- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਾਫ਼ਿਜ਼ ਮਾਮਲੇ ਵਿੱਚ ਨਿਆਂ ਹੋਵੇਗਾ: ਅਕਬਰੂਦੀਨ
ਨਵੀਂ ਦਿੱਲੀ – ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਤੇ ਸਫ਼ੀਰ ਸਈਦ ਅਕਬਰੂਦੀਨ ਨੇ ਕਿਹਾ ਕਿ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਹਾਫ਼ਿਜ਼ ਸਈਦ ਦੇ ਮਾਮਲੇ ਵਿੱਚ ਨਿਆਂ ਜ਼ਰੂਰ ਮਿਲੇਗਾ ਤੇ ਭਾਰਤ ਸਰਕਾਰ ਇਸ ਆਲਮੀ ਦਹਿਸ਼ਤਗਰਦ ਵੱਲੋਂ ਕੀਤੇ ਕਾਰੇ ਨੂੰ ਕਦੇ ਵੀ ਨਹੀਂ ਭੁੱਲ ਸਕਦੀ ਹੈ ਤੇ ਨਾ ਹੀ ਉਸਨੂੰ ਕਦੇ ਇਸ ਲਈ ਮੁਆਫ਼ ਕਰੇਗੀ।ਇਥੇ ਸਾਫ਼ਟ ਪਾਵਰ ਬਾਰੇ ਕਾਨਫਰੰਸ ਤੋਂ ਇਕ ਪਾਸੇ ਆਪਣੇ ਸੰਬੋਧਨ ਵਿੱਚ ਸ੍ਰੀ ਅਕਬਰੂਦੀਨ ਨੇ ਕਿਹਾ, ‘ਹਾਫ਼ਿਜ਼ ਸਈਦ ਦੇ ਮਾਮਲੇ ਵਿੱਚ ਨਿਆਂ ਮਿਲੇਗਾ ਤੇ ਮੁਲਕ (ਭਾਰਤ) ਉਸ ਦੇ ਕਾਰੇ ਨੂੰ ਨਾ ਤਾਂ ਭੁੱਲੇਗਾ ਤੇ ਨਾ ਹੀ ਕਦੇ ਮੁਆਫ਼ ਕਰੇਗਾ।’ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਕਾਸਸ਼ੀਲ ਮੁਲਕ ਵਜੋਂ ਭਾਰਤ ਦੀਆਂ ਅਹਿਮ ਲੋੜਾਂ ਹਮੇਸ਼ਾਂ ਅੰਦਰੂਨੀ ਮਾਮਲਾ ਰਹੇਗਾ। ਸਫ਼ੀਰ ਨੇ ਕਿਹਾ ਕਿ ਭਾਰਤ ਦੀ ਆਬਾਦੀ ਇਕ ਅਰਬ ਨੂੰ ਟੱਪ ਚੁੱਕੀ ਹੈ ਤੇ ਸਾਡੀ ਜਨਤਕ ਕੂਟਨੀਤੀ ਦਾ ਹਰ ਪਹਿਲੂ ਆਪਣੇ ਅੰਦਰੂਨੀ ਹਾਲਾਤ ਨੂੰ ਸੁਧਾਰਨ ਵੱਲ ਕੇਂਦਰਤ ਹੈ। ਉਨ੍ਹਾਂ ਮੁਲਕ ਨੂੰ ਦਰਪੇਸ਼ ਕੁਝ ਵੱਡੀਆਂ ਚੁਣੌਤੀਆਂ ਵੀ ਗਿਣਾਈਆਂ। ਉਨ੍ਹਾਂ ਕਿਹਾ, ‘ਭਾਰਤ ਨੂੰ ਅੱਜ ਸਭ ਤੋਂ ਵੱਡੀ ਚੁਣੌਤੀ ਜਿਹੜੀ ਦਰਪੇਸ਼ ਹੈ, ਉਹ ਵਾਤਾਵਰਨ (ਤਬਦੀਲੀ) ਤੇ ਸਫ਼ਾਈ ਪ੍ਰਬੰਧ ਨਾਲ ਸਬੰਧਤ ਹੈ। ਸਾਨੂੰ ਇਸ ਦਿਸ਼ਾ ਵਿੱਚ ਸੁਧਾਰ ਦੀ ਲੋੜ ਹੈ ਤੇ ਇਹ ਮੰਨਣ ਵਿੱਚ ਕੋਈ ਸ਼ਰਮ ਨਹੀਂ। ਮੈਂ 2014 ਤੋਂ ਪਹਿਲਾਂ ਅਜਿਹਾ ਕੋਈ ਸਫ਼ੀਰ ਨਹੀਂ ਵੇਖਿਆ, ਜੋ ਖੜ੍ਹੇ ਹੋ ਕੇ ਆਪਣੀਆਂ ਘਾਟਾਂ ਨੂੰ ਸਵੀਕਾਰ ਕਰਦਾ ਹੋਵੇ।’


