ਹਰਿਆਣਾ ਸੂਬਾ ਦੀ ਫਿਲਮ ਨੀਤੀ ਨਾਲ ਹਰਿਆਣਾਵੀਂ ਸਭਿਆਚਾਰ ਦਾ ਵਿਕਾਸ ਹੋਵੇਗਾ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸੂਬਾ ਦੀ ਫਿਲਮ ਨੀਤੀ ਨਾਲ ਹਰਿਆਣਾਵੀਂ ਸਭਿਆਚਾਰ ਦੇ ਵਿਕਾਸ, ਸਰੰਖਣ ਤੇ ਪ੍ਰੋਤਸਾਹਨ ਹੋਵੇਗਾ| ਹਰਿਆਣਾ ਕੈਬਿਨੇਟ ਵੱਲੋਂ ਹਾਲ ਹੀ ਵਿਚ ਹਰਿਆਣਾ ਦੀ ਫਿਲਮ ਨੀਤੀ ਨੂੰ ਪ੍ਰਵਾਨਗੀ ਦਿੱਤੀ ਹੈ| ਨਵੀਂ ਦਿੱਲੀ ਵਿਚ ਹਰਿਆਣਾ ਭਵਨ ਵਿਚ ਮੀਡਿਆ ਨਾਲ ਗਲਬਾਤ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਦੀ ਫਿਲਮ ਨੀਤੀ ਨਾਲ ਹਰਿਆਣਾਵੀਂ ਸਭਿਆਚਾਰ ਦਾ ਵਿਕਾਸ, ਸਰੰਖਣ ਤੇ ਪ੍ਰੋਤਸਾਹਨ ਹੋਵੇਗਾ| ਹਰਿਆਣਾ ਸਭਿਆਚਾਰ ‘ਤੇ, ਹਰਿਆਣਾਵੀਂ ਭਾਸ਼ਾ-ਬੋਲੀ ਵਿਚ ਤੇ ਹਰਿਆਣਾ ਖੇਤਰ ਵਿਚ ਫਿਲਮਾਂ ਬਣਾਉਣ ਲਈ ਪ੍ਰੋਤਸਾਹਨ ਦਿੱਤਾ ਗਿਆ ਹੈ| ਅਨੇਕਾਂ ਵਿਅਕਤੀਆਂ ਨਾਲ ਵਿਚਾਰ-ਵਟਾਂਰਦਾ ਤੋਂ ਬਾਅਦ ਹਰਿਆਣਾ ਦੀ ਫਿਲਮ ਨੀਤੀ ਤਿਆਰ ਕੀਤੀ ਗਈ ਸੀ| ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਵੀਂ ਸਭਿਆਚਾਰ, ਹਰਿਆਣਾਵੀਂ ਭਾਸ਼ਾ-ਬੋਲੀ ਤੇ ਹਰਿਆਣਾ ਖੇਤਰ ਵਿਚ ਫਿਲਮਾਂ ਦੇ ਸਬੰਧ ਵਿਚ ਪ੍ਰੋਤਸਾਹਨ ਲਈ ਹਰਿਆਣਾ ਦੀ ਫਿਲਮ ਨੀਤੀ ਵਿਚ 2 ਕਰੋੜ ਰੁਪਏ ਦੀ ਵੱਧ ਤੋਂ ਵੱਧ ਸੀਮਾ ਨਿਰਧਾਰਿਤ ਕੀਤੀ ਗਈ ਹੈ| ਮੀਡਿਆ ਵੱਲੋਂ ਕੀਤੇ ਗਏ ਸੁਆਲ ‘ਤੇ ਪ੍ਰਤੀਕ੍ਰਿਆ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵਿਰੋਧੀ ਸਿਆਸੀ ਪਾਰਟੀਆਂ ਦੇ ਬੰਦ ਦੀ ਅਪੀਲ ਨੂੰ ਆਧਾਰਹੀਣ ਦੱਸਦੇ ਹੋਏ ਕਿਹਾ ਕਿ ਵਿਰੋਧੀ ਸਿਆਸੀ ਪਾਰਟੀਆਂ ਕੋਲ ਕੋਈ ਮੁੱਦਾ ਨਹੀਂ ਹੈ| ਜਨਤਾ ਤੋਂ ਉਨਾਂ ਨੂੰ ਕੋਈ ਸਮੱਰਥ ਨਹੀਂ ਮਿਲ ਰਿਹਾ ਹੈ| ਮੁੱਖ ਮੰਰਤੀ ਮਨੋਹਰ ਲਾਲ ਨੇ ਅੱਜ ਨਵੀਂ ਦਿੱਲੀ ਸਥਿਤੀ ਹਰਿਆਣਾ ਭਵਨ ਦੀ ਕੈਂਟਿਨ ਵਿਚ ਪੱਤਰਕਾਰਾਂ ਨਾਲ ਭੋਜਨ ਵੀ ਕੀਤਾ|

VIA PUNJAB