ਹਰਿਆਣਾ ਦੇ ਸਰਕਾਰੀ ਕਾਲਜਾਂ ‘ਚ ਕੰਮ ਕਰ ਰਹੇ ਸਾਰੇ ਪ੍ਰੋਫ਼ੈਸਰਾਂ ਨੂੰ ਕੰਪਿਊਟਰ ਦੀ ਬੇਸਿਕ ਸਿਖਲਾਈ ਦਿੱਤੀ ਜਾਵੇਗੀ – ਸਿਖਿਆ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਸਰਕਾਰੀ ਕਾਲਜਾਂ ‘ਚ ਕੰਮ ਕਰ ਰਹੇ ਸਾਰੇ ਪ੍ਰੋਫ਼ੈਸਰਾਂ ਨੂੰ ਕੰਪਿਊਟਰ ਦੀ ਬੇਸਿਕ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਉਹ ਮੌਜੂਦਾ ਡਿਜੀਟਲ ਯੁਗ ਵਿਚ ਆਪਣੀ ਤਕਨੀਕੀ ਸਮਰੱਥਾ ਦਾ ਵਿਕਾਸ ਕਰ ਸਕਣ|ਸ੍ਰੀ ਸ਼ਰਮਾ ਨੇ ਕਿਹਾ ਕਿ ਰਾਜ ਸਰਕਾਰ ਸੂਬੇ ਵਿਚ ਉਚਰੀ ਸਿਖਿਆ ਦੇ ਪ੍ਰੋਤਸਾਹਨ ਦੇ ਰਹੀ ਹੈ ਨਾਲ ਹੀ ਉਚੇਰੀ ਸਿਖਿਆ ਦੇਣ ਵਾਲੇ ਅਧਿਆਪਕਾਂ ਨੂੰ ਸਮੇਂ-ਸਮੇਂ ‘ਤੇ ਕ੍ਰੈਸ਼ ਕੋਰਸ ਕਰਵਾ ਕੇ ਉਨਾਂ ਦੀ ਆਧਨਿਕ ਜਾਣਕਾਰੀ ਵਿਚ ਵਾਧਾ ਕਰ ਰਹੀ ਹੈ| ਉਨਾ ਨੇ ਦਸਿਆ ਕਿ ਹਰਿਆਣਾ ਸਰਕਾਰ ਵੱਲੋਂ ਸਰਕਾਰੀ ਸਹਾਇਤਾ ਪ੍ਰਾਪਤ ਗੋਵਰਨਮੈਂਟ ਗਾਲਜਾਂ ਵਿਚ 8 ਜਨਵਰੀ, 2015 ਨਾਲ ਈ-ਪੈਂਸ਼ਨ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਕਰਮਚਾਰੀਆਂ ਦੀ ਪੈਂਸ਼ਨ ਉਨਾਂ ਦੇ ਪੈਂਸ਼ਨ ਖਾਤਿਆਂਵਿਚ ਟ੍ਰਾਂਸਫ਼ਰ ਕੀਤੀ ਜਾ ਰਹੀ ਹੈ|ਉਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਡਿਜੀਟਲ ਇੰਡੀਆ ਦੇ ਵਿਜਨ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਹਰਿਆਣਾ ਸਰਕਾਰ ਨੇ ਉਚੇਰੀ ਸਿਖਿਆ ਵਿਭਾਗ ਵਿਚ ਕੋਈ ਕਦਮ ਚੁੱਕੇ ਹਨ| ਉਨਾਂ ਨੇ ਕਿਹਾ ਕਿ ਹਰਿਆਣਾ ਦੇ ਨੌਜੁਆਨਾਂ ਵਿਚ ਪ੍ਰਤਿਭਾ ਦੀ ਕਮੀ ਨਹੀਂ ਹੈ, ਬੇਸ਼ਰਤੇ ਜਰੂਰਤ ਹੈ ਉਨਾਂ ਨੂੰ ਸਹੀ ਢੰਗ ਨਾਲ ਪਹਿਚਾਨਣ ਦੀ| ਉਨਾਂ ਨੇ ਦਸਿਆ ਕਿ ਸਰਕਾਰ ਵੱਲੋਂ ਕੁੱਝ ਕਾਲਜਾਂ ਵਿਚ ਸਟਾਰਟ ਅੱਪ ਇੰਨਕਿਯੂਬੇਟਰ-ਕਮ-ਸੈਂਟਰ ਆਫ਼ ਐਕਸੀਲੈਂਸ ਸ਼ੁਰੂ ਕੀਤੇ ਜਾ ਰਹੇ ਹਨ ਤਾਂ ਜੋ ਰਾਜ ਦੇ ਵਿਦਿਆਰਥੀ ਆਪਣੀ ਪ੍ਰਤਿਭਾ ਨੂੰ ਖੰਭ ਦੇ ਕੇ ਸਫ਼ਲਤਾ ਦੀ ਉੜਾਨ ਭਰ ਸਕਣ| ਉਨਾਂ ਨੇ ਕਿਹਾ ਕਿ ਸਟਾਰਟ ਅੱਪ ਇੰਨਕਿਯੂਬੇਟਰ-ਕਮ-ਸੈਂਟਰ ਆਫ਼ ਐਕਸੀਲੈਂਸ ਨਾਲ ਜਿੱਥੇ ਨੌਜੁਆਨਾਂ ਲਈ ਨੌਕਰੀਆਂ ਦੇ ਕਈ ਦਰਵਾਜੇ ਖੁਲਣਗੇ ਉੱਥੇ ਹੀ ਖੁਦ ਉਦਯੋਗਪਤੀਵੀ ਬਣ ਸਕਣਗੇ| ਸ੍ਰੀ ਸ਼ਰਮਾ ਨੇ ਉਚੇਰੀ ਸਿਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਗੁਣਵੱਤਾਪਰਕ ਕੰਮਾਂ ਦੀ ਪ੍ਰਸੰਸਾਂ ਕਰਦੇ ਹੋਏ ਕਿਹਾ ਕਿ ‘ਸਿਖਿਆ ਸੇਤੂ’ ਨਾਂਅ ਦੀ ਮੋਬਾਇਲ ਐਪ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜਨ ਵਾਲੇ ਵਿਦਿਆਰਥੀ ਹੁਣ ਆਨਲਾਇਨ ਆਪਣੀ ਫ਼ੀਸ ਭਰ ਸਕਣਗੇ, ਸਕਾਲਰਸ਼ਿਪ ਪ੍ਰਾਪਤ ਕਰ ਸਕਣਗੇ| ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਤੇ ਅਧਿਆਪਕਾਂ ਦੀ ਕਾਰਜ ਸਮਰੱਥਾ ਦਾ ਮੁਲਾਂਕਨ ਵੀ ਕੀਤਾ ਜਾ ਸਕੇਗਾ| ਉਨਾਂ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿਚ ਉਚੇਰੀ ਸਿਖਿਆ ਵਿਚ ਕਈ ਸੁਧਾਰਤਮਕ ਕਦਮ ਚੁੱਕੇ ਹਨ| ਸਿਖਿਆ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਦਾ ਯਤਨ ਹੈ ਕਿ ਹਰਿਆਣਾ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜਨ ਵਾਲੇ ਵਿਦਿਆਰੀ ਕੌਮਾਂਤਰੀ ਪੱਧਰ ਦੀ ਸਿਖਿਆ ਹਾਸਲ ਕਰ ਸਕਣ ਤਾਂ ਜੋ ਉਹ ਮੁਕਾਬਲੇ ਦੇ ਯੁਗ ‘ਚ ਕਿਤੇ ਪਿੱਛੇ ਨਾ ਰਹਿਣ|

VIA PUNJAB