ਹਾਫਿਜ਼ ਸਈਦ ਦੀ ਨਿਆਂਇਕ ਹਿਰਾਸਤ ਵਧਾਈ ਗਈ

ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਤੇ ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਦ ‘ਤੇ ਪਾਕਿਸਤਾਨ ਸਰਕਾਰ ਦੀ ਕਾਰਵਾਈ ਜਾਰੀ ਹੈ। ਬੁੱਧਵਾਰ ਨੂੰ ਪਾਕਿਸਤਾਨ ਦੇ ਕਾਊਂਟਰ ਟੇਰੇਰਿਜ਼ਮ ਕੋਰਟ ਨੇ ਹਾਫਿਜ਼ ਸਈਦ ਦੀ ਨਿਆਂਇਕ ਹਿਰਾਸਤ ਵਧਾ ਦਿੱਤੀ। ਹੁਣ ਇਹ ਗਲੋਬਲ ਅੱਤਵਾਦੀ 7 ਅਗਸਤ ਤੱਕ ਜੇਲ ਵਿਚ ਰਹੇਗਾ। ਬੀਤੇ ਦਿਨੀਂ 17 ਜੁਲਾਈ ਨੂੰ ਹਾਫਿਜ਼ ਨੂੰ ਪਾਕਿਸਤਾਨ ਦੇ ਪੰਜਾਬ ਵਿਚ ਗੁਜਰਾਂਵਾਲਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਬੁੱਧਵਾਰ ਨੂੰ ਪਾਕਿਸਤਾਨ ਦੀ ਏ.ਟੀ.ਸੀ. ਨੇ ਹਾਫਿਜ਼ ਦੇ ਮਾਮਲੇ ‘ਤੇ ਸੁਣਵਾਈ ਕੀਤੀ ਅਤੇ 14 ਦਿਨਾਂ ਤੱਕ ਨਿਆਂਇਕ ਹਿਰਾਸਤ ਵਧਾ ਦਿੱਤੀ।

VIA PUNJAB