- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਮਾਰਕਾ ਸ਼ਰਾਬ ਸਮੇਤ ਦੋ ਕਾਬੂ-ਮਾਮਲਾ ਦਰਜ
ਤਲਵੰਡੀ ਸਾਬੋ – ਪੰਜਾਬ ਪੁਲਸ ਨੇ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਵਖ ਵਖ ਦੋ ਮਾਮਲਿਆਂ ਵਿਚ ਠੇਕਾ ਸਰਾਬ ਹਰਿਆਣਾ ਸਮੇਤ ਦੋ ਲੋਕਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ,ਕਥਿਤ ਦੋਸੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿਤੀ ਗਈ ਹੈ। ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਸੀਆਈਏ ਬਠਿੰਡਾ 02 ਦੇ ਹਵਾਲਦਾਰ ਜਗਜੀਤ ਸਿੰਘ ਪੁਲਸ ਪਾਰਟੀ ਸਮੇਤ ਨਥੇਹਾ ਤੋ ਗੋਲੇਵਾਲਾ ਨੂੰ ਜਾ ਰਹੇ ਸਨ ਤਾਂ ਸਾਹਮਣੇ ਤੋ ਆ ਰਹੀ ਇਕ ਹਾਂਡਾ ਸਿਟੀ ਨੇ ਪੁਲਸ ਨੂੰ ਦੇਖ ਕੇ ਮੋੜ ਮੋੜਣ ਦੀ ਕੋਸੀਸ ਕੀਤੀ ਤੇ ਨਾਲ ਹੀ ਇਕ ਵਿਅਕਤੀ ਗਡੀ ਵਿਚੋ ਨਿਕਲਕੇ ਭਜ ਗਿਆ। ਪੁਲਸ ਨੇ ਗਡੀ ਨੂੰ ਕਾਬੂ ਕਰਕੇ ਸਕ ਦੇ ਅਧਾਰ ਤੇ ਤਲਾਸ਼ੀ ਲਈ ਤਾਂ ਉਸ ਵਿਚੋ 204 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਬਰਾਮਦ ਹੋਈਆਂ,ਪੁਲਸ ਨੇ ਗਡੀ ਅਤੇ ਸ਼ਰਾਬ ਆਪਣੇ ਕਬਜੇ ਵਿਚ ਲੈ ਕੇ ਕਥਿਤ ਦੋਸੀ ਬੇਅੰਤ ਸਿੰਘ ਨੂੰ ਕਾਬੂ ਕਰ ਲਿਆ ਜਦੋ ਕਿ ਅਮਨਦੀਪ ਸਿੰਘ ਪਹਿਲਾ ਹੀ ਭਜ ਗਿਆ ਸੀ।ਜਾਂਚ ਅਧਿਕਾਰੀ ਜਗਜੀਤ ਸਿੰਘ ਨੇ ਦਸਿਆ ਕਿ ਜਾਂਚ ਦੌਰਾਨ ਪਤਾ ਲਗਿਆ ਕਿ ਗਡੀ ਤੇ ਜਾਅਲੀ ਨੰਬਰ ਲਗਾਇਆ ਹੋਇਆ ਸੀ ਜਿਸ ਕਰਕੇ ਅਮਨਦੀਪ ਸਿੰਘ ਅਤੇ ਬੇਅੰਤ ਸਿੰਘ ਵਾਸੀ ਬਦਿਆਲਾ ਦੇ ਖਿਲਾਫ ਵਖ ਵਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿਤੀ ਹੈ।ਦੂਜੇ ਮਾਮਲੇ ਵਿਚ ਥਾਣਾ ਤਲਵੰਡੀ ਸਾਬੋ ਦੇ ਹੌਲਦਾਰ ਸੁਰਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਇਕ ਦੁਕਾਨ ਤੇ ਛਾਪਾਮਾਰੀ ਕਰਕੇ 6 ਬੋਤਲਾਂ ਸਰਾਬ ਠੇਕਾ ਦੇਸੀ ਹਰਿਆਣਾ ਬਰਾਮਦ ਕੀਤੀ ਪੁਲਸ ਨੇ ਕਥਿਤ ਦੋਸੀ ਸੰਜੀਵ ਕੁਮਾਰ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ ਭਾਵੇ ਕਿ ਕਥਿਤ ਦੋਸੀ ਨੂੰ ਬਰਜਮਾਨਤ ਰਿਹਾਅ ਕਰ ਦਿਤਾ।


