- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਵਿਚ ਨੌਜੁਆਨਾਂ ਨੂੰ ਰੁਜ਼ਗਾਰ ਮਹੁੱਇਆ ਕਰਵਾਉਣ ਲਈ ਸਕਸ਼ਮ ਨੌਜੁਆਨਾਂ ਨੂੰ ਪਹਿਲ ਦਿੱਤੀ ਜਾਵੇਗੀ – ਮੁੱਖ ਮੰਤਰੀ
ਚੰਡੀਗੜ੍ਹ- ਹਰਿਆਣਾ ਵਿਚ ਨੌਜੁਆਨਾਂ ਨੂੰ ਰੁਜ਼ਗਾਰ ਮਹੁੱਇਆ ਕਰਵਾਉਣ ਦੇ ਆਪਣੇ ਵਾਅਦੇ ਅਨੁਸਾਰ ਸਰਕਾਰ ਨੇ ਵਿਭਾਗਾਂ ਵਿਚ ਮੰਜ਼ੂਰ ਆਸਾਮੀਆਂ ’ਤੇ ਆਊਟਸੋਰਸਿੰਗ ਨੀਤੀ ਭਾਗ 2 ਦੇ ਤਹਿਤ ਸਕਸ਼ਮ ਨੌਜੁਆਨਾਂ ਨੂੰ ਪਹਿਲ ਦੇਣ ਦਾ ਫੈਸਲਾ ਕੀਤਾ ਹੈ׀ ਇਹ ਫੈਸਲਾ ਅੱਜ ਇੱਥੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਹੋਈ ਸਮਕਸ਼ ਨੌਜੁਆਨਾਂ ਨੂੰ ਯੁਵਾ ਯੋਜਨਾ ਦੀ ਸਮੀਖਿਆ ਮੀਟਿੰਗ ਵਿਚ ਕੀਤਾ ਗਿਆ׀ ਮੁੱਖ ਮੰਤਰੀ ਨੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਉਹ ਆਪਣੇ-ਆਪਣੇ ਵਿਭਾਗਾਂ ਵਿਚ ਮੰਜ਼ੂਰੀ ਖਾਲੀ ਆਸਾਮੀਆਂ ਦੀ ਗਿਣਤੀ, ਵਿਦਿਅਕ ਯੋਗਤਾ ਅਤੇ ਚੋਣ ਮਾਪਦੰਡਾਂ ਸਮੇਤ ਸਾਰੀ ਜਾਣਕਾਰੀ ਸਕਸ਼ਮ ਪੋਟਰਲ ’ਤੇ ਅਪਲੋਡ ਕਰਨ ਤਾਂ ਜੋ ਸਕਸ਼ਮ ਨੌਜੁਆਨਾਂ ਨੂੰ ਆਊਟਸੋਰਸਿੰਗ ਨੀਤੀ ਭਾਗ 1 ਦੇ ਤਹਿਤ ਉਨ੍ਹਾਂ ਦੀ ਆਸਾਮੀ ’ਤੇ ਰੈਗੂਲਰ ਭਰਤੀ ਹੋਣ ਤਕ ਲਗਾਇਆ ਜਾ ਸਕੇ׀ ਇਸ ਤੋਂ ਇਲਾਵਾ ਇਸ ਪੋਟਰਲ ਰਾਹੀਂ ਹੋਰ ਨੌਜੁਆਨ ਵੀ ਬਿਨੈ ਕਰ ਸਕਣਗੇ׀ ਪਹਿਲੇ ਪੜਾਅ ਵਿਚ ਇਸ ਫੈਸਲੇ ਨੂੰ ਗਰੁੱਪ ਸੀ ਦੀ ਆਸਾਮੀਆਂ ’ਤੇ ਲਾਗੂ ਕੀਤਾ ਜਾਵੇਗਾ׀ ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਪਾਰਦਰਸ਼ੀ ਤਰੀਕੇ ਨਾਲ ਸਾਰੀਆਂ ਨੂੰ ਰੁਜ਼ਗਾਰ ਮਿਲੇ׀ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਆਊਟਸੋਸਿੰਗ ਏਜੰਸੀ/ਸੁਸਾਇਟੀ ਬਣਾਉਣ ਦੀ ਸੰਭਾਵਨਾਵਾਂ ਭਾਲਣ ਦੇ ਆਦੇਸ਼ ਦਿੱਤੇ, ਜਿਸ ਨਾਲ ਆਊਟਸੋਰਸਿੰਗ ਏਜੰਸੀਆਂ ਰਾਹੀਂ ਆਊਟਸੋਰਸਿੰਗ ਨੀਤੀ ਭਾਗ 1 ਦੇ ਤਹਿਤ ਰੁਜ਼ਗਾਰ ਦਿੱਤਾ ਜਾ ਸਕੇ׀ ਇਸ ਨਾਲ ਬਾਹਰੀ ਏਜੰਸੀਆਂ ਦੀ ਦਖਲਅੰਦਾਰੀ ਖਤਮ ਹੋ ਸਕੇ׀ ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਾਂ ਤੇ ਉਦਯੋਗਿਕ ਸੰਸਥਾਨਾਂ ਵਿਚ ਸਕਸ਼ਮ ਨੌਜੁਆਨਾਂ ਲਈ ਰੁਜ਼ਗਾਰ ਦੇ ਮੌਕੇ ਵੱਧਾਉਣ ਲਈ ਉਦਯੋਗਿਕ ਸੰਸਥਾਨਾਂ ਨੂੰ ਆਦੇਸ਼ ਦਿੱਤੇ ਜਾਣ ਕਿ ਉਹ 75 ਫੀਸਦੀ ਹਰਿਆਣਾ ਦੇ ਲੋਕਾਂ ਨੂੰ ਰੁਜ਼ਗਾਰ ਦੇਣ׀ ਇਸ ਤੋਂ ਇਲਾਵਾ ਉਨ੍ਹਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸੂਬੇ ਵਿਚ ਚਲ ਰਹੀ ਸਾਰੀਆਂ ਉਦਯੋਗਿਕ ਇਕਾਈਆਂ ਦਾ ਸਰਵੇਖਣ ਕੀਤਾ ਜਾਵੇ ਅਤੇ ਇਹ ਪਤਾ ਲਗਾਇਆ ਜਾਵੇ ਕਿ ਉਨ੍ਹਾਂ ਵਿਚ ਹਰਿਆਣਾ ਦੇ ਕਿੰਨੇ ਫੀਸਦੀ ਵਿਅਕਤੀ ਕੰਮ ਕਰਦੇ ਹਨ׀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ, ਕਿਉਂਕਿ ਸਰਕਾਰ ਦਾ ਮੰਤਵ ਸੂਬੇ ਦੇ ਹਰੇਕ ਵਿਅਕਤੀ ਨੂੰ ਰੁਜ਼ਗਾਰ ਦੇਣਾ ਹੈ׀ ਮੀਟਿੰਗ ਵਿਚ ਮੁੱਖ ਮੰਤਰੀ ਨੂੰ ਦਸਿਆ ਗਿਆ ਕਿ ਕੇਂਦਰ ਸਰਕਾਰ ਦੇ ਰੁਜ਼ਗਾਰ ਵਿਨਿਯਮ ਐਕਟ 1959 ਦੇ ਤਹਿਤ ਸਾਰੀਆਂ ਸਨਅਤੀ ਇਕਾਈਆਂ ਨੂੰ ਆਪਣੇ ਅਦਾਰਿਆਂ ਵਿਚ ਖਾਲੀ ਪਈ ਆਸਾਮੀਆਂ ਦੀ ਜਾਣਕਾਰੀ ਸਰਕਾਰ ਨੂੰ ਮਹੁੱਇਆ ਕਰਵਾਉਣੀ ਹੁੰਦੀ ਹੈ׀ ਇਸ ਕੰਮ ਨੂੰ ਹਰਿਆਣਾ ਵਿਚ ਆਨਲਾਈਨ ਕਰਵਾਏ ਜਾਣ ਦੇ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਇੰਨ੍ਹਾਂ ਆਸਾਮੀਆਂ ’ਤੇ ਵੀ ਸਕਸ਼ਮ ਨੌਜੁਆਨਾਂ ਨੂੰ ਲਗਾਇਆ ਜਾ ਸਕੇ׀ ਇਸ ਲਈ ਜਲਦ ਹੀ ਵੈਬਸਾਇਟ ਸ਼ੁਰੂ ਕੀਤੀ ਜਾਵੇਗੀ׀ ਮੁੱਖੀ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਜਿੰਨ੍ਹਾਂ ਵੀ ਨਵੇਂ ਉਦਯੋਗ ਲਗਾਉਣ ਲਈ ਕਲੀਯਰੇਂਸ ਦੇ ਬਿਨੈ ਹਰਿਆਣਾ ਉਦਮ ਪ੍ਰੋਤਸਾਹਨ ਬੋਰਡ ਦੀ ਵੈਬਸਾਈਟ ’ਤੇ ਆਉਂਦੇ ਹਨ, ਉਨ੍ਹਾਂ ਬਿਨੈਕਾਰਾਂ ਨੂੰ ਈ ਮੇਲ ਰਾਹੀਂ ਸਕਸ਼ਮ ਪੋਟਰਲ ਦੀ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਉਹ ਉਦਯੋਗ ਦੀ ਲੋਂੜ ਅਨੁਸਾਰ ਸੰਬਧਤ ਜਿਲੇ ਦੇ ਨੌਜੁਆਨਾਂ ਨੂੰ ਰੁਜ਼ਗਾਰ ਦੇ ਸਕੇ׀ ਮੁੱਖ ਮੰਤਰੀ ਨੇ ਕਿਹਾ ਕਿ ਸਕਸ਼ਮ ਪੋਟਰਲ ’ਤੇ ਰਜਿਸਟਰਡ ਹੋਏ ਨੌਜੁਆਨਾਂ ਦੀ ਕਾਊਂਸਲੰਿਗ ਲਈ ਜਿਲੇ ਵਾਰ ਕਾਊਂਸਲਰ ਲਗਾਏ ਜਾਣਗੇ ਚਾਹੀਦੇ ਹਨ׀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਕੰਪਿਊਟਰ ਨਾਲ ਸਬੰਧਤ ਨੌਕਰੀਆਂ ਲਈ ਸਕਸ਼ਮ ਪੋਰਟਲ ’ਤੇ ਰਜਿਸਟਰਡ ਨੌਜੁਆਨਾਂ ਦੀ ਹਾਰਟ੍ਰੋਨ ਵੱਲੋਂ ਪ੍ਰੀਖਿਆ ਲਈ ਜਾਵੇਗੀ׀ ਇਸ ਤੋਂ ਇਲਾਵਾ ਹਾਰਟ੍ਰੋਨ ਵੱਲੋਂ ਲਈ ਜਾਣ ਵਾਲੀ ਹੋਰ ਪ੍ਰੀਖਿਆਵਾਂ ਵਿਚ ਪ੍ਰੀਖਿਆਰਥੀ ਨੂੰ ਹਰਅਿਾਣਾ ਦਾ ਵਾਸੀ ਹੋਣਾ ਲਾਜਿਮੀ ਕੀਤਾ ਜਾਵੇ׀ ਵੱਖ-ਵੱਖ ਵਿਭਾਗਾਂ ਵੱਲੋਂ ਕਰਵਾਏ ਜਾਣ ਵਾਲੇ ਸਰਵੇਖਣ ਦੇ ਕੰਮ ਲਈ ਘੱਟੋਂ ਘੱਟ 50 ਫੀਸਦੀ ਸਕਸ਼ਮ ਨੌਜੁਆਨਾਂ ਨੂੰ ਲਗਾਇਆ ਜਾਵੇਗਾ׀ ਮੀਟਿੰਗ ਵਿਚ ਦਸਿਆ ਗਿਆ ਕਿ ਸਕਸ਼ਮ ਨੌਜੁਆਨ ਸਿਕਲ ਟ੍ਰੇਨਿਗ ਦੇ ਤਹਿਤ ਸਾਲ 2018-19 ਵਿਚ 40,000 ਨੌਜੁਆਨਾਂ ਨੂੰ ਸਿਖਿਅਤ ਕੀਤੇ ਜਾਣ ਦਾ ਟੀਚਾ ਰੱਖਿਆ ਗਿਆ ਹੈ, ਜਿੰਨ੍ਹਾਂ ਵਿਚ 36 ਜਾਬ ਰੋਲ ਅਤੇ ਸੈਕਟਰ ਸਿਕਲ ਕਾਊਂਸਿਲ ਦੇ ਤਹਿਤ ਪਹਿਲੀ ਤਿਮਾਹੀ ਵਿਚ 4679 ਨੌਜੁਆਨਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ׀ ਦੂਜੀ ਤਿਮਾਹੀ ਵਿਚ 10,500 ਨੌਜੁਆਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ׀ ਮੁੱਖ ਮੰਤਰੀ ਨੇ ਕਿਹਾ ਕਿ ਸਵੈ ਰੁਜ਼ਗਾਰ ਯੋਜਨਾ ਦੇ ਤਹਿਤ ਨੌਜੁਆਨਾਂ ਨੂੰ ਫੂਡ ਪ੍ਰੋਸੈਸਿੰਗ ਦੀ ਸਿਖਲਾਈ ਦਿੱਤੀ ਜਾਵੇ, ਤਾਂ ਜੋ ਅਗਰੋ ਬੇਸਡ ਇੰਡਸਟਰੀ ਵਿਚ ਨੌਜੁਆਨ ਆਪਣਾ ਰੁਜ਼ਗਾਰ ਸਥਾਪਿਤ ਕਰ ਸਕਣ, ਜਿਸ ਨਾਲ ਸੂਬੇ ਵਿਚ ਫੂਡ ਪ੍ਰੋਸੈਸਿੰਗ ਨੂੰ ਪ੍ਰੋਤਸਾਹਨ ਮਿਲੇਗਾ׀ ਮੀਟਿੰਗ ਵਿਚ ਹਰਿਆਣਾ ਦੇ ਮੁੱਖ ਸਕੱਤਰ ਡੀ.ਐਸ.ਢੇਸੀ, ਹਰਿਆਣਾ ਕੌਸ਼ਲ ਵਿਕਾਸ ਅਤੇ ਸਨਅਤੀ ਸਿਖਲਾਈ, ਰੁਜ਼ਗਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀ.ਸੀ.ਗੁਪਤਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ ਤੋਂ ਇਲਾਵਾ ਸੀਨੀਅਰ ਅਧਿਕਾਰੀ ਹਾਜ਼ਿਰ ਸਨ


