- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਿਮਾ ਦਾਸ ਤੇ ਮੁਹੰਮਦ ਅਨਸ ਨੇ ਸੋਨ ਤਗ਼ਮੇ ਜਿੱਤੇ
ਭਾਰਤ ਦੇ ਚੋਟੀ ਦੇ ਦੌੜਾਕ ਹਿਮਾ ਦਾਸ ਅਤੇ ਮੁਹੰਮਦ ਅਨਸ ਨੇ ਚੈੱਕ ਗਣਰਾਜ ਵਿੱਚ ਅਥਲੈਟਿਕੀ ਮਿਤਿੰਕ ਰੀਟਰ ਟੂਰਨਾਮੈਂਟ ਵਿੱਚ ਕ੍ਰਮਵਾਰ ਪੁਰਸ਼ ਅਤੇ ਮਹਿਲਾ 300 ਮੀਟਰ ਮੁਕਾਬਲੇ ਵਿੱਚ ਸੋਨ ਤਗ਼ਮੇ ਜਿੱਤੇ। ਦੋ ਜੁਲਾਈ ਤੋਂ ਯੂਰੋਪੀ ਮੁਕਾਬਲਿਆਂ ਵਿੱਚ ਇਹ ਹਿਮਾ ਦਾ ਛੇਵਾਂ ਸੋਨ ਤਗ਼ਮਾ ਹੈ। ਉਸ ਨੇ ਆਪਣਾ ਆਖ਼ਰੀ ਸੋਨ ਤਗ਼ਮਾ 20 ਜੁਲਾਈ ਨੂੰ ਚੈੱਕ ਗਣਰਾਜ ਦੇ ਨੋਵ ਮੈਸਤੋ ਵਿੱਚ 400 ਮੀਟਰ ਦੌੜ ਵਿੱਚ ਹਾਸਲ ਕੀਤਾ ਸੀ। ਅਥਲੈਟਿਕੀ ਮਿਤਿੰਕ ਰੀਟਰ ਵਿੱਚ ਹਾਲਾਂਕਿ ਜ਼ਿਆਦਾਤਰ ਵੱਡੇ ਨਾਮ ਵਾਲੇ ਅਥਲੀਟਾਂ ਨੇ ਹਿੱਸਾ ਨਹੀਂ ਲਿਆ। ਹਿਮਾ ਨੇ ਸ਼ਨਿੱਚਰਵਾਰ ਨੂੰ ਸੋਨ ਤਗ਼ਮਾ ਜਿੱਤਣ ਮਗਰੋਂ ਕਿਹਾ, ‘‘ਚੈੱਕ ਗਣਰਾਜ ਵਿੱਚ ਅੱਜ ਅਥਲੈਟਿਕੀ ਮਿਤਿੰਕ ਰੀਟਰ-2019 ਵਿੱਚ 300 ਮੀਟਰ ਮੁਕਾਬਲੇ ਵਿੱਚ ਅੱਵਲ ਰਹੀ।’’ ਦੂਜੇ ਪਾਸੇ ਅਨਸ ਨੇ ਪੁਰਸ਼ 300 ਮੀਟਰ ਦੌੜ 32.41 ਸੈਕਿੰਡ ਦੇ ਸਮੇਂ ਨਾਲ ਜਿੱਤੀ।


