- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਿਲੇਰੀ ਨੇ ਫੇਸਬੁੱਕ ਦੇ ਸੀਈਓ ਜ਼ਕਰਬਰਗ ਨੂੰ ਨਸੀਹਤ ਦਿੱਤੀ
ਨਿਊਯਾਰਕ – ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਫੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਨੂੰ ਨਸੀਹਤ ਦਿੱਤੀ ਹੈ ਕਿ ਫੇਸਬੁੱਕ ਰਾਜਸੀ ਲੋਕਾਂ ਤੋਂ ਇਸ਼ਤਿਹਾਰ ਹਾਸਲ ਕਰਨ ਤੋਂ ਪਹਿਲਾਂ ਇਨ੍ਹਾਂ ਦੇ ਤੱਥਾਂ ਦੀ ਪੜਚੋਲ ਕਰ ਲਿਆ ਕਰੇ ਤਾਂ ਜੋ ਝੂਠੀਆਂ ਖ਼ਬਰਾਂ ਦੀ ਬੁਰਾਈ ਤੋਂ ਬਚਿਆ ਜਾ ਸਕੇ। ਹਿਲੇਰੀ ਕਲਿੰਟਨ ਨੇ ਫੇਸਬੁੱਕ ਅਤੇ ਗੂਗਲ ਵਰਗੀਆਂ ਵੱਡੀਆ ਕੰਪਨੀਆਂ ਨੂੰ ਡਾਟਾ ਯੂਜ਼ਰਜ਼ ਨੂੰ ਗੁੰਮਰਾਹ ਕਰਨ ਤੋਂ ਬਚਾਉਣ ਦੇ ਲਈ ਦੇਸ਼ ਦਾ ਸੰਵਿਧਾਨ ਅਤੇ ਨਿਯਮਾਂਵਲੀ ਲਈ ਨਵੇਂ ਸਿਰੇ ਤੋਂ ਸਮੁੱਚਾ ਏਜੰਡਾ ਤਿਆਰ ਕਰਨ ’ਤੇ ਜ਼ੋਰ ਦਿੱਤਾ ਹੈ। ਇਹ ਪ੍ਰਗਟਾਵਾ ਹਿਲੇਰੀ ਕਲਿੰਟਨ ਨੇ ਨੈੱਟਫਲਿਕਸ ਦੀ ਦਸਤਾਵੇਜ਼ੀ ਫਿਲਮ ‘ਦਿ ਗ੍ਰੇਟ ਹੈਕ’ ਦੇਖਣ ਮੌਕੇ ਨਿਊਯਾਰਕ ਸਿਟੀ ਸਕਰੀਨਿੰਗ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸਾਰਿਆਂ ਲਈ ਇਹ ਸਮੱਸਿਆ ਹੈ ਕਿ ਅਸੀਂ ਇਸ ਬੁਰਾਈ ਦੇ ਨਾਲ ਲੜਨ ਦੇ ਬਹੁਤੇ ਸਮਰੱਥ ਨਹੀਂ ਹਾਂ।


