ਹਰਿਆਣਾ ਦੇ ਮੁੱਖ ਮੰਤਰੀ ਨੇ ਕਰਨਾਲ ਵਿਚ 32 ਕਰੋੜ ਰੁਪਏ ਦੇ ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖਿਆ

ਚੰਡੀਗੜ੍ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ 32 ਕਰੋੜ ਰੁਪਏ ਦੇ ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖ ਕੇ ਕਰਨਾਲ ਦੇ ਵਿਕਾਸ ਵਿਚ ਇਕ ਹੋਰ ਅਧਿਆਏ ਜੋੜਿਆ ਹੈ׀ ਮੁੱਖ ਮੰਤਰੀ ਕਰਨਾਲ ਦੀ ਨਵੀਂ ਅਨਾਜ ਮੰਡੀ ਕੰਪਲੈਕਸ ਤਂੋ 5 ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖਿਆ׀ ਇੰਨਾਂ ਵਿਕਾਸ ਕੰਮਾਂ ਤੇ ਕਰੀਬ 32 ਕਰੋੜ ਰੁਪਏ ਦਾ ਖਰਚ ਆਵੇਗਾ׀ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਖੇਤਰਾਂ ਵਿਚ ਬਰਾਬਰ ਵਿਕਾਸ ਕਰਾਇਆ ਜਾ ਰਿਹਾ ਹੈ׀ ਵਿਕਾਸ ਦੇ ਮਾਮਲੇ ਵਿਚ ਕਿਸੇ ਤਰ੍ਹਾ ਦੀ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ׀ ਸੂਬੇ ਦੀ ਢਾਈ ਕਰੋੜ ਜਨਤਾ ਦਾ ਸਹਿਯੋਗ ਇਸ ਤਰ੍ਹਾਂ ਹੀ ਮਿਲਦਾ ਰਹੇ, ਸੂਬੇ ਵਿਚ ਵਿਕਾਸ ਦਾ ਪਹਿਆ ਇਸ ਤਰ੍ਹਾਂ ਹੀ ਦੌੜਦਾ ਰਹੇਗਾ׀ ਮੁੱਖ ਮੰਤਰੀ ਵੱਲੋਂ ਨੀਲੋਖੇੜੀ ਵਿਧਾਨ ਸਭਾ ਖੇਤਰ ਦੇ ਪਿੰਡ ਨਿਡਾਨਾ ਤਂੋ ਸ਼ਾਮਗੜ੍ਹ ਤਕ ਦੀ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ ਹੈ׀ ਇਸ ਸੜਕ ’ਤੇ 2.2 ਕੋਰੜ ਰੁਪਏ ਤੋ ਵੱਧ ਖਰਚ ਆਵੇਗਾ ਅਤੇ ਇਕ ਹੋਰ ਸੜਕ ਜਾਂਬਾ ਤੋਂ ਏਬਲਾ ਜਾਗੀਰ ਪਿੰਡ ਨੂੰ ਜਾਣ ਵਾਲੀ ਸੜਕ ਜਿਸ ਦੇ ਨਿਰਮਾਣ ’ਤੇ ਕਰੀਬ 1.14 ਕਰੋੜ ਰੁਪਏ ਖਰਚ ਆਵੇਗਾ, ਇਸ ਦਾ ਵੀ ਨੀਂਹ ਪੱਥਰ ਰੱਖਿਆ ਗਿਆ ਹੈ׀ ਮੁੱਖ ਮੰਤਰੀ ਨੇ ਇੰਦਰੀ ਵਿਧਾਨ ਸਭਾ ਖੇਤਰ ਦੇ ਇੰਦਰੀ ਕਸਬੇ ਵਿਚ ਨਗਰਪਾਲਿਕਾ 1.46 ਕਰੋੜ ਰੁਪਏ ਦੀ ਲਾਗਤ ਨਾਲ ਸ਼ਾਪਿੰਗ ਕੰਪਲੈਕਸ ਤੇ ਕਰੀਬ 1.26 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਨਗਰਪਾਲਿਕਾ ਇੰਦਰੀ ਦੇ ਦਫ਼ਤਰ ਦਫ਼ਤਰ ਦਾ ਨੀਂਹ ਪੱਥਰ ਰੱਖਿਆ׀ ਮੁੱਖ ਮੰਤਰੀ ਨੇ ਅਨਾਜ ਮੰਡੀ ਤੋਂ ਹੀ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਵੱਲੋਂ ਚਲਾਈ ਗਈ ਇੰਟੀਗੇ੍ਰਟਿਡ ਪਾਵਰ ਡਿਵੈਲਪਮੈਂਟ ਸਕੀਮ ਦੀ ਸ਼ੁਰੂਆਤ ਕੀਤੀ ਹੈ׀ ਜਿਲ੍ਹੇ ਵਿਚ ਇਸ ਯੋਜਨਾ ’ਤੇ ਕਰੀਬ 25 ਕਰੋੜ ਖਰਚ ਕੀਤੇ ਜਾਣਗੇ׀ ਇਸ ਯੋਜਨਾ ਦੇ ਤਹਿਤ ਅਸੰਧ ਵਿਚ 6.86 ਕਰੋੜ ਰੁਪਏ, ਨਿਸਿੰਗ ਵਿਚ 3.30 ਕਰੋੜ ਰੁਪਏ, ਤਰਾਵੜੀ ਵਿਚ 5.74 ਕਰੋੜ ਰੁਪਏ, ਨੀਲੋਖੇੜੀ ਵਿਚ 4.46 ਕਰੋੜ ਰੁਪਏ, ਇੰਦਰੀ ਵਿਚ 4.66 ਕਰੋੜ ਰੁਪਏ ਖਰਚ ਹੋਣਗੇ, ਇਸ ਯੋਜਨਾ ਦੇ ਤਹਿਤ 11 ਕੇ.ਵੀ. ਲਾਇਨਾਂ ਦੀ ਸਮਰੱਥਾ ਵਧਾਉਣਾ ਅਤੇ ਨਵੀਂ 11 ਕੇ.ਵੀ. ਲਾਇਨਾ ਦਾ ਨਿਰਮਾਣ ਕਰਾਉਣਾ ਸ਼ਾਮਿਲ ਹੈ׀ ਇਸ ਸਕੀਮ ਦੇ ਤਹਿਤ ਨਵੀਂ ਐਲ.ਪੀ. ਲਾਇਨਾਂ ਦਾ ਨਿਰਮਾਣ ਕਰਨਾ ਅਤੇ ਮੌਜੂਦਾ ਐਲ.ਟੀ. ਲਾਇਨਾਂ ਦੀ ਸਮਰੱਥਾ ਨੂੰ ਵਧਾਉਣਾ ਤੇ ਮੌਜੂਦਾ ਓਵਰਲੋਡ ਐਲ.ਟੀ. ਲਾਇਨਾਂ ਐਕਸ.ਐਲ.ਪੀ.ਈ.ਏ.ਬੀ. ਕੇਬਲ ਵਿਚ ਬਦਲਾਅ ਕਰਨਾ, ਨਵੇਂ ਵੰਡ ਟ੍ਰਾਂਸਫ਼ਾਰਮਰ ਸਥਾਪਿਤ ਕਰਨਾ ਅਤੇ ਮੌਜੂਦਾ ਓਵਰਲੋਡਿਡ ਵੰਡ ਟ੍ਰਾਂਸਫ਼ਾਰਮਰ ਦੀ ਸਮਰੱਥਾ ਵਧਾਉਣਾ ਤੇ ਖਪਤਕਾਰਾਂ ਦੇ ਇਲੈਕਟ੍ਰੋਮੈਕੇਨੀਕਲ ਅਤੇ ਖਰਾਬ ਮੀਟਰਾਂ ਨੂੰ ਬਦਲਣਾ ਹੈ׀ ਇਹ ਕੰਮ ਮੈਸਰਜ ਜੇ.ਬੀ. ਇਲੈਕਟ੍ਰੀਕਲ ਪੰਚਕੂਲਾ ਵੱਲੋਂ ਕੀਤਾ ਜਾਵੇਗਾ׀ ਇਸ ਯੋਜਨਾ ਦੇ ਤਹਿਤ ਸ਼ਹਿਰਾਂ ਦੇ ਕਰੀਬ 1 ਲੱਖ 5 ਹਜਾਰ ਬਿਜਲੀ ਖਪਤਕਾਰਾਂ ਨੂੰ ਲਾਭ ਹੋਵੇਗਾ׀ ਇਸ ਮੌਕੇ ’ਤੇ ਘਰੌਂਡਾ ਦੇ ਵਿਧਾਇਕ ਹਰਵਿੰਦਰ ਕਲਿਆਨ, ਨੀਲੋਖੇੜੀ ਦੇ ਵਿਧਾਇਕ ਭਗਵਾਨਦਾਸ ਕਬੀਰਪੰਥੀ, ਓ.ਐਸ.ਡੀ. ਅਮਰੇਂਦਰ ਸਿੰਘ ਸਮੇਤ ਹੋਰ ਮਾਣਯੋਗ ਅਧਿਕਾਰੀ ਮੌਜੂਦ ਸਨ

VIA PUNJAB