ਹਿਮਾ ਦਾਸ ਬਣੀ ਯੂਨੀਸੇਫ ਦੀ ਪਹਿਲੀ ਯੂਥ ਅੰਬੈਸਡਰ

ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਫਰਾਟਾ ਦੌੜਾਕ ਹਿਮਾ ਦਾਸ ਨੂੰ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਨੇ ਭਾਰਤ ਨੂੰ ਪਹਿਲਾ ਯੁਵਾ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ। ਯੂਨੀਸੇਫ ਨੇ ਆਪਣੇ ਅਧਿਕਾਰਤ ਟਵਿੱਟਰ ‘ਤੇ ਇਸ ਦਾ ਐਲਾਨ ਕੀਤਾ ਹੈ। ਯੂਨੀਸੇਫ ਨੇ ਲਿਖਿਆ, ”ਮਿਲੋ ਸਾਡੀ ਯੁਵਾ ਅੰਬੈਸਡਰ ਹਿਮਾ ਦਾਸ ਨਾਲ ਜੋ ਕਿ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਹੈ। ਵਿਸ਼ਵ ਬਾਲ ਦਿਵਸ ਸਮਾਰੋਹ ਦੇ ਮੌਕੇ ‘ਤੇ ਭਾਰਤ ‘ਚ ਸਾਡੀ ਪਹਿਲੀ ਯੁਵਾ ਅੰਬੈਸਡਰ।” ਆਪਣੇ ਪਿੰਡ ‘ਚ ਧੀਂਗ ਅਕਸਪ੍ਰੈਸ ਦੇ ਨਾਂ ਨਾਲ ਮਸ਼ਹੂਰ ਹਿਮਾ ਨੇ ਕਿਹਾ ਕਿ ਉਹ ਇਸ ਭੂਮਿਕਾ ਲਈ ਚੁਣੇ ਜਾਣ ‘ਤੇ ਸਨਮਾਨਤ ਮਹਿਸੂਸ ਕਰ ਰਹੀ ਹ। ਭਾਰਤੀ ਦੌੜਾਕ ਨੇ ਕਿਹਾ, ”ਮੈਂ ਯੂਨੀਸੇਫ ਦੀ ਯੂਥ ਅੰਬੈਸਡਰ ਚੁਣੇ ਜਾਣ ‘ਤੇ ਬਹੁਤ ਸਨਮਾਨਤ ਮਹਿਸੂਸ ਕਰ ਰਹੀ ਹੈ। ਮੈਨੂੰ ਉਮੀਦ ਹੈ ਕਿ ਮੈਂ ਬੱਚਿਆਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰ ਸਕਾਂਗੀ।”

VIA PUNJAB