- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਨੇ ਸਕੂਲੀ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦਾ ਡਾਇਟ ਭੱਤਾ ਵੱਧਾਇਆ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਤੇ ਕੌਮੀ ਪੱਧਰ ਦੀ ਸਕੂਲੀ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਡਾਇਟ-ਭੱਤੇ ਵਿਚ ਵਾਧਾ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ|ਹਰਿਆਣਾ ਦੇ ਸਿਖਿਆ ਮੰਤਰੀ ਕੰਵਰ ਪਾਲ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਪੱਧਰੀ ਸਕੂਲੀ ਖੇਡ ਮੁਕਾਬਲੇ ਵਿਚ ਹਿੱਸੇਦਾਰੀ ਕਰਨ ਵਾਲੇ ਖਿਡਾਰੀਆਂ ਦਾ ਡਾਇਟ ਭੱਤਾ 125 ਰੁਪਏ ਤੋਂ ਵੱਧਾ ਕੇ 200 ਰੁਪਏ ਪ੍ਰਤੀ ਦਿਨ ਅਤੇ ਕੌਮੀ ਪੱਧਰ ਦੇ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦਾ ਡਾਇਟ ਭੱਤਾ 200 ਰੁਪਏ ਤੋਂ ਵੱਧਾ ਕੇ 250 ਰੁਪਏ ਪ੍ਰਤੀ ਦਿਨ ਕੀਤਾ ਜਾਵੇਗਾ| ਉਨਾਂ ਕਿਹਾ ਕਿ ਡਾਇਟ ਭੱਤਾ ਵਿਚ ਵਾਧਾ ਕਰਨ ਦਾ ਮੰਤਵ ਖਿਡਾਰੀਆਂ ਨੂੰ ਯੋਗ ਪੋਸ਼ਟਿਕ ਆਹਾਰ ਦੇਣਾ ਹੈ|ਸਿਖਿਆ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਖਿਡਾਰੀਆਂ ਦਾ ਸਕੂਲ ਖੇਡਾਂ ਤੋਂ ਲੈ ਕੇ, ਖੇਲੋ ਇੰਡਿਆ, ਏਸ਼ਿਅਨ, ਕਾਮਨਵੈਲਥ ਤੇ ਉਲੰਪਿਕ ਖੇਡਾਂ ਤਕ ਵਿਚ ਪਿਛਲੇ ਕਈ ਸਾਲਾਂ ਤੋਂ ਦਬਦਬਾ ਬਣਿਆ ਹੋਇਆ ਹੈ| ਪਿਛਲੇ ਦੋ ਸਾਲਾਂ ਤੋਂ ਹਰਿਆਣਾ ਖੋਲੇ ਇੰਡਿਆ ਵਿਚ ਦੂਜੀ ਥਾਂ ‘ਤੇ ਆਪਣੀ ਥਾਂ ਬਣਾਉਣ ਵਿਚ ਕਾਮਯਾਬ ਰਿਹਾ ਹੈ, ਜਦੋਂ ਕਿ ਇਹ ਛੋਟਾ ਜਿਹਾ ਸੂਬਾ ਹੈ| ਉਨਾਂ ਦਸਿਆ ਕਿ ਹਰਿਆਣਾ ਸਰਕਾਰ ਵਿਦਿਆਰਥੀਆਂ ਵਿਚ ਸਕੂਲੀ ਪੱਧਰ ਤੋਂ ਹੀ ਖੇਡਾਂ ਦੇ ਪ੍ਰਤੀ ਰੂਚੀ ਪੈਦਾ ਕਰਕੇ ਉਨਾਂ ਨੂੰ ਸਹੂਲਤਾਂ ਮਹੁੱਇਆ ਕਰਵਾ ਰਹੀ ਹੈ|ਉਨਾਂ ਕਿਹਾ ਕਿ ਖੇਡ ਹਰੇਕ ਵਿਅਕਤੀ ਦੇ ਜੀਵਨ ਦਾ ਇਕ ਹਿੱਸਾ ਹੈ ਅਤੇ ਇਹ ਉਨਾਂ ਦੀ ਲਾਜਿਮੀ ਹੈ ਜਿੰਨਾਂ ਸਰੀਰ ਲਈ ਭੋਜਨ| ਜਿਸ ਤਰਾਂ ਸਰੀਰ ਨੂੰ ਨਵੀਂ ਊਰਜਾ ਦੇਣ ਲਈ ਭੋਜਨ ਦੀ ਲੋਂੜ ਪੈਂਦੀ ਹੈ, ਉਨਾਂ ਹੀ ਊਰਜਾ ਅਤੇ ਤਾਜਗੀ ਖੇਡ ਸਰੀਰ ਨੂੰ ਦਿੰਦੇ ਹਨ| ਵਿਦਿਆਰਥੀ ਜੀਵਨ ਵਿਚ ਮਾਨਸਿਕ ਬੋਝ ਅਤੇ ਸਰੀਰਕ ਥਕਾਨ ਨੂੰ ਹਲਕਾ ਕਰਨ ਦਾ ਮੁੱਖ ਸਰੋਤ ਖੇਡ ਹੀ ਹੈ|ਸਿਖਿਆ ਮੰਤਰੀ ਕੰਵਰ ਪਾਲ ਨੇ ਕਿਹਾ ਕਿ ਮੌਜ਼ੂਦਾ ਰਾਜ ਸਰਕਾਰ ਨੇ ਖਿਡਾਰੀਆਂ ਦਾ ਜੋ ਡਾਇਟ ਭੱਤਾ ਵਧਾਇਆ ਹੈ, ਇਸ ਨਾਲ ਖਿਡਾਰੀਆਂ ਦੇ ਸਰੀਰ ਨੂੰ ਪੌਸ਼ਟਿਕ ਤੱਤ ਮਿਲੇਣਗੇ ਅਤੇ ਉਨਾਂ ਦੇ ਖੇਡ ਦਾ ਪੱਧਰ ਵਿਕਸਿਤ ਹੋਵੇਗਾ|


