ ਪੌਧਾਰੋਪਣ ਕਰਨ ਦੇ ਨਾਲ-ਨਾਲ ਵਿਧਾਇਕ ਅਸੀਮ ਗੋਇਲ ਵੱਲੋਂ ਤਿਆਰ ਕੀਤੇ ਗਏ ਚਾਰ ਸਾਲ ਗਾਰਜਕਾਲ ਦੇ ਵਿਕਾਸ ਪੱਤਰ ਦੀ ਘੁੰਡ ਚੁਕਾਈ ਵੀ ਕੀਤੀ|ਉਨਾਂ ਨੇ ਕਿਹਾ ਕਿ ਸਾਬਕਾ ਸਰਕਾਰਾਂ ਦੇ ਕਾਰਜਕਾਲ ਵਿਚ ਸੀ.ਐਲ.ਯੂ., ਬਦਲੀਆਂ, ਬਿਲਡਰਸ ਨੂੰ ਲਾਇਸੈਂਸ ਦੇਣ ਸਮੇਤ ਹਰ ਸਰਕਾਰੀ ਕੰਮ ਵਿਚ ਭ੍ਰਿਸ਼ਟਾਚਾਰ ਹੁੰਦਾ ਸੀ ਜਿਸ ‘ਤੇ ਮੌਜੂਦਾ ਸਰਕਾਰ ਨੇ ਰੋਕ ਲਗਾਈ ਹੈ| ਉਨਾਂ ਨੇ ਕਿਹਾ ਕਿ ਇਕ ਨਿਜੀ ਏਜੰਸੀ ਵੱਲੋਂ ਕਰਾਏ ਗਏ ਸਰਵੇ ਵਿਚ ਸੂਬੇ ਵਿਚ ਸਾਲ 2014 ਵਿਚ ਭ੍ਰਿਸ਼ਟਾਚਾਰ 51 ਫ਼ੀਸਦੀ ਸੀ ਜੋ ਜਨਵਰੀ, 2018 ਵਿਚ ਸਿਰਫ਼ 19 ਫ਼ੀਸਦੀ ਦਰਜ ਕੀਤਾ ਗਿਆ ਹੈ| ਉਨਾਂ ਨੇ ਕਿਹਾ ਕਿ ਸਰਕਾਰ ਬਾਕੀ 19 ਫ਼ੀਸਦੀ ਭ੍ਰਿਸ਼ਟਾਚਾਰ ਨੂੰ ਵੀ ਜਨ-ਜਾਗਰਨ ਅਤੇ ਜਨਤਾ ਦੇ ਸਹਿਯੋਗ ਨਾਲ ਖਤਮ ਕਰੇਗੀ ਅਤੇ ਇਸ ਦੇ ਲਈ ਹਰੇਕ ਨਾਗਰਿਕ ਨੂੰ ਰਿਸ਼ਵਤ ਨਾ ਦੇਣ ਦਾ ਸੰਕਲਪ ਲੇਣਾ ਹੋਵੇਗਾ| ਉਨਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵਿਚ ਇੰਨਾਂ ਦਿਨਾ ਚੱਲ ਰਹੇ ਆਪਸੀ ਘਮਾਸਾਨ ਦਾ ਮੁੱਖ ਕਾਰਨ ਕੁਰਸੀ ਨਹੀਂ ਹੈ ਸਗੋ ਭ੍ਰਿਸ਼ਟਾਚਾਰ ਰਾਹੀਂ ਜਮਾ ਕੀਤੇ ਗਏ ਧਨ ਦੇ ਬਟਵਾਰੇ ਨੂੰ ਲੈ ਕੇ ਲੜਾਈ ਹੋ ਰਹੀ ਹੈ| ਉਨਾਂ ਨੇ ਦਸਿਆ ਕਿ ਮੌਜੂਦਾ ਸਰਕਾਰ ਨੇ ਵਿਕਾਸ ਨੂੰ ਤੇਜੀ ਦਿੱਤੀ ਹੈ ਅਤੇ ਸਾਲ 2014 ਦੇ 61 ਹਜਾਰ ਕਰੋੜ ਦੇ ਬਜਟ ਦੀ ਤੁਲਣਾ ਵਿਚ ਇਸ ਵਿੱਤ ਸਾਲ ਵਿਚ 1 ਲੱਖ 15 ਹਜਾਰ ਕਰੋੜ ਦਾ ਬਜਟ ਮਹੁਈਆ ਕਰਾਇਆ ਗਿਆ ਹੈ| ਉਨਾਂ ਨੇ ਕਿਹਾ ਕਿ ਇਸ ਬਜਟ ਦੇ ਇਲਾਵਾ ਭ੍ਰਿਸ਼ਟਾਚਾਰ ਦੇ ਕਾਰਨ ਹੋਣ ਵਾਲੇ 35 ਤੋਂ 40 ਹਜਾਰ ਕਰੋੜ ਰੁਪਏ ਦੇ ਸਰਕਾਰੀ ਖਜਾਨੇ ਦੇ ਨੂਕਸਾਨ ਨੂੰ ਰੋਕ ਕੇ ਵੀ ਵਿਕਾਸ ਕੰਮਾਂ ਦੇ ਲਈ ਮਹੁਈਆ ਕਰਾਇਆ ਜਾ ਰਿਹਾ ਹੈ|ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਜਨਤਾ ਨੇ ਵਿਕਾਸ ਦੀ ਰਾਜਨੀਤੀ ਦਾ ਸਮਰਥਨ ਕੀਤਾ ਹੈ ਅਤੇ ਸੂਬੇ ਵਿਚ ਹੋਏ 5 ਨਗਰ ਨਿਗਮ ਚੋਣਾਂ ਵਿਚ ਭਾਜਪਾ ਦੇ ਮੇਅਰ ਅਹੁਦੇ ਦੇ ਉਮੀਦਵਾਰਾਂ ਨੇ ਵੱਡੇ ਅੰਤਰ ਨਾਲ ਜਿੱਤ ਦਰਜ ਕੀਤੀ ਹੈ| ਉਨਾਂ ਨੇ ਕਿਹਾ ਕਿ ਹੁਣ ਭਾਈ-ਭਤੀਜਵਾਦ, ਖੇਤਰਵਾਦ ਦੀ ਰਾਜਨੀਤੀ ਨੂੰ ਸਮਰਥਨ ਦੇ ਰਹੇ ਹਨ| ਉਨਾਂ ਨੇ ਕਿਹਾ ਕਿ ਵਿਕਾਸ ਦੇ ਨਾਲ-ਨਾਲ ਸਰਕਾਰ ਸਮਾਜਿਕ ਦਿਸ਼ਾ ਵਿਚ ਵੀ ਸੁਧਾਰ ਲਈ ਨਿਰੰਤਰ ਯਤਨ ਕਰ ਰਹੀ ਹੈ| ਉਨਾਂ ਨੇ ਕਿਹਾ ਕਿ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੇ ਤਹਿਤ ਕੰਨਿਆ ਭਰੂਣ ਹੱਤਿਆ ‘ਤੇ ਰੋਕ ਲਗਾਉਣ ਵਿਚ ਕਾਫ਼ੀ ਹੱਦ ਤਕ ਸਫ਼ਲਤਾ ਹਾਸਲ ਹੋਈ ਹੈ ਅਤੇ ਸਵੱਛਤਾ ਮਾਨਕਾਂ ਵਿਚ ਵੀ ਸੂਬੇ ਨੂੰ ਪਹਿਲਾਂ ਸਥਾਨ ਹਾਸਲ ਹੋਇਆ ਹੈ| ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਸਿਹਤ ਸਹੂਲਤਾਂ ਵਿਚ ਅਭੂਤਪੂਰਵ ਸੁਧਾਰ ਕੀਤਾ ਗਿਆ ਹੈ| ਉਨਾਂ ਨੇ ਕਿਹਾ ਕਿ ਸ਼ਹਿਰੀ ਅਤੇ ਗ੍ਰਾਮੀਣ ਖੇਤਰ ‘ਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਹੁਈਆ ਕਰਾਉਣ ਦੇ ਨਾਲ-ਨਾਲ ਜਰੂਰਤਮੰਦ ਪਰਿਵਾਰਾਂ ਨੂੰ ਸਾਲ ਵਿਚ 5 ਲੱਖ ਰੁਪਏ ਤਕ ਦੇ ਫ਼ਰੀ ਇਲਾਜ ਦੀ ਸਹੂਲਤ ਮਹੁਈਆ ਕਰਾਈ ਜਾ ਰਹੀ ਹੈ| ਉਨਾਂ ਨੇ ਪ੍ਰੋਗ੍ਰਾਮ ਵਿਚ ਵੀ ਅੰਬਾਲਾ ਜਿਲੇ ਨਾਲ ਸਬੰਧਿਤ 5 ਲਾਭਪਾਤਰਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦੇ ਈ ਗੋਲਡਨ ਕਾਰਡ ਵੰਡੇ ਹਨ ਅਤੇ ਦਸਿਆ ਕਿ ਜਿਲੇ ਵਿਚ ਹੁਣ ਤਕ 112000 ਪਰਿਵਾਰਾਂ ਦੇ ਅਜਿਹੇ ਕਾਰਡ ਤਿਆਰ ਕੀਤੇ ਜਾ ਚੁੱਕੇ ਹਨ|ਉਨਾਂ ਨੇ ਕਿਹਾ ਕਿ ਉਜਵਲਾ ਯੋਜਨਾ ਦੇ ਤਹਿਤ ਬੀ.ਪੀ.ਐਲ., ਏ.ਏ.ਵਾਈ ਕਾਰਡਾਂ ਦੇ ਇਲਾਵਾ ਸੂਬੇ ਦੇ ਖਾਕੀ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਨੂੰ ਵੀ ਅਨੁਦਾਨ ‘ਤੇ ਰਸੋਈ ਗੈਸ ਕਨੈਕਸ਼ਨ ਮਹੁਈਆ ਕਰਾਏ ਜਾ ਰਹੇ ਹਨ| ਜਨਸਭਾ ਵੱਲੋਂ ਮੁੱਖ ਮੰਤਰੀ ਵੱਲੋਂ ਜਨਤਾ ਵਿਚ ਅਜਿਹੇ ਪਰਿਵਾਰਾਂ ਦੇ ਬਾਰੇ ਦਗਚ ਜਿਨਾਂ ਦੇ ਕੋਲ ਗੈਸ ਕਨੈਕਸ਼ਨ ਨਹੀਂ ਹਨ, ਪੁੱਛੇ ਜਾਣ ‘ਤੇ 5 ਮਹਿਲਾਵਾਂ ਨੇ ਕਨੈਕਸ਼ਨ ਨਾ ਹੋਣ ਦੀ ਗੱਲ ਕਹੀ ਅਤੇ ਮੁੱਖ ਮੰਤਰੀ ਨੇ ਮੰਚ ‘ਤੇ ਹੀ ਵਧੀਕ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੱਤੇ ਕਿ ਉਹ 48 ਘੰਟੇ ਵਿਚ ਇੰਨਾ ਪਰਿਵਾਰਾਂ ਨੂੰ ਅਨੁਦਾਨ ਗੈਸ ਕਨੈਕਸ਼ਨ ਯੋਜਨਾ ਦਾ ਲਾਭ ਮਹੁਈਆ ਕਰਾਉਣ| ਉਨਾਂ ਨੇ ਦਸਿਆ ਕਿ ਸ਼ਿਵਧਾਮ ਨੀਵਨੀਕਰਣ ਯੋਜਨਾ ਦੇ ਤਹਿਤ ਸੂਬੇ ਦੇ ਸਾਰੇ ਪਿੰਡਾਂ ਵਿਚ ਰਸਤਾ, ਚਾਰਦੀਵਾਰੀ, ਪੇਯਜਲ ਅਤੇ ਸ਼ੈਡ ਵਰਗੀ ਸਹੂਲਤਾਂ ਤੌ ਵਾਂਝੇ ਸਮਸ਼ਾਨ ਭੂਮੀਆਂ ਅਤੇ ਕਬਰਹਸਥਾਨ ਵਿਚ ਇਹ ਸਹੂਲਦ ਮਹੁਈਆ ਕਰਾਉਣ ਲਈ 750 ਕਰੋੜ ਰੁਪਏ ਦੀ ਰਕਮ ਦਾ ਪ੍ਰਾਵਧਾਨ ਕੀਤਾ ਗਿਆ ਹੈ|ਮੁੱਖ ਮੰਤਰੀ ਨੇ ਦਸਿਆ ਕਿ ਸਰਕਾਰ ਵੱਲੋਂ ਸਿਖਿਆ ਪ੍ਰਚਾਰ-ਪ੍ਰਸਾਰ ਵਿਸ਼ੇਸ਼ ਮਹਿਲਾ ਸਿਖਿਆ ‘ਤੇ ਵਿਸ਼ੇਸ਼ ਜੋਰ ਦਿੱਤਾ ਜਾ ਰਿਹਾ ਹੈ| ਉਨਾਂ ਨੇ ਦਸਿਆ ਕਿ ਪਿਛਲੇ ਚਾਰ ਸਾਲਾਂ ਵਿਚ ਸੂਬੇ ਵਿਚ 44 ਕਾਲਜ ਸਥਾਪਿਤ ਕੀਤੇ ਗਏ ਹਨ ਜਿਸ ਵਿਚ 29 ਮਹਿਲਾ ਕਾਲਜ ਸ਼ਾਮਿਲ ਹਨ| ਉਨਾਂ ਨੇ ਕਿਹਾ ਕਿ ਸੂਬੇ ਵਿਚ ਸਿਰਫ਼ 9 ਥਾਂ ਅਜਿਹੇ ਚੋਣ ਹੋਈ ਹਨ ਜਿੱਥੇ ਕੁੜੀਆਂ ਨੂੰ ਕਾਲਜ ਸਿਖਿਆ ਲਈ 15 ਕਿਲੋਮੀਟਰ ਜਾ ਇਸ ਤੋਂ ਵੱਧ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ, ਇੰਨਾ ਥਾਵਾਂ ‘ਤੇ ਵੀ ਅਗਾਮੀ ਸਾਲ ਵਿਚ ਮਹਿਲਾ ਕਾਲਜ ਸਥਾਪਿਤ ਕਰਨ ਦੀ ਯੋਜਨਾ ਹੈ|


