- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਾਂਗ ਕਾਂਗ ’ਚ ਪਾਬੰਦੀਆਂ ਦੇ ਬਾਵਜੂਦ ਜਮਹੂਰੀਅਤ ਪੱਖੀਆਂ ਵੱਲੋਂ ਮੁਜ਼ਾਹਰਾ
ਹਾਂਗ ਕਾਂਗ – ਹਾਂਗ ਕਾਂਗ ਵਿੱਚ ਅੱਜ ਹਜ਼ਾਰਾਂ ਵਾਸੀਆਂ ਨੇ ਚੀਨ ਦੀਆਂ ਨੀਤੀਆਂ ਵਿਰੁੱਧ ਪੁਲੀਸ ਵੱਲੋਂ ਛੱਡੀ ਅੱਥਰੂ ਗੈਸ ਦੀ ਪ੍ਰਵਾਹ ਨਾ ਕਰਦਿਆਂ ਪਾਬੰਦੀਆਂ ਤੋੜਦਿਆਂ ਮਾਰਚ ਕੱਢਿਆ। ਇਹ ਮਾਰਚ ਵਿਸ਼ਵ ਪੱਧਰ ਉੱਤੇ ਹਾਂਗ ਕਾਂਗ ਵਾਸੀਆਂ ਦੀ ਹਮਾਇਤ ਵਿੱਚ ਉਲੀਕੇ ਪ੍ਰੋਗਰਾਮ ਦਾ ਹਿੱਸਾ ਸੀ। ਹਾਂਗ ਕਾਂਗ ਦੇ ਜਮਹੂਰੀਅਤ ਪੱਖੀ ਅੰਦੋਲਨਕਾਰੀਆਂ ਨੇ ਐਤਵਾਰ ਨੂੰ ਚੀਨ ਦੇ ਏਕਾਅਧਿਕਾਰਵਾਦ ਵਿਰੁੱਧ ਵਿਸ਼ਵ ਪੱਧਰ ਉੱਤੇ ਰੈਲੀਆਂ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ।ਜ਼ਿਕਰਯੋਗ ਹੈ ਕਿ ਇਸ ਅੰਦੋਲਨ ਦਾ ਪ੍ਰਭਾਵ ਕਮਿਊਨਿਸਟ ਚੀਨ ਦੇ 70ਵੇਂ ਜਨਮ ਦਿਨ ਉੱਤੇ ਵੀ ਪੈ ਸਕਦਾ ਹੈ। ਚੀਨ ਨੇ ਸੋਮਵਾਰ ਤੋਂ ਆਪਣੇ 70 ਵੇਂ ਜਨਮ ਦਿਨ ਨੂੰ ਮਨਾਉਣ ਲਈ ਵੱਡੇ ਪੱਧਰ ਉੱਤੇ ਸਭਿਆਚਾਰਕ ਪ੍ਰੋਗਰਾਮ ਉਲੀਕੇ ਹੋਏ ਹਨ। ਇਸ ਮੌਕੇ ਚੀਨ ਦੀ ਫੌਜ ਦੀ ਸਮਰੱਥਾ ਨੂੰ ਦਰਸਾਉਂਦੀ ਫੌਜੀ ਪਰੇਡ ਵੀ ਹੋਵੇਗੀ, ਜੋ ਚੀਨ ਦੇ ਵਿਸ਼ਵ ਪੱਧਰ ਉੱਤੇ ਸੁਪਰ ਪਾਵਰ ਵਜੋਂ ਵਧ ਰਹੇ ਪ੍ਰਭਾਵ ਨੂੰ ਦਰਸਾਏਗੀ। ਇਸ ਤੋਂ ਇਲਾਵਾ ਆਸਟਰੇਲੀਆ, ਤਾਇਵਾਨ ਅਤੇ ਉੱਤਰੀ ਅਮਰੀਕਾ ਵਿੱਚ ਵੀ ਯੋਜਨਾਬੱਧ ਢੰਗ ਦੇ ਨਾਲ ਮਾਰਚ ਹੋਏ ਜਿਨ੍ਹਾਂ ਵਿੱਚ ਚੀਨ ਦੇ ਧੌਂਸਵਾਦ ਦੀ ਨਿਖੇਧੀ ਕੀਤੀ ਗਈ।


