- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਲਕਾ ਸਰਦੂਲਗੜ੍ਹ ਦੇ ਵੋਟਰਾਂ ਨੂੰ ਸਵੀਪ ਪ੍ਰੋਗਰਾਮ ਰਾਹੀਂ ਜਾਗਰੂਕ ਕੀਤਾ
ਸਰਦੂਲਗੜ੍ਹ – ਮਾਣਯੋਗ ਚੋਣ ਕਮਿਸ਼ਨਰ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮਾਨਸਾ ਵਿਚ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਜੀ ਦੇ ਹੁਕਮ ਅਤੇ ਹਲਕਾ ਸਰਦੂਲਗੜ੍ਹ ਵਿਚ ਮਾਣਯੋਗ ਐਸਡੀਐਮ ਸਾਹਿਬ ਸ੍ਰੀ ਲਾਤੀਫ ਅਹਿਮਦ ਜੀ ਵਲੋਂ ਬਣਾਈਆਂ ਗਈਆਂ ਜੋਨ ਲੈਵਲ ਦੀਆਂ ਟੀਮਾਂ ਵਲੋਂ ਨੋਡਲ ਅਫ਼ਸਰ ਸ੍ਰੀ ਹਰਿੰਦਰ ਸਿੰਘ ਭੁਲਰ ਦੀ ਨਿਗਰਾਨੀ ਹੇਠ ਸਰਦੂਲਗੜ੍ਹ ਹਲਕੇ ਦੇ ਸਮੂਹ ਪਿੰਡਾਂ ਵਿਚ ਅਤੇ ਇਲਾਕੇ ਦੇ ਕਾਲਜਾਂ ਤੇ ਸਕੂਲਾਂ ਵਿਚ 13 ਮਾਰਚ 2019 ਤੋਂ 28 ਅਪ੍ਰੈਲ 2019 ਤਕ ਸਵੀਪ ਪ੍ਰੋਗਰਾਮ ਅਧੀਨ ਸੈਮੀਨਾਰ ਕਰਵਾਏ ਗਏ ਇਨ੍ਹਾਂ ਸੈਮੀਨਾਰਾਂ ਵਿਚ ਅਠਾਰਾਂ ਸਾਲ ਦੀ ਉਮਰ ਪੂਰੀ ਕਰ ਚੁਕੇ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਆਪਣੀ ਨਵੀਂ ਵੋਟ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਸਮੂਹ ਵੋਟਰਾਂ ਨੂੰ ਆਪਣੀ ਵੋਟ ਦੀ ਸਹੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਆਪਣੇ ਮਤਦਾਨ ਦਾ ਪ੍ਰਯੋਗ ਬਿਨਾਂ ਕਿਸੇ ਡਰ ਭੈਅ ਅਤੇ ਲਾਲਚ ਦੇ ਕਰਨ ਲਈ ਉਤਸ਼ਾਹਿਤ ਕੀਤਾ ਗਿਆ।ਇਸ ਤੋਂ ਇਲਾਵਾ ਵੋਟਰਾਂ ਨੂੰ ਵੋਟਾਂ ਸਮੇਂ ਵੰਡੇ ਜਾਣ ਵਾਲੇ ਨਸ਼ੇ ਅਤੇ ਖਾਦ ਪਦਾਰਥਾਂ ਨੂੰ ਸਵੀਕਾਰ ਨਾ ਕਰਨ ਲਈ ਕਿਹਾ ਗਿਆ ਕਿਉਂਕਿ ਇਹ ਸਾਰੇ ਸਿਹਤ ਨੂੰ ਖਰਾਬ ਕਰਨ ਦਾ ਕਾਰਨ ਬਣਦੇ ਹਨ ਅਤੇ ਇਸ ਤਰ੍ਹਾਂ ਕਰਨ ਵਾਲਾ ਵੋਟਰ ਆਪਣੀ ਆਜ਼ਾਦ ਹੈਸੀਅਤ ਨੂੰ ਖੋਹ ਬੈਠਦਾ ਹੈ ਅਤੇ ਜਿਸ ਕਾਰਨ ਉਹ ਆਪਣੀ ਵੋਟ ਦੀ ਸਹੀ ਵਰਤੋਂ ਨਹੀਂ ਕਰ ਪਾਉਂਦਾ ਅਤੇ ਆਪਣੇ ਸਮਾਜ ਅਤੇ ਦੇਸ਼ ਲਈ ਸਹੀ ਉਮੀਦਵਾਰ ਨੂੰ ਵੀ ਨਹੀਂ ਚੁਣ ਸਕਦਾ ਇਸ ਤੋਂ ਇਲਾਵਾ ਇਸ ਸਮੇਂ ਵੋਟਰਾਂ ਨੂੰ ਰਾਜਨੀਤਿਕ ਢਾਂਚੇ ਅਤੇ ਕਰਮਚਾਰੀਆਂ ਦੀਆਂ ਡਿਊਟੀਆਂ ਅਤੇ ਚੋਣਾਂ ਸਮੇਂ ਵਰਤੀਆਂ ਜਾਂਦੀਆਂ ਈਵੀਐਮ ਮਸ਼ੀਨਾਂ ਵੀਵੀਪੈਟ ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ ਇਨ੍ਹਾਂ ਦੀ ਵਰਤੋਂ ਦਾ ਢੰਗ ਵੀ ਸਿਖਾਇਆ ਗਿਆ। ਨੋਡਲ ਅਫਸਰ ਸਰਦਾਰ ਹਰਿੰਦਰ ਸਿੰਘ ਭੁਲਰ (ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਤਾ ਮਾਲੋਕਾ ) ਇਸ ਤੋਂ ਇਲਾਵਾ ਸ੍ਰੀ ਸੋਹਣ ਲਾਲ ਅਰੋੜਾ ਸ੍ਰੀਮਤੀ ਨੀਰੂ ਗਰਗ ਸ੍ਰੀਮਤੀ ਸੁਰੇਸ਼ ਬਾਲਾ ਸ੍ਰੀਮਤੀ ਨੀਲਮ ਰਾਣੀ ਸਰਦਾਰ ਜਸਪਾਲ ਸਿੰਘ ਸਰਦਾਰ ਕਮਲਜੀਤ ਸਿੰਘ ਸਰਦਾਰ ਚਾਨਣ ਸਿੰਘ ਪੰਜਾਬੀ ਮਾਸਟਰ ਸ੍ਰੀਮਤੀ ਮਨਜੀਤ ਕੌਰ ਸ੍ਰੀਮਤੀ ਰਿੰਕੂ ਹਿੰਦੀ ਮਿਸਟ੍ਰੈਸ ਸ੍ਰੀ ਰਾਜਵਿੰਦਰ ਸਿੰਘ ਬਸੋ ਧਾਲੀਵਾਲ ਹਰਬੰਸ ਕੌਰ ਵਿਜੈ ਮਿਢਾ ਮਖਣ ਸਿੰਘ ਸੁਖਰਾਜ ਸਿੰਘ ਸੁਸ਼ੀਲ ਕੁਮਾਰ ਅਤੇ ਅਜੈ ਕੁਮਾਰ ਨੇ ਆਪਣੀ ਆਪਣੀਆਂ ਸੇਵਾਵਾਂ ਦਿਤੀਆਂ।


