ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਪਟਵਾਰੀ ਨੂੰ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ

ਚੰਡੀਗੜ – ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਜਿਲਾ ਭਿਵਾਨੀ ਦੇ ਪਿੰਡ ਪਿੰਜੋਖਰਾ ਵਿਚ ਨਿਯੁਕਤ ਪਟਵਾਰੀ ਦੀਪਕ ਨੂੰ 8 ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੀ ਹੱਥੀ ਗਿਰਫ਼ਤਾਰ ਕੀਤਾ ਹੈ| ਰਾਜ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਦੀਪਕ ਨੂੰ ਜਿਲਾ ਹਿਸਾਰ ਦੇ ਜਗਨ ਨਿਵਾਸੀ ਵਿਨੋਦ ਕੁਮਾਰ ਤੋਂ, ਜਮੀਨ ਇੰਤਕਾਲ ਦੇ ਬਦਲੇ ਰਿਸ਼ਵਤ ਲੈਂਦੇ ਸਮੇਂ ਗਿਰਫ਼ਤਾਰ ਕੀਤਾ| ਉਨਾਂ ਨੇ ਦਸਿਆ ਕਿ ਆਰੋਪੀ ਦੇ ਖਿਲਾਫ਼ ਬਿਊਰੋ ਦੇ ਹਿਸਾਰ ਪੁਲਿਸ ਥਾਣੇ ਵਿਚ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਤੇ 13 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ| ਇਸ ਮਾਮਲੇ ਵਿਚ ਅੱਗੇ ਦੀ ਜਾਂਚ ਜਾਰੀ ਹੈ|

VIA PUNJAB