ਹਰਿਆਣਾ ਦੇ ਮੁੱਖ ਮੰਤਰੀ ਨੇ ਰਾਜ ਦੀ ਸੀ.ਐਸ.ਆਰ. ਵੈਬਸਾਇਟ ਤੇ ਪੋਟਰਲ ਲਾਂਚ ਕੀਤਾ

ਚੰਡੀਗੜ – ਹਰਿਆਣਾ ਸੀ.ਐਸ.ਆਰ. ਸਮਿਟ 2018 ਵਿਚ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਾਜ ਦੀ ਸੀ.ਐਸ.ਆਰ. ਵੈਬਸਾਇਟ ਤੇ ਪੋਟਰਲ ਲਾਂਚ ਕਰਨ ਦੇ ਨਾਲ-ਨਾਲ ਇਸ ਖੇਤਰ ਵਿਚ ਸ਼ਲਾਘਾਯੋਗ ਕੰਮ ਕਰਨ ਵਾਲੇ 11 ਵਿਅਕਤੀਆਂ ਨੂੰ ਸਨਮਾਨਿਤ ਕੀਤਾ| ਇਸ ਪ੍ਰੋਗ੍ਰਾਮ ਵਿਚ 23 ਕੰਪਨੀਆਂ ਨੇ ਹਰਿਆਣਾ ਵਿਚ ਲਗਭਗ 177.49 ਕਰੋੜ ਰੁਪਏ ਦੇ ਸੀ.ਐਸ.ਆਰ. ਫੰਡ ਤੋਂ ਵਿਕਾਸ ਕੰਮ ਕਰਵਾਉਣ ਦਾ ਭਰੋਸਾ ਦਿੱਤਾ|ਹਰਿਆਣਾ ਦੇ ਗੁਰੂਗ੍ਰਾਮ ਵਿਚ ਅੱਜ ਆਯੋਜਿਤ ਸਮਿਟ ਵਿਚ ਸਨਮਾਨਿਤ ਹੋਣ ਵਾਲਿਆਂ ਵਿਚ ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ, ਝੱਜਰ ਦੀ ਡਿਪਟੀ ਕਮਿਸ਼ਨਰ ਸੋਨਲ ਗੋਇਲ ਅਤੇ ਹਿਸਾਰ ਦੇ ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਮੀਣਾ ਸ਼ਾਮਿਲ ਸਨ| ਇਸ ਤੋਂ ਇਲਾਵਾ ਸਮਿਟ ਵਿਚ ਹਯੂਮਨ ਰਿਸੋਰਸ ਐਂਡ ਸੀ.ਐਸ.ਆਰ.-ਹੀਰੋ ਮੋਟੋ ਕੋਰ ਦੇ ਹੈਡ ਵਿਜੈ ਸੇਠੀ, ਮਾਰੂਤੀ ਸੁਜੂਕੀ ਇੰਡਿਆ ਲਿਮਟਿਡ ਦੇ ਐਮ.ਡੀ. ਐਂਡ ਸੀ.ਈ.ਓ. ਕੋਨਿਚੀ ਅਯੂਕਾਵਾ ਅਤੇ ਈ.ਡੀ.ਏ. ਦੇ ਤੋਮਰ, ਐਚ.ਡੀ.ਐਫ.ਸੀ. ਬੈਂਕ ਦੇ ਰਿਜਨਲ ਹੈਡ ਜਸਮੀਤ ਸਿੰਘ ਆਨੰਦ, ਡੀ.ਐਲ.ਐਫ. ਫਾਊਂਡੇਸ਼ਨ ਦੇ ਸੀ.ਈ.ਓ. ਡਾ. ਵਿਨੈ ਸਾਹਨੀ, ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡਿਆ ਤੋਂ ਈ.ਡੀ. ਹਰਭਜਨ ਸਿੰਘ, ਇੰਡਿਅਨ ਆਇਲ ਕਾਰਪੋਰੇਸ਼ਨ ਦੇ ਡਾਇਰੈਕਟਰ ਰਿਫਾਇਨਰੀ ਬੀ.ਵੀ.ਰਾਮਾਗੋਪਾਲ, ਓ.ਐਨ.ਜੀ.ਸੀ. ਤੋਂ ਸੀ.ਐਸ.ਆਰ. ਹੈਡ ਮੋਹਿੰਦਰ ਸਿੰਘ ਟੋਂਕ, ਪਾਵਰ ਗ੍ਰਿਫ ਕਾਰਪੋਰੇਸ਼ਨ ਆਫ ਇੰਡਿਆ ਤੋਂ ਆਈ ਐਸ.ਝਾ ਨੂੰ ਸਨਮਾਨਿਤ ਕੀਤਾ ਗਿਆ|

VIA PUNJAB