- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਿਲੇਰੀ ਕਲਿੰਟਨ ‘ਯੁੱਧ ਭੜਕਾਊ ਰਾਣੀ’ ਕਰਾਰ
ਵਾਸ਼ਿੰਗਟਨ – ਡੈਮੋਕ੍ਰੈਟਿਕ ਪਾਰਟੀ ਦੀ ਸੰਸਦ ਮੈਂਬਰ ਤੁਲਸੀ ਗਾਬਾਰਡ ਨੇ ਸ਼ੁੱਕਰਵਾਰ ਨੂੰ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ‘ਯੁੱਧ ਭੜਕਾਉਣ ਵਾਲੀ ਰਾਣੀ’ ਕਰਾਰ ਦਿੱਤਾ। ਗਾਬਾਰਡ ਨੇ ਪਿਛਲੇ ਸਾਲ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰਾਂ ਦੀ ਦੌੜ ’ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਸੀ ਅਤੇ ਹਿੰਦੂ ਹੋਣ ਕਾਰਨ ਉਹ ਭਾਰਤੀ ਲੋਕਾਂ ਦੀ ਮਨਪਸੰਦ ਉਮੀਦਵਾਰ ਹੈ।ਹਿਲੇਰੀ ਕਲਿੰਟਨ ਨੇ ਸ਼ੁੱਕਰਵਾਰ ਨੂੰ ਇੱਕ ਮੁਲਕਾਤ ਦੌਰਾਨ ਤੁਲਸੀ ਗਾਬਾਰਡ ’ਤੇ ਦੋਸ਼ ਲਾਇਆ ਸੀ ਕਿ ਰੂਸ ਉਸਦੀ ਮਦਦ ਕਰ ਰਿਹਾ ਹੈ ਤਾਂ ਉਹ ਰਾਸ਼ਟਰਪਤੀ ਚੋਣਾਂ ਵਿੱਚ ਤੀਜੀ ਧਿਰ ਦੀ ਉਮੀਦਵਾਰ ਵਜੋਂ ਉਭਰ ਸਕੇ। ਸਾਬਕਾ ਵਿਦੇਸ਼ ਮੰਤਰੀ ਨੇ ਸਪੱਸ਼ਟ ਰੂਪ ’ਚ ਤੁਲਸੀ ਗਾਬਾਰਡ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਮੈਂ ਕੋਈ ਭਵਿੱਖਵਾਣੀ ਨਹੀਂ ਕਰ ਰਹੀ ਹਾਂ, ਪਰ ਮੈਨੂੰ ਲੱਗਦਾ ਹੈ ਕਿ ਉਨ੍ਹਾਂ (ਰੂਸ) ਦੀ ਨਜ਼ਰ ਅਜਿਹੇ ਵਿਅਕਤੀ ’ਤੇ ਹੈ ਜੋ ਫਿਲਹਾਲ ਡੈਮੋਕ੍ਰੈਟਿਕ ਉਮੀਦਵਾਰਾਂ ’ਚ ਵਿੱਚ ਮੁੱਢਲੀ ਦੌੜ ’ਚ ਹੈ ਅਤੇ ਰੂਸ ਉਸਦੀ ਮਦਦ ਕਰ ਰਿਹਾ ਹੈ।’’ਹਿਲੇਰੀ ਨੇ ਮੁਲਾਕਾਤ ਦੌਰਾਨ ਭਾਵੇਂ ਗਾਬਾਰਡ ਦਾ ਨਾਂਅ ਨਹੀਂ ਲਿਆ ਸੀ ਪਰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਾਬਕਾ ਸਹਿਯੋਗੀ ਡੇਵਿਡ ਪਲੁਫੇ ਨੇ ਕਿਹਾ ਕਿ ਹਿਲੇਰੀ ਦਾ ਮੰਨਣਾ ਹੈ ਕਿ ਤੁਲਸੀ ਗਾਬਾਰਡ ਤੀਜੀ ਧਿਰ ਦੀ ਉਮੀਦਵਾਰ ਬਣਨ ਜਾ ਰਹੀ ਹੈ ਜਿਸ ਨੂੰ ਰੂਸ ਅਤੇ ਟਰੰਪ ਲਿਆ ਰਹੇ ਹਨ।


