- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੈਲਬੋਰਨ ਟੈਸਟ : ਪਹਿਲੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ 215/2
ਮੈਲਬੋਰਨਂ – ਭਾਰਤ ਅਤੇ ਆਸਟਰੇਲੀਆ ਵਿਚਾਲੇ ਬਾਕਸਿੰਗ ਡੇ ਟੈਸਟ ਮੈਚ ਖੇਡਿਆ ਜਾ ਰਿਹਾ ਹੈ| ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ| ਭਾਰਤ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ 2 ਵਿਕਟਾਂ ਦੇ ਨੁਕਸਾਨ ਤੇ 215 ਦੌੜਾਂ ਬਣਾ ਲਈਆਂ ਹਨ| ਖੇਡ ਦੀ ਸ਼ੁਰੂਆਤ ਵਿੱਚ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਹਨੁਮਾ ਵਿਹਾਰੀ 8 ਦੌੜਾਂ ਦੇ ਨਿੱਜੀ ਸਕੋਰ ਤੇ ਪੈਟ ਕਮਿੰਸ ਦੀ ਗੇਂਦ ਤੇ ਆਰੋਨ ਫਿੰਚ ਨੂੰ ਕੈਚ ਦੇ ਬੈਠੇ ਅਤੇ ਪਵੇਲੀਅਨ ਪਰਤ ਗਏ| ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਮਯੰਕ ਅਗਰਵਾਲ 76 ਦੌੜਾਂ ਦੇ ਨਿੱਜੀ ਸਕੋਰ ਤੇ ਆਊਟ ਹੋ ਗਏ| ਮਯੰਕ ਪੈਟ ਕਮਿੰਸ ਦੀ ਗੇਂਦ ਤੇ ਟਿਮ ਪੇਨ ਨੂੰ ਕੈਚ ਦੇ ਬੈਠੇ| ਮਯੰਕ ਨੇ 76 ਦੌੜਾਂ ਦੀ ਪਾਰੀ ਵਿੱਚ 8 ਚੌਕੇ ਲਗਾਏ| ਕ੍ਰੀਜ਼ ਤੇ ਵਿਰਾਟ ਕੋਹਲੀ (47 ਦੌੜਾਂ) ਅਤੇ ਚੇਤੇਸ਼ਵਰ ਪੁਜਾਰਾ (68 ਦੌੜਾਂ) ਮੌਜੂਦ ਹਨ| ਟੀਮ ਮੈਨੇਜਮੈਂਟ ਨੇ ਐਡੀਲੇਡ ਤੇ ਪਰਥ ਟੈਸਟ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਵਾਲੇ ਲੋਕੇਸ਼ ਰਾਹੁਲ ਤੇ ਮੁਰਲੀ ਵਿਜੇ ਦੀ ਓਪਨਿੰਗ ਜੋੜੀ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ ਤੇ ਬੁੱਧਵਾਰ ਤੋਂ ਖੇਡੇ ਜਾਣ ਵਾਲੇ ਟੈਸਟ ਵਿੱਚੋਂ ਹੀ ਬਾਹਰ ਕਰ ਦਿੱਤਾ| ਜਦਕਿ ਸੱਟ ਕਾਰਨ ਵਿਵਾਦ ਪੈਦਾ ਕਰਨ ਵਾਲੇ ਆਲਰਾਊਂਡਰ ਰਵਿੰਦਰ ਜਡੇਜਾ ਦੀ ਵਾਪਸੀ ਨਾਲ ਮਹਿਮਾਨ ਟੀਮ ਦੀਆਂ ਨਜ਼ਰਾਂ ਸੀਰੀਜ਼ ਵਿੱਚ ਬੜ੍ਹਤ ਹਾਸਲ ਕਰਨ ਤੇ ਲੱਗੀਆਂ ਹਨ| ਭਾਰਤ ਨੇ ਐਡੀਲੇਡ ਵਿੱਚ ਪਹਿਲਾ ਮੈਚ 31 ਦੌੜਾਂ ਨਾਲ ਜਿੱਤਿਆ ਸੀ ਪਰ ਪਰਥ ਵਿੱਚ ਖੇਡੇ ਗਏ ਦੂਸਰੇ ਟੈਸਟ ਵਿੱਚ ਉਹ 146 ਦੌੜਾਂ ਨਾਲ ਹਾਰਨ ਤੋਂ ਬਾਅਦ 4 ਮੈਚਾਂ ਦੀ ਸੀਰੀਜ਼ ਵਿੱਚ 1-1 ਦੀ ਬਰਾਬਰੀ ਤੇ ਆ ਗਿਆ ਹੈ| ਇਸ ਤਰ੍ਹਾਂ ਮੈਲਬੋਰਨ ਟੈਸਟ ਬੜ੍ਹਤ ਦੇ ਲਿਹਾਜ਼ ਨਾਲ ਭਾਰਤ ਲਈ ਅਹਿਮ ਹੋ ਗਿਆ ਹੈ|


