- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਰਾਜ ਪੱਧਰ ਖੇਡ ਮੁਕਾਬਲੇ 13 ਤੋਂ 15 ਨਵੰਬਰ ਤਕ ਕਰਵਾਏ ਜਾਣਗੇ
ਚੰਡੀਗੜ – ਹਰਿਆਣਾ ਰਾਜ ਪੱਧਰ ਖੇਡ ਮਹਾਕੁੰਭ ਮੁਕਾਬਲਿਆਂ ਦਾ ਆਯੋਜਨ 13 ਨਵੰਬਰ ਤੋਂ 15 ਨਵੰਬਰ, 2018 ਤਕ ਵੱਖ-ਵੱਖ ਜਿਲਿਆਂ ਵਿਚ ਕਰਾਇਆ ਜਾਵੇਗਾ, ਜਿਸ ਦੇ ਤਹਿਤ ਮੁੰਡਿਆਂ ਤੇ ਕੁੜੀਆਂ ਦੇ ਵੱਖ-ਵੱਖ ਮੁਕਾਬਲੇ ਆਯੋਜਿਤ ਕਰਾਏ ਜਾਣਗੇ| ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਖੇਡ ਅਤੇ ਯੁਵਾ ਪ੍ਰੋਗ੍ਰਾਮ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਰਾਜ ਪੱਧਰ ਖੇਡ ਮਹਾਕੁੰਭ ਮੁਕਾਬਲੇ ਦੇ ਤਹਿਤ ਅੰਬਾਲਾ ਵਿਚ ਜਿਮਨਾਸਟਿਕ ਤੇ ਬੈਡਮਿੰਟਨ ਮੁਕਾਬਲਿਆਂ ਦਾ ਆਯੋਜਨ ਕਰਾਇਆ ਜਾਵੇਗਾ| ਇਸ ਤਰਾਂ ਨਾਲ ਪੰਚਕੂਲਾ ਵਿਚ ਐਥਲੈਟਿਕਸ ਤੇ ਟੇਬਲ ਟੇਨਿਸ, ਕਰਨਾਲ ਵਿਚ ਵਾਲੀਬਾਲ ਤੇ ਜੁਡੋ, ਰੋਹਤਕ ਵਿਚ ਹਾਕੀ ਤੇ ਕੁਸ਼ਤੀ, ਭਿਵਾਨੀ ਵਿਚ ਬਾਕਸਿੰਗ ਤੇ ਕਬੱਡੀ, ਗੁਰੂਗ੍ਰਾਮ ਵਿਚ ਹੈਂਡਬਾਲ ਤੇ ਹਿਸਾਰ ਵਿਚ ਫ਼ੁੱਟਬਾਲ ਤੇ ਬਾਸਕਿਟਬਾਲ ਦੇ ਖੇਡ ਮੁਕਾਬਲੇ ਕਰਾਏ ਜਾਣਗੇ| ਉਨਾਂ ਨੇ ਦਸਿਆ ਕਿ ਸਾਰੀਆਂ ਟੀਮਾਂ 12 ਨਵੰਬਰ ਨੂੰ ਆਪਣੇ-ਆਪਣੇ ਜਿਲਿਆਂ ਤੋਂ ਰਵਾਨਗੀ ਕਰੇਗੀ| ਰਾਜ ਪੱਧਰ ਮੁਕਾਲਿਆਂ ਵਿਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀ ਆਪਣੇ ਨਾਲ ਜਨਮ ਪ੍ਰਮਾਣ ਪੱਤਰ, ਰਿਹਾਇਸ਼ੀ ਪ੍ਰਮਾਣ ਪੱਤਰ, ਆਧਾਰ ਨੰਬਰ ਅਤੇ ਦੋ ਪਾਸਪੋਰਟ ਸਾਇਜ ਫ਼ੋਟੋ ਨਾਲ ਲੈ ਕੇ ਆਉਣਗੇ|


