ਹਰਿਆਣਾ ਦੇ ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਦਸ਼ਿਹਰੇ ਦੀ ਸ਼ੁੱਭ ਕਾਮਨਾਵਾਂ ਦਿੱਤੀਆਂ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦਸ਼ਿਹਰੇ ਤਿਊਹਾਰ ਦੇ ਮੌਕੇ ‘ਤੇ ਸੂਬਾ ਵਾਸੀਆਂ ਨੂੰ ਦਿਲੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀ ਹੈ| ਮੁੱਖ ਮੰਤਰੀ ਨੇ ਕਿਹਾ ਕਿ ਦਸ਼ਹਿਰਾ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ| ਇਹ ਤਿਊਹਾਰ ਸਾਨੂੰ ਸਾਰੀਆਂ ਬੁਰਾਈਆਂ ਦਾ ਅੰਤ ਕਰਨ ਅਤੇ ਜੀਵਨ ਵਿਚ ਚੰਗੇ ਗੁਣ ਅਤੇ ਸਦਾਚਾਰ ਨੂੰ ਗ੍ਰਹਿਣ ਕਰਨ ਦੀ ਪ੍ਰੇਰਣਾ ਦਿੰਦਾ ਹੈ| ਉਨਾਂ ਨੇ ਕਿਹਾ ਕਿ ਅਜਿਹੇ ਉਤਸਵ ਸਾਡੇ ਖੁਸ਼ਹਾਲ ਸਭਿਆਚਾਰ ਅਤੇ ਧਾਰਮਿਕ ਧਰੋਹਰ ਦੇ ਪ੍ਰਤੀਕ ਹਨ| ਸਾਨੂੰ ਇੰਨਾਂ ਨੂੰ ਵਿਚਾਰਿਕ ਅਤੇ ਧਾਰਮਿਕ ਮਾੜੀ ਸੋਚ ਅਤੇ ਕੌਮੀ ਭੇਦਭਾਵ ਨੂੰ ਭੁੱਲਾ ਕੇ ਪੂਰੇ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ| ਨਾਲ ਹੀ ਉਨਾਂ ਨੇ ਕਾਮਨਾਂ ਕੀਤੀ ਕਿ ਇਹ ਤਿਉਹਾਰ ਹਰ ਸੂਬਾਵਾਸੀ ਦੇ ਜੀਵਨ ਵਿਚ ਸ਼ਾਂਤੀ, ਖੁਸ਼ਹਾਲੀ ਅਤੇ ਵਿਕਾਸ ਲੈ ਕੇ ਆਵੇ|

VIA PUNJAB