- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਨੇ ਸੂਬੇ ਦੇ 11 ਬਲਾਕਾਂ ਨੂੰ ‘ਸਕਸ਼ਮ ਬਲਾਕ’ ਐਲਾਨ ਕੀਤਾ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਾਜ ਦੇ 11 ਬਲਾਕਾਂ ਨੂੰ ‘ਸਕਸ਼ਮ ਬਲਾਕ’ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ 7 ਬਲਾਕ ‘ਸਕਸ਼ਮ ਬਲਾਕ’ ਹੋ ਚੁੱਕੇ ਹਨ ਅਤੇ ਜਲਦੀ ਹੀ 13 ਬਲਾਕ ਹੋਰ ‘ਸਕਸ਼ਮ ਬਲਾਕ’ ਬਣ ਜਾਣਗੇ।ਉਨਾਂ ਨੇ ਦਸਿਆ ਕਿ ਰਾਜ ਦੇ ਸਰਕਾਰੀ ਸਕੂਲਾਂ ਵਿਚ ਸਿਖਿਆ ਦੀ ਗੁਣਵੱਤਾ ਰੋਜਾਨਾ ਵੱਧ ਰਹੀ ਹੈ। ਸਿਖਿਆ ਵਿਭਾਗ ਦੇ ਸਹਿਯੋਗ ਨਾਲ ਮੁੱਖ ਮੰਤਰੀ ਦਫ਼ਤਰ ਵੱਲੋਂ ‘ਸਕਸ਼ਮ ਹਰਿਆਣਾ’ ਨਾਂਅ ਸ਼ੁਰੂ ਕੀਤੀ ਗਈ ਰਾਜ ਪੱਧਰੀ ਮੁਹਿੰਮ ਆਪਣੇ ਟੀਚੇ ਵੱਲ ਤੇਜੀ ਨਾਲ ਅੱਗੇ ਵੱਧ ਰਹੀ ਹੈ। ਇਸ ਮੁਹਿੰਮ ਦੇ ਤਹਿਤ ਪਹਿਲੇ ਬਲਾਕ, ਫ਼ਿਰ ਜਿਲਾ ਅਤੇ ਉਸ ਦੇ ਬਾਅਦ ਪੂਰੇ ਰਾਜ ਨੂੰ ਸਕਸ਼ਮ ਕਰਨ ਦਾ ਟੀਚਾ ਹੈ। ਇਸ ਦੇ ਤਹਿਤ ਸਰਕਾਰੀ ਸਕੂਲਾਂ ਦੀ ਤੀਸਰੀ, ਪੰਜਵੀਂ ਅਤੇ ਸੱਤਵੀਂ ਕਲਾਸ ਦੇ ਬੱਚਿਆਂ ਦਾ ਹਿੰਦੀ ਭਾਸ਼ਾ ਤੇ ਗਣਿਤ ਵਿਸ਼ੇ ਵਿਚ ਉਨਾਂ ਦੀ ਕਲਾਸ ਦੇ ਅਨੁਸਾਰ ਪ੍ਰਾਪਤ ਪੱਧਰ ਦਾ ਆਂਕਲਣ ਕੀਤਾ ਜਾਂਦਾ ਹੈ। ਮੁੱਖ ਮੰਤਰੀ ਨੇ ਦਸਿਆ ਕਿ ‘ਲਰਨਿੰਗ ਐਨਹਾਸਮੈਂਟ ਪ੍ਰੋਗ੍ਰਾਮ’ ਦੇ ਤਹਿਤ ਸਿਖਿਆ ਨੂੰ ਗੁਣਵੱਤਾਪਰਕ ਬਣਾਇਆ ਜਾ ਰਿਹਾ ਹੈ ਅਤੇ ਨਕਲ ਨੂੰ ਰੋਕ ਕੇ ਸਟੂਡੈਂਟ-ਅਸੈਸਮੈਂਟ-ਟੈਸਟ ਵਿਚ ਸੁਧਾਰ ਕੀਤਾ ਜਾ ਰਿਹਾ ਹੈ। ਸਮੀਖਿਆ ਅਤੇ ਆਂਕਲਣ ਕਰਨ ਦੀ ਤਕਨੀਕ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਉਨਾਂ ਦਸਿਆ ਕਿ ਜੇ ਕਿਸੇ ਬਲਾਕ ਨੂੰ ਇਹ ਲਗਦਾ ਹੈ ਕਿ ਉਸ ਦੇ 80 ਫ਼ੀਸਦੀ ਵਿਦਿਆਰਥੀ ਆਪਣੇ ਗ੍ਰੇਡ-ਲੇਵਲ ਨੂੰ ਹਾਸਲ ਕਰ ਚੁੱਕੇ ਹਨ ਤਾਂ ਊਹ ਆਪਣੇ ਆਪ ਨੂੰ ‘ਸਕਸ਼ਮ ਐਲਾਨ’ ਦੇ ਤਹਿਤ ਨੋਮੀਨੇਟ ਕਰ ਦਿੰਦਾ ਹੈ। ਇਸ ਦੇ ਬਾਅਦ ਥਰਡ-ਪਾਰਟੀ-ਅਸੈਸਮੈਂਟ ਰਾਹੀਂ ਉਨਾਂ ਦੇ ਨੋਮੀਨੇਸ਼ਨ ਜਾਂਚ ਕੀਤੀ ਜਾਂਦੀ ਹੈ। ਉਨਾਂ ਦਸਿਆ ਕਿ ਜਾਂਚ ਦੇ ਲਈ ਸਾਈਟੀਫ਼ਿਕ ਸੈਂਪਲਿੰਗ ਤਰੀਕੇ ਨਾਲ ਕੁੱਝ ਅਜਿਹੇ ਸਕੂਲਾਂ ਨੂੰ ਚੋਣ ਕੀਤਾ ਜਾਂਦੀ ਹੈ ਜਿੰਨਾਂ ਨਾਲ ਪੇਂਡੂ, ਸ਼ਹਿਰੀ, ਕੁੜੀਆਂ, ਮੁੰਡਿਆਂ ਪ੍ਰਾਈਮਰੀ ਤੇ ਸਕੈਡੰਰੀ ਸਕੂਲਾਂ ਦੀ ਬਰਾਬਰ ਤੌਰ ‘ਤੇ ਹਿੱਸੇਦਾਰੀ ਹੋ ਜਾਂਦੀ ਹੈ। ਥਰਡ-ਪਾਰਟੀ-ਅਸੈਸਮੈਂਟ ਦੇ ਆਧਾਰ ‘ਤੇ ਫ਼ੈਸਲਾ ਕੀਤਾ ਜਾਂਦਾ ਹੈ ਕਿ ਇਹ ਬਲਾਕ ‘ਸਕਸ਼ਮ ਬਲਾਕ’ ਬਣ ਗਿਆ ਜਾਂ ਨਹੀਂ। ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਦਸਿਆ ਕਿ ਤੀਜੇ ਨਤੀਜਿਆਂ ਦੇ ਆਧਾਰ ‘ਤੇ ਬਲਾਕ ਦਾਦਰੀ, ਨਾਹੜ, ਕਰਨਾਲ, ਲਾਖਣਮਾਜਰਾ, ਬਹਾਦੁਰਗੜ, ਫ਼ਾਰੁਖਨਗਰ, ਗੁੜਗਾਓ, ਕਨੀਨਾ, ਨਾਂਗਲ ਚੌਧਰੀ, ਰਾਜੌਂਦ ਤੇ ਸਮਾਲਖਾ ਨੂੰ ‘ਸਕਸ਼ਮ ਬਲਾਕ’ ਐਲਾਨ ਕੀਤਾ ਜਾ ਰਿਹਾ ਹੈ। ਉਨਾਂ ਦਸਿਆ ਕਿ ਪਹਿਲੇ ਤਿੰਨ ਰਾਊਂਡ ਵਿਚ ਇਸ ਤੋਂ ਪਹਿਲਾ 7 ਬਲਾਕ ‘ਸਕਸ਼ਮ ਬਲਾਕ’ ਐਲਾਨੇ ਜਾ ਚੁੱਕੇ ਹਨ ਅਤੇ ਨਵੇਂ 13 ਬਲਾਕ ਜਲਦੀ ਹੀ ‘ਸਕਸ਼ਮ ਬਲਾਕ’ ਬਨਣ ਦੀ ਦਿਸ਼ਾ ਵਿਚ ਅਗਰਸਰ ਹੈ। ਉਨਾਂ ਨੇ ਦਸਿਆ ਕਿ ਰਾਜ ਸਰਕਾਰ ਦਾ ਟੀਚਾ ਪੂਰੇ ਹਰਿਆਣਾ ਨੂੰ ਸਕਸ਼ਮ ਬਨਾਉਣ ਦਾ ਹੈ। ਹਰਿਆਣਾ ਦੇ ਮੁੱਖ ਮੰਤਰੀ ਨੇ ਸੂਬੇ ਦੇ 11 ਬਲਾਕਾਂ ਨੂੰ ‘ਸਕਸ਼ਮ ਬਲਾਕ’ ਐਲਾਨ ਕੀਤਾਸ੍ਰੀ ਸ਼ਰਮਾ ਨੇ ‘ਸਕਸ਼ਮ ਹਰਿਆਣਾ’ ਮੁਹਿੰਮ ਦੇ ਤਹਿਤ ‘ਸਕਸ਼ਮ ਬਲਾਕ’ ਬਨਾਉਣ ਵਿਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਸਾਰੇ ਅਧਿਆਪਕਾਂ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਵੱਧਾਈ ਦਿੱਤੀ ਹੈ ਅਤੇ ਕਿਹਾ ਕਿ ਉਨਾਂ ਨੂੰ ਪੂਰੀ ਉਮੀਦ ਹੈ ਕਿ ਸਕੂਲੀ ਸਿਖਿਆ ਦੀ ਗੁਣਵੱਤਾ ਵਿਚ ਸੁਧਾਰ ਦੇ ਲਈ ਚੁੱਕੇ ਗਏ ਕਦਮਾਂ ਨੂੰ ਹੋਰ ਵੱਧ ਵਧਾਉਂਦੇ ਰਹਾਂਗੇ।


