ਦੂਜੇ ਟੈਸਟ ਵਿਚ ਕੋਈ ਸੀਮਾ ਨਹੀਂ ਉਲੰਘੀ: ਕੋਹਲੀ

ਪਰਥ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਇੱਥੇ ਦੂਜੇ ਟੈਸਟ ਵਿਚ ਆਸਟਰੇਲਿਆਈ ਕਪਤਾਨ ਟਿਮ ਪੇਨ ਦੇ ਨਾਲ ਉਸ ਦੀ ਬਹਿਸ ਦੌਰਾਨ ਕੋਈ ਅਪਸ਼ਬਦ ਨਹੀਂ ਬੋਲੇ ਗਏ ਅਤੇ ਨਾ ਹੀ ਕਿਸੇ ਪ੍ਰਕਾਰ ਦੇ ਨਿਜੀ ਹਮਲੇ ਕੀਤੇ ਗਏ ਹਨ। ਇਸ ਦੇ ਨਾਲ ਹੀ ਕੋਹਲੀ ਨੇ ਇਹ ਵੀ ਕਿਹਾ ਕਿ ਇਸ ਦੇ ਨਾਲ ਕੋਈ ਸੀਮਾ ਵੀ ਨਹੀਂ ਉਲੰਘੀ ਗਈ। ਦੂਜੇ ਟੈਸਟ ਵਿਚ ਭਾਰਤ ਨੂੰ 146 ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੌਰਾਨ ਕੋਹਲੀ ਅਤੇ ਪੇਨ ਨੂੰ ਸ਼ਬਦੀ ਜੰਗ ਵਿਚ ਉਲਝਦਿਆਂ ਦੇਖਿਆ ਗਿਆ। ਇਸ ਤੋਂ ਬਾਅਦ ਚੌਥੇ ਦਿਨ ਦੀ ਖੇਡ ਦੌਰਾਨ ਅੰਪਾਇਰ ਕ੍ਰਿਸ ਗਫਾਨੇ ਨੂੰ ਦੋਨਾਂ ਨੂੰ ਸ਼ਾਂਤ ਰਹਿਣ ਲਈ ਕਹਿਣਾ ਪਿਆ। ਕੋਹਲੀ ਨੇ 2014 ਵਿਚ ਆਸਟਰੇਲੀਆ ਦੇ ਕੁੱਝ ਖਿਡਾਰੀਆਂ ਨਾਲ ਹੋਈ ਤਿੱਖੀ ਬਹਿਸ ਬਾਰੇ ਕਿਹਾ, ‘ਇਮਾਨਦਾਰੀ ਨਾਲ ਕਹਾਂ ਤਾਂ ਇਹ 2014 ਦੇ ਮੁਕਾਬਲੇ ਵਿਚ ਕੁੱਝ ਵੀ ਨਹੀਂ ਸੀ।’ ਕੋਹਲੀ ਨੇ ਕਿਹਾ ਕਿ ਜਦੋਂ ਤੱਕ ਮੈਦਾਨ ਵਿਚ ਅਪਸ਼ਬਦ ਨਹੀਂ ਬੋਲੇ ਜਾਂਦੇ ਤਾਂ ਨਿਜੀ ਹਮਲਾ ਨਹੀਂ ਹੁੰਦਾ ਅਤੇ ਉਦੋਂ ਤੱਕ ਸੀਮਾ ਵੀ ਨਹੀਂ ਉਲੰਘੀ ਜਾਂਦੀ। ਕੋਹਲੀ ਨੇ ਪਹਿਲੀ ਪਾਰੀ ਵਿਚ 123 ਦੌੜਾਂ ਬਣਾਈਆਂ ਪਰ ਵਿਵਾਦਗ੍ਰਸਤ ਕੈਚ ਦਾ ਸ਼ਿਕਾਰ ਬਣੇ।

VIA PUNJAB