ਹਰਿਆਣਾ ਦੇ ਮੁੱਖ ਮੰਤਰੀ ਨੇ ਹਰਿਆਣਾ ਫਿਲਮ ਨੀਤੀ ਜਾਰੀ ਕੀਤੀ

ਚੰਡੀਗੜ੍ਹ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਅਜ ਹਰਿਆਣਾ ਫਿਲਮ ਨੀਤੀ ਜਾਰੀ ਕਰਨ ਤੋਂ ਬਾਅਦ ਕਿਹਾ ਕਿ ਰਾਜ ਵਿਚ ਐਚ.ਐਫ.ਸੀ. ਦੇ ਮਾਪਦੰਡਾਂ ਦੇ ਤਹਿਤ ਫਿਲਮ ਸਿਟੀ ਬਣਾਈ ਜਾਵੇਗੀ, ਤਾਂ ਜੋ ਫਿਲਮ ਨਿਰਮਾਣ ਨਾਲ ਸਬੰਧਤ ਸਾਰੇ ਕੰਮ ਇਕ ਥਾਂ ਹੋ ਸਕਣ। ਉਨ੍ਹਾਂ ਕਿਹਾ ਕਿ ਹਰਿਆਣਾ ਫਿਲਮ ਨੀਤੀ ਪੂਰੇ ਦੇਸ਼ ਵਿਚ ਸਭ ਤੋਂ ਵਧੀਆ ਨੀਤੀ ਸਾਬਤ ਹੋਵੇਗੀ। ਇਹ ਗਲ ਅਜ ਮੁਖ ਮੰਤਰੀ ਨੇ ਗੁਰੂਗ੍ਰਾਮ ਵਿਚ ਫਿਲਮ ਨੀਤੀ ਲਾਂਚ ਕਰਨ ਤੋਂ ਬਾਅਦ ਕਹੀ। ਉਨ੍ਹਾਂ ਇਸ ਮੌਕੇ ‘ਤੇ ਹਰਿਆਣਾ ਫਿਲਮ ਸੈਲ ਦੀ ਵੈਬਸਾਇਟ ਵੀ ਲਾਂਚ ਕੀਤੀ। ਮੁਖ ਮੰਤਰੀ ਨੇ ਕਿਹਾ ਕਿ ਹਰਿਆਣਾ ਫਿਲਮ ਨਿਰਮਾਣ ਲਈ ਯੋਗ ਜਮੀਨ ਹੈ ਅਤੇ ਇਥੇ ਫਿਲਮ ਸ਼ੂਟਿੰਗ ਕਰਨ ਵਾਲੇ ਫਿਲਮ ਨਿਰਮਾਤਾਵਾਂ ਨੂੰ ਹਰ ਸੰਭਵ ਸਹਿਯੋਗ ਦਿਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਫਿਲਮ ਨੀਤੀ ਨੂੰ ਜਲਦ ਹੀ ਮੁਬੰਈ ਵਿਚ ਵੀ ਰਿਲਿਜ ਕੀਤਾ ਜਾਵੇਗਾ ਤਾਂ ਜੋ ਮੁਬੰਈ ਵਿਚ ਰਹਿਣ ਵਾਲੇ ਫਿਲਮ ਜਗਤ ਦੀ ਹਸਤੀਆਂ ਨੂੰ ਵੀ ਹਰਿਆਣਾ ਦੀ ਸ਼ੂਟਿੰਗ ਦੀ ਲੋਕੇਸ਼ਨ ਅਤੇ ਹੋਰ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਮਿਲ ਸਕੇ। ਉਨ੍ਹਾਂ ਫਿਲਮਾਂ ਵਿਚ ਹਰਿਆਣਾਵੀਂ ਭਾਸ਼ਾ ਦੇ ਵਧਦੇ ਪ੍ਰਭਾਵ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਸਾਡੇ ਸਭਿਆਚਾਰ ਦਾ ਕੌਮਾਂਤਰੀ ਪਧਰ ‘ਤੇ ਪ੍ਰਚਾਰ ਹੋ ਰਿਹਾ ਹੈ।

VIA PUNJAB