- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
17 ਸਤੰਬਰ ਨੂੰ ਕਰਨਾਲ ਵਿਚ ਕਿਰਤ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ – ਖਨਨ ਤੇ ਕਿਰਤ ਰਾਜ ਮੰਤਰੀ
ਚੰਡੀਗੜ – ਹਰਿਆਣਾ ਦੇ ਖਨਨ ਤੇ ਕਿਰਤ ਰਾਜ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਦੇ ਮੌਕੇ ‘ਤੇ 17 ਸਤੰਬਰ ਨੂੰ ਕਰਨਾਲ ਵਿਚ ਕਿਰਤ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ| ਉਨਾਂ ਨੇ ਲੋਕਾਂ ਤੇ ਮਜਦੂਰਾਂ ਨੂੰ ਕਿਰਤ ਦਿਵਸ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਕਿਰਤੀਆਂ ਦਾ ਭਲਾਈ ਹੀ ਸਹੀ ਅਰਥਾਂ ਵਿਚ ਅੰਤਯੋਦਯ ਹੈ| ਕਿਰਤ ਰਾਜ ਮੰਤਰੀ ਨਾਇਸ ਸਿੰਘ ਸੈਣੀ ਕਿਰਤ ਦਿਵਸ ਸਮਾਹੋਰ ਦੀ ਤਿਆਰੀਆਂ ਨੂੰ ਲੈ ਕੇ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ| ਉਨਾਂ ਕਿਹਾ ਕਿ ਜਦੋਂ ਤਕ ਆਖਰੀ ਲਾਇਨ ਵਿਚ ਖੜੇ ਆਖਰੀ ਵਿਅਕਤੀ ਦਾ ਵਿਕਾਸ ਨਹੀਂ ਹੁੰਦਾ ਤਦ ਤਕ ਦੇਸ਼ ਦੇ ਵਿਕਾਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਹੈ| ਉਨਾਂ ਕਿਹਾ ਕਿ ਮੌਜ਼ੂਦਾ ਸਰਕਾਰ ਨੇ ਕਿਰਤੀਆਂ ਦੀ ਭਲਾਈ ਲਈ ਬਹੁਤ ਸਾਰੀਆਂ ਯੋਜਨਾਵਾਂ ਲਾਗੂ ਕੀਤੀਆਂ ਹਨ| ਕਿਰਤੀਆਂ ਦੇ ਬੱਚਿਆਂ ਨੂੰ ਸਿਖਿਆ ਲਈ ਪ੍ਰੋਤਸਾਹਿਤ ਕਰਨ ਦੇ ਮੰਤਵ ਨਾਲ ਪਹਿਲੀ ਜਮਾਤ ਤੋਂ 8ਵੀਂ ਜਮਾਤ ਤਕ ਬੱਚਿਆਂ ਨੂੰ 8,000 ਰੁਪਏ ਦੀ ਵਜੀਫਾ ਦਿੱਤੀ ਜਾਂਦੀ ਹੈ| ਕਿਰਤ ਰਾਜ ਮੰਤਰੀ ਨੇ ਕਿਹਾ ਕਿ ਸਕੂਲੀ ਸਿਖਿਆ ਪ੍ਰਾਪਤ ਕਰਨ ਤੋਂ ਬਾਅਦ ਕਾਲਜ ਦੀ ਗ੍ਰੈਜੂਏਸ਼ਨ ਕਰਨ ਜਾਂ ਆਈ.ਟੀ.ਆਈ/ਪੋਲੀਟੈਕਨੀਕ ਆਦਿ ਕਰਨ ਲਈ ਕਿਰਤੀਆਂ ਦੇ ਬੱਚਿਆਂ ਨੂੰ 15,000 ਰੁਪਏ ਅਤੇ ਪੋਸਟ ਗ੍ਰੈਜੂਏਟ ਦੀ ਸਿਖਿਆ ਲਈ 20,000 ਰੁਪਏ ਦਾ ਵਜੀਦਾ ਦਿੱਤਾ ਜਾਂਦਾ ਹੈ| ਜੇਕਿਰ ਕਿਸੇ ਕਿਰਤੀ ਦੇ ਬੱਚੇ ਦੇ 10ਵੀਂ ਜਮਾਤ ਵਿਚ 90 ਫੀਸਦੀ ਨੰਬਰ ਆਉਂਦੇ ਹਨ ਤਾਂ ਉਸ ਬੱਚੇ ਦੀ 51,000 ਰੁਪਏ ਦੀ ਐਫ.ਡੀ. ਕਰਵਾਈ ਜਾਂਦਾ ਹੈ| ਜੇਕਰ ਕਿਰਤ ਦੇ ਬੱਚੇ ਡਾਕਟਰ, ਇੰਜੀਨੀਅਰ, ਆਈ.ਏ.ਐਸ. ਕਰਨਾ ਚਾਹੁੰਦੇ ਹਨ ਤਾਂ ਉਨਾਂ ਦੇ ਹੋਸਟਲ ਦਾ ਖਰਚ ਸਰਕਾਰ ਸਹਿਣ ਕਰੇਗੀ| ਪ੍ਰਧਾਨ ਮੰਤਰੀ ਉੱਜਵਲਾ ਯੋਜਨਾ, ਜਨ-ਧਨ ਯੋਜਨਾ ਆਦਿ ਅਨੇਕਾਂ ਯੋਜਨਾਵਾਂ ਹਨ, ਜੋ ਗਰੀਬ ਵਿਅਕਤੀ ਦੇ ਵਿਕਾਸ ਲਈ ਹੈ| ਜਨ-ਧਨ ਯੋਜਨਾ ਤੋਂ ਪਹਿਲਾਂ 2014 ਵਿਚ ਸਿਰਫ 5 ਕਰੋੜ ਲੋਕਾਂ ਦੇ ਬੈਂਕ ਖਾਤੇ ਖੁਲੇ ਹੋਏ ਸਨ, ਜਦੋਂ ਕਿ ਇਹ ਯੋਜਨਾ ਲਾਗੂ ਕਰਨ ਤੋਂ ਬਾਅਦ ਕੁਝ ਹੀ ਸਮੇਂ ਵਿਚ 50 ਕਰੋੜ ਲੋਕਾਂ ਦੇ ਬੈਂਕ ਖਾਤੇ ਖੋਲੇ ਜਾ ਚੁੱਕੇ ਹਨ| ਇਸ ਤੋਂ ਇਲਾਵਾ, ਕਿਰਤ ਰਾਜ ਮੰਤਰੀ ਨੇ ਕਿਹਾ ਕਿ ਮੁੱਖੀ ਮੰਤਰੀ ਮਨੋਹਰ ਲਾਲ ਨੇ ਨੌਕਰੀਆਂ ਵਿਚ ਪਾਰਦਰਸ਼ਤਾ ਸਥਾਪਿਤ ਕੀਤੀ ਹੈ| ਇਸ ਦੌਰਾਨ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਉਨਾਂ ਨੇ ਕਿਹਾ ਕਿ ਇਨੈਲੋ ਆਪਣਾ ਜਨਾਧਾਰ ਖੋ ਚੁੱਕੀ ਹੈ| ਇਹੀ ਕਾਰਣ ਹੈ ਕਿ ਇਨੈਲੋ ਦਾ ਹਰਿਆਣਾ ਬੰਦ ਅੱਜ ਫੇਲ ਰਿਹਾ ਹੈ| ਲੋਕਾਂ ਨੇ ਉਨਾਂ ਨੂੰ ਸਮੱਰਥਨ ਨਹੀਂ ਦਿੱਤਾ ਹੈ| ਉਨਾਂ ਨੇ ਕਾਂਗਰਸ ‘ਤੇ ਵੀ ਹਮਲਾ ਕਰਦੇ ਹੋਏ ਕਿਹਾ ਕਿ ਮਹਿੰਗਾਈ ਦੀ ਜਨਨੀ ਕਾਂਗਰਸ ਹੀ ਹੈ| ਉਨਾਂ ਕਿਹਾ ਕਿ ਇਨੈਲੋ ਤੇ ਕਾਂਗਰਸ ਦਾ ਹਰਿਆਣਾ ਵਿਚ ਕੋਈ ਥਾਂ ਨਹੀਂ ਹੈ| ਸਾਂਸਦ ਰਾਜ ਕੁਮਾਰ ਸੈਣੀ ਨੇ ਬਾਰੇ ਉਨਾਂ ਕਿਹਾ ਕਿ ਸਾਂਸਦ ਸੈਣੀ ਵਰਗੇ ਲੋਕਾਂ ਹੀ ਸਹੂਲਤਾਂ ਲਈ ਕੁਝ ਨਹੀਂ ਕਰ ਸਕੇ| ਹੁਣ ਲੋਕਾਂ ਨੂੰ ਗੁਮਰਾਹ ਕਰਨ ਲਈ ਪਾਰਟੀ ਬਣਾਉਣ ਦਾ ਡਰਾਮਾ ਰਚਿਆ ਹੈ| ਮੁੱਖ ਮੰਤਰੀ ਨੇ ਮੀਡਿਆ ਸਲਾਹਕਾਰ ਰਾਜੀਵ ਜੈਨ ਨੇ ਕਿਰਤ ਰੈਲੀ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਵੱਜੋਂ ਦੇਸ਼ ਨੂੰ ਪਹਿਲੀ ਵਾਰ ਅਜਿਹੇ ਪ੍ਰਧਾਨ ਮੰਤਰੀ ਮਿਲੇ ਹਨ ਜੋ ਕਿਰਤ ਵਿਕਾਸ ਦੀ ਚਿੰਤਾ ਕਰਦੇ ਹਨ| ਉਨਾਂ ਦੇ ਰਸਤੇ ‘ਤੇ ਮੁੱਖ ਮੰਤਰੀ ਮਨੋਹਰ ਲਾਲ ਅੱਗੇ ਵੱਧ ਰਹੇ ਹਨ| ਜਦੋਂ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਤਾਂ ਫੈਕਟਰੀ ਮਾਲਕਾਂ ਦੀ ਹੀ ਸੋਚਦੇ ਸਨ, ਉਨਾਂ ਨੂੰ ਕਿਰਤੀ ਲਾਭ ਨਾਲ ਕੋਈ ਲੈਣਾ ਦੇਣਾ ਨਹੀਂ ਸੀ| ਭਾਜਪਾ ਸਰਕਾਰ ਨੇ ਕਿਰਤ ਭਲਾਈ ਲਈ ਬਹੁਤ ਯੋਜਨਾਵਾਂ ਲਾਗੂ ਕੀਤੀ ਹੈ, ਜਿੰਨਾਂ ਨੂੰ ਕਾਰਕੁਨ ਲੋਕਾਂ ਤਕ ਪਹੁੰਚਾਉਣ| ਕਿਰਤੀਆਂ ਨੂੰ ਯੋਜਨਾਵਾਂ ਦੀ ਜਾਣਕਾਰੀ ਦਿੰਦੇ ਹੋਏ ਰਜਿਸਟਰੇਸ਼ਨ ਕਰਵਾਉਣ ਲਈ ਪ੍ਰੋਤਸਾਹਿਤ ਕੀਤਾ ਜਾਵੇ, ਤਾਂ ਜੋ ਉਨਾਂ ਨੂੰ ਯੋਜਨਾਵਾਂ ਦਾ ਫਾਇਦਾ ਮਿਲ ਸਕੇ|


