ਹਾਰਦਿਕ ਨਾਲ ਕੋਈ ਮੁਕਾਬਲਾ ਨਹੀਂ, ਸਾਡਾ ਟੀਚਾ ਭਾਰਤ ਲਈ ਮੈਚ ਜਿੱਤਣਾ : ਵਿਜੇ ਸ਼ੰਕਰ

ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟ ਟੀਮ ਵਿਚ ਜਗ੍ਹਾ ਪਾਉਣ ਵਾਲੇ ਆਲਰਾਊਂਡਰ ਵਿਜੇ ਸ਼ੰਕਰ ਨੇ ਕਿਹਾ ਕਿ ਉਹ ਪਲੇਇੰਗ ਇਲੈਵਨ ਵਿਚ ਜਗ੍ਹਾ ਬਣਾਉਣ ਲਈ ਹਾਰਦਿਕ ਨਾਲ ਮੁਕਾਬਲੇਬਾਜ਼ੀ ਨਹੀਂ ਕਰ ਰਹੇ ਅਤੇ ਜੇਕਰ ਕਿਹਾ ਗਿਆ ਤਾਂ ਉਹ ਚੌਥੇ ਨੰਬਰ ‘ਤੇ ਵੀ ਬੱਲੇਬਾਜ਼ੀ ਕਰਨ ਲਈ ਤਿਆਰ ਹਨ। ਤਾਮਿਲਨਾਡੂ ਦੇ ਇਸ ਆਲਰਾਊਂਡਰ ਖਿਡਾਰੀ ਨੇ ਨਿਊਜ਼ੀਲੈਂਡ ਦੌਰੇ ‘ਚੇ ਕਾਫੀ ਪ੍ਰਭਾਵਿਤ ਕੀਤਾ ਜਿਸ ਤੋਂ ਬਾਅਦ ਉਹ ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਨ ਲਈ ਸੰਭਾਵਿਤਾਂ ਵਿਚ ਸ਼ਾਮਲ ਹਨ। ਸ਼ੰਕਰ ਦੇ ਖੇਡਣ ਦਾ ਤਰੀਕਾ ਪੰਡਯਾ ਤੋਂ ਬਿਲਕੁਲ ਅਲੱਗ ਹੈ ਅਤੇ ਸ਼ਾਇਦ ਇਸ ਲਈ ਉਸ ਨੂੰ ਲਗਦਾ ਹੈ ਕਿ ਉਹ ਪੰਡਯਾ ਨਾਲ ਕਿਸੇ ਦੌੜ ਵਿਚ ਸ਼ਾਮਲ ਨਹੀਂ ਹਨ।

VIA PUNJAB