- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਲਕਾ ਵਿਧਾਇਕ ਨੇ ਚਾਲੀ ਪੰਚਾਇਤਾਂ ਨੂੰ ਵੰਡੇ 40 ਲੱਖ ਤੋਂ ਉੱਪਰ ਦੇ ਚੈੱਕ
ਸਰਕਾਰ ਪਿੰਡਾਂ ਦੇ ਵਿਕਾਸ ਲਈ ਪੂਰੀ ਸੁਹਿਰਦ : ਸੁਰਜੀਤ ਸਿੰਘ ਧੀਮਾਨ
ਅਮਰਗੜ੍ਹ – ਹਲਕਾ ਅਮਰਗੜ੍ਹ ਦੇ ਪਿੰਡਾਂ ਨੂੰ ਪਾਣੀ ਦੀ ਨਿਕਾਸੀ ਅਤੇ ਗਲੀਆਂ ਨਾਲੀਆਂ ਲਈ ਪਹਿਲਾਂ ਦਿੱਤੀ ਇੱਕ ਕਰੋੜ ਤੋਂ ਉਪਰ ਦੀ ਗ੍ਰਾਂਟ ਤੋਂ ਬਾਅਦ ਦੂਜੀ ਕਿਸ਼ਤ ਦੇ ਰੂਪ ਵਿੱਚ ਮਲੇਰਕੋਟਲਾ-1 ਬਲਾਕ ਦੇ ਕਰੀਬ ਚਾਲੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਵੱਲੋਂ ਸਥਾਨਕ ਕਾਂਗਰਸ ਪਾਰਟੀ ਦੇ ਦਫ਼ਤਰ ਵਿਖੇ 41 ਲੱਖ 40 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਜਿਆਦਾਤਰ ਪਿੰਡਾਂ ਅੰਦਰ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਕਾਫ਼ੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਜਿਨ੍ਹਾਂ ਨੂੰ ਮੱਦੇਨਜ਼ਰ ਰੱਖਦਿਆਂ ਸਾਡੇ ਵੱਲੋਂ ਅਜਿਹੇ ਪਿੰਡਾਂ ਦੀਆਂ ਲਿਸਟਾਂ ਬਣਾਈਆਂ ਗਈਆਂ ਜਿਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਪਾਣੀ ਦੀ ਸਹੀ ਨਿਕਾਸੀ ਕੀਤੀ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਬੀਡੀਪੀਓ ਮੈਡਮ ਅਮਨਦੀਪ ਕੌਰ, ਸਵਰਨਜੀਤ ਸਿੰਘ ਪਨੇਸਰ ਐਮ.ਡੀ ਲੈਂਡਫੋਰਸ, ਮਨਜਿੰਦਰ ਸਿੰਘ ਬਿੱਟਾ ਪੀਏ ਧੀਮਾਨ, ਖੇਮ ਸਿੰਘ ਅਲੀਪੁਰ, ਗੁਰਮੀਤ ਸਿੰਘ ਨਾਰੀਕੇ ਪ੍ਰਧਾਨ ਜੱਟ ਮਹਾਂ ਸਭਾ, ਪ੍ਰਧਾਨ ਜਗਰੂਪ ਸਿੰਘ ਬਿੱਟੂ ਜਲਾਲਾਬਾਦ, ਰੂਬਲ ਨਾਰੀਕੇ ਯੂਥ ਪ੍ਰਧਾਨ,ਪਲਵਿੰਦਰ ਸਿੰਘ ਚੰਨਾ, ਚਤੰਨ ਸਿੰਘ ਚੋਂਦਾ, ਨਿਰਮਲਜੀਤ ਸਿੰਘ ਢੀਂਡਸਾ, ਸਰਪੰਚ ਸ਼ੇਰ ਸਿੰਘ ਮੰਡੇਰ ਬਾਠਾਂ, ਗੁਰਮੀਤ ਸਿੰਘ ਮੂਲਾਬੱਧਾ, ਪਵਿੱਤਰ ਸਿੰਘ ਢੰਡੇ, ਨਪਿੰਦਰ ਸਿੰਘ ਸਲਾਰ, ਸਰਪੰਚ ਭਗਤ ਸਿੰਘ ਸਲਾਰ, ਲਾਲ ਸਿੰਘ ਤੋਲੇਵਾਲ, ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਸਰਪੰਚ ਅਤੇ ਮੈਂਬਰ ਆਦਿ ਹਾਜ਼ਰ ਸਨ।


