- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਵ੍ਹਾਈਟ ਹਾਊਸ ਪਹੁੰਚੇ ਟਰੰਪ
ਵਾਸ਼ਿੰਗਟਨ – ਕੋਰੋਨਾ ਇਨਫੈਕਸ਼ਨ ਦਾ ਇਲਾਜ ਕਰਾ ਰਹੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ| ਉਹ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿੱਚ ਤਿੰਨ ਦਿਨ ਦੇ ਇਲਾਜ ਤੋਂ ਬਾਅਦ ਵਾਪਸ ਵ੍ਹਾਈਟ ਹਾਊਸ ਵਿੱਚ ਪਹੁੰਚੇ ਹਨ|ਟਰੰਪ ਨੇ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰਚਾਰ ਵਿੱਚ ਜਲਦ ਦੁਬਾਰਾ ਉਤਰਨ ਦੀ ਉਮੀਦ ਜਤਾਈ ਹੈ| ਇਸ ਤੋਂ ਕੁਝ ਘੰਟੇ ਪਹਿਲਾਂ ਉਨ੍ਹਾਂ ਨੇ ਟਵੀਟ ਕਰਕੇ ਕਿਹਾ ਸੀ ਕਿ ਉਹ ਸੋਮਵਾਰ ਸ਼ਾਮ ਨੂੰ ਹੀ ਹਸਪਤਾਲ ਤੋਂ ਛੁੱਟੀ ਲੈ ਲੈਣਗੇ| ਡਾ. ਕੋਨਲੇ ਮੁਤਾਬਕ, ਟਰੰਪ ਦੇ ਆਕਸੀਜਨ ਪੱਧਰ ਵਿੱਚ ਗਿਰਾਵਟ ਮਗਰੋਂ ਹਸਪਤਾਲ ਇਲਾਜ ਦੌਰਾਨ ਉਨ੍ਹਾਂ ਨੂੰ ਦੋ ਵਾਰ ਵਾਧੂ ਆਕਸੀਜਨ ਦਿੱਤੀ ਗਈ ਸੀ|ਵ੍ਹਾਈਟ ਹਾਊਸ ਦੇ ਡਾ. ਸੀਨ ਕੋਨਲੇ ਨੇ ਕਿਹਾ ਸੀ ਡੋਨਾਲਡ ਟਰੰਪ ਦੀ ਸਿਹਤ ਸੁਧਰ ਰਹੀ ਹੈ ਅਤੇ ਉਹ ਛੁੱਟੀ ਲੈ ਸਕਦੇ ਹਨ| ਹਾਲਾਂਕਿ, ਡਾ. ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ ਪਰ ਘਰ ਜਾਣ ਲਈ ਸੁਰੱਖਿਅਤ ਹਨ ਅਤੇ ਉੱਥੇ ਹੀ ਉਨ੍ਹਾਂ ਨੂੰ 24 ਘੰਟੇ ਵਿਸ਼ਵ ਪੱਧਰੀ ਮੈਡੀਕਲ ਸਹੂਲਤ ਮਿਲਦੀ ਰਹੇਗੀ| ਡਾ. ਨੇ ਇਹ ਕਿ ਜਿਊਂਦਾ ਵਾਇਰਸ ਦੇ ਹੁਣ ਵੀ ਮੌਜੂਦ ਹੋਣ ਦੇ ਕੋਈ ਸਬੂਤ ਨਹੀਂ ਹਨ, ਜੋ ਟਰੰਪ ਹੋਰਾਂ ਵਿੱਚ ਫੈਲਾ ਸਕਦੇ ਹੋਣ| ਮੈਡੀਕਲ ਟੀਮ ਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਨੂੰ ਸਾਹ ਸਬੰਧੀ ਕੋਈ ਸ਼ਿਕਾਇਤ ਨਹੀਂ ਹੈ ਅਤੇ ਬੀਤੇ 72 ਘੰਟੇ ਵਿੱਚ ਉਨ੍ਹਾਂ ਨੂੰ ਬੁਖ਼ਾਰ ਵੀ ਨਹੀਂ ਆਇਆ ਹੈ| ਟਰੰਪ ਦਾ ਆਕਸੀਜਨ ਪੱਧਰ ਹੁਣ ਠੀਕ ਹੈ|


