- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਾਰਦਿਕ ਪੰਡਯਾ ਲਈ ‘ਮੁਸੀਬਤ’ ਬਣੇ ਕਪਿਲ ਦੇਵ
ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਆਲਰਾਊਡਰ ਹਾਰਦਿਕ ਪੰਡਯਾ ਦਾ ਕਹਿਣਾ ਹੈ ਕਿ ਉਹ ਦਿੱਗਜਾਂ ‘ਚ ਸ਼ੁਮਾਰ ਕਪਿਲ ਦੇਵ ਨਾਲ ਆਪਣੀ ਤੁਲਨਾ ਨਹੀਂ ਕਰਨਾ ਚਾਹੁੰਦੇ। ਹਾਰਦਿਕ ਚਾਹੁੰਦੇ ਹਨ ਕਿ ਦੁਨੀਆ ਉਨ੍ਹਾਂ ਨੂੰ ਉਨ੍ਹਾਂ ਦੇ ਨਾਂ ਨਾਲ ਹੀ ਜਾਣੇ ਅਤੇ ਉਹ ਕਪਿਲ ਨਹੀਂ ਬਣਨਾ ਚਾਹੁੰਦੇ। ਇੰਗਲੈਂਡ ਖਿਲਾਫ ਹਾਰਦਿਕ ਨੇ ਦੂਜੇ ਦਿਨ 28 ਦੌੜਾਂ ਦੇ ਕੇ ਮੇਜ਼ਬਾਨ ਟੀਮ ਦੀ ਪਹਿਲੀ ਪਾਰੀ ‘ਚ ਪੰਜ ਵਿਕਟਾਂ ਲਈਆਂ ਸਨ। ਅਜਿਹੇ ‘ਚ ਦੂਜੇ ਦਿਨ ਆਪਣੇ ਪ੍ਰਦਰਸ਼ਨ ਤੋਂ ਬਾਅਦ ਪੰਡਯਾ ਨੇ ਕਿਹਾ ਕਿ ਦੂਜੇ ਖਿਡਾਰੀਆਂ ਨਾਲ ਆਪਣੀ ਤੁਲਨਾ ਨਾਲ ਥੱਕ ਗਏ ਹਨ। ਹਾਰਦਿਕ ਨੇ ਕਿਹਾ,’ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਤੁਸੀਂ ਇਕ ਖਿਡਾਰੀ ਦੀ ਤੁਲਨਾ ਦੂਜੇ ਨਾਲ ਕਰਦੇ ਹੋ ਅਤੇ ਅਚਾਨਕ ਜੇਕਰ ਕੁਝ ਗਲਤ ਹੋ ਜਾਂਦਾ ਹੈ, ਤਾਂ ਲੋਕ ਕਹਿੰਦੇ ਹਨ ਕਿ ਇਹ ਤਾਂ ਕਪਿਲ ਦੀ ਤਰ੍ਹਾਂ ਨਹੀਂ ਹੈ। ਮੈਂ ਕਦੀ ਵੀ ਕਪਿਲ ਨਹੀਂ ਬਣਨਾ ਚਾਹੁੰਦਾ। ਮੈਨੂੰ ਹਾਰਦਿਕ ਪੰਡਯਾ ਹੀ ਰਹਿਣ ਦਿਓ। ਮੈਂ ਆਪਣੀ ਪਛਾਣ ਦੇ ਨਾਲ ਹੀ ਖੁਸ਼ ਹਾਂ। ਭਾਰਤੀ ਟੀਮ ਦੇ ਆਲਰਾਊਂਡਰ ਨੇ ਕਿਹਾ,’ ਮੈਂ ਹਜੇ ਤੱਕ ਆਪਣੇ ਕਰੀਅਰ ‘ਚ 40 ਵਨ ਡੇ, 10 ਟੈਸਟ ਮੈਚ ਖੇਡੇ ਹਨ ਅਤੇ ਮੈਂ ਹੁਣ ਵੀ ਹਾਰਦਿਕ ਹੀ ਹਾਂ, ਕਪਿਲ ਨਹੀਂ ਹਾਂ। ਉਸ ਯੁੱਗ ‘ਚ ਕਈ ਦਿੱਗਜ ਨਿਕਲੇ ।


