- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਿਸਾਰ ਵਿਚ ਇੰਟੀਗ੍ਰੇਟੇਡ ਏਵਿਏਸ਼ਨ ਹਬ ਤਿਆਰ ਕੀਤਾ ਜਾਵੇਗਾ – ਮੁੱਖ ਮੰਤਰੀ
ਚੰਡੀਗੜ – ਹਰਿਆਣਾ ਦੇ ਹਿਸਾਰ ਵਿਚ ਇੰਟੀਗ੍ਰੇਟੇਡ ਏਵਿਏਸ਼ਨ ਹਬ ਪੜਾਅਵਾਰ ਢੰਗ ਨਾਲ ਤਿਆਰ ਕੀਤਾ ਜਾਵੇਗਾ ਅਤੇ ਜਨਵਰੀ, 2021 ਤਕ 10,000 ਫੁੱਟ ਦੀ ਹਵਾਈ ਪੱਟੀ ਤਿਆਰ ਕਰ ਦਿੱਤੀ ਜਾਵੇਗੀ, ਜਿਸ ਵਿਚ ਏ-320 ਅਤੇ ਬੋਇੰਗ 737 ਹਵਾਈ ਜਹਾਜ ਉਤਰੇ ਜਾ ਸਕਣਗੇ| ਇਸ ਤੋਂ ਇਲਾਵਾ, ਹਿਸਾਰ ਏਅਰਪੋਰਟ ਨੂੰ ਮਾਰਚ, 2024 ਤਕ ਚਾਲੂ ਕਰਨ ਲਈ ਪੂਰੀ ਤਰਾਂ ਨਾਲ ਤਿਆਰ ਕਰ ਲਿਆ ਜਾਵੇਗਾ ਤਾਂ ਉੱਥੇ, ਹਿਸਾਰ ਵਿਚ ਇਕ ਵੱਡਾ ਫਲਾਇੰਗ ਸਕੂਲ ਵੀ ਸਥਾਪਿਤ ਕੀਤਾ ਜਾਵੇਗਾ, ਜਿਸ ਵਿਚ ਲਗਭਗ 100 ਪਾਇਲਟਾਂ ਨੂੰ ਸਿਖਲਾਈ ਦੇਣ ਦੀ ਵਿਵਸਥਾ ਹੋਵੇਗੀ| ਇਹ ਜਾਣਕਾਰੀ ਅੱਜ ਇੱਥੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਆਯੋਜਿਤ ਹਵਾਬਾਜੀ ਵਿਭਾਗ ਦੀ ਇਕ ਮੀਟਿੰਗ ਦੌਰਾਨ ਦਿੱਤੀ| ਮੀਟਿੰਗ ਵਿਚ ਦਸਿਆ ਗਿਆ ਕਿ ਸਾਲ 2021 ਤਕ ਹਿਸਾਰ ਵਿਚ ਵੱਡੇ ਜਹਾਜਾਂ ਲਈ ਐਮਆਰਓ ਸਹੂਲਤ ਦੇ ਨਾਲ-ਨਾਲ ਪਾਰਕਿੰਗ ਦੀ ਸਹੂਲਤ ਵੀ ਪ੍ਰਦਾਨ ਕਰਨ ਦਾ ਯਤਨ ਕੀਤਾ ਜਾਵੇਗਾ| ਮੀਟਿੰਗ ਵਿਚ ਦਸਿਆ ਗਿਆ ਕਿ ਹਿਸਾਰ ਏਅਰਪੋਰਟ ਨੂੰ ਇਕ ਵਿਕਲਪਕ ਏਅਰਪੋਰਟ ਵੱਜੋਂ ਵਿਕਸਿਤ ਕੀਤਾ ਜਾਵੇਗਾ, ਤਾਂ ਜੋ ਦਿੱਲੀ ਦੇ ਰੁੱਝੇ ਹੋਏ ਏਅਰਪੋਰਟ ਦੀ ਉਡਾਨਾਂ ਇਸ ਏਅਰਪੋਰਟ ਦੀ ਵਰਤੋਂ ਕਰ ਸਕਣ, ਜਦੋਂ ਕਿ ਵਿਕਲਪਕ ਪਾਰਕਿੰਗ ਦੀ ਵਿਵਸਥਾ ਵੀ ਹੋਵੇਗੀ ਤਾਂ ਜੋ ਦਿੱਲੀ ਵਿਚ ਜਹਾਜਾਂ ਦੀ ਪਾਰਕਿੰਗ ਦੀ ਕਮੀ ਨੂੰ ਵੇਖਦੇ ਹੋਏ ਹਿਸਾਰ ਵਿਚ ਜਹਾਜਾਂ ਨੂੰ ਪਾਰਕ ਕੀਤਾ ਜਾ ਸਕੇ| ਮੀਟਿੰਗ ਵਿਚ ਦਸਿਆ ਗਿਆ ਕਿ ਹਰਿਆਣਾ ਦੇ ਏਅਰਪੋਰਟਾਂ ਦੇ ਪ੍ਰਬੰਧਨ, ਵਿਸਥਾਰ ਅਤੇ ਉਡਾਨਾਂ ਨਾਲ ਸਬੰਧਤ ਹੋਰ ਕੰਮਾਂ ਲਈ ਇਕ ਮਲਟੀ ਪਰਪਜ ਵਹਿਕਲ (ਐਸਪੀਵੀ) ਬਣਾਇਆ ਜਾਵੇਗਾ, ਜਿਸ ਦੇ ਤਹਿਤ ਹਰਿਆਣਾ ਰਾਜ ਏਵਿਏਸ਼ਨ ਇੰਫਰਾਸਟ੍ਰਚਰ ਕੰਪਨੀ ਲਿਮਟਿਡ ਨੂੰ ਗਠਤ ਕੀਤਾ ਜਾਵੇਗਾ, ਜਿਸ ਦੀ ਅੱਜ ਪ੍ਰਵਾਨਗੀ ਮੁੱਖ ਮੰਤਰੀ ਵੱਲੋਂ ਦਿੱਤੀ ਗਈ| ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਹਰਿਆਣਾ ਵਿਚ ਡ੍ਰੋਨ ਕੰਮਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਨਾਰਨੌਲ ਦੇ ਬਾਛੌਦ ਵਿਚ ਡ੍ਰੋਨ ਅਕਾਦਮੀ ਦੀ ਵੀ ਸਥਾਪਨਾ ਕੀਤੀ ਜਾਵੇਗੀ, ਕਿਉਂਕਿ ਇਸ ਖੇਤਰ ਵਿਚ ਕਾਫੀ ਸੰਭਾਵਨਾਵਾਂ ਹਨ| ਇਸ ਤੋਂ ਇਲਾਵਾ, ਨਾਰਨੌਰ ਵਿਚ ਛੋਟੇ ਜਹਾਜਾਂ ਦੀ ਪਾਰਕਿੰਗ ਨੂੰ ਵੀ ਪ੍ਰੋਤਸਾਹਨ ਦਿੱਤਾ ਜਾਵੇਗਾ| ਮੀਟਿੰਗ ਵਿਚ ਦਸਿਆ ਗਿਆ ਕਿ ਹੈਲੀਕਾਪਟਰ ਦੀ ਉਡਾਨਾਂ ਨੂੰ ਪ੍ਰੋਤਸਾਹਨ ਦੇਣ ਲਈ ਪਿੰਜੌਰ ਵਿਚ ਇਕ ਹੈਲੀਡ੍ਰੋਮ ਬਣਾਇਆ ਜਾਵੇਗਾ ਤਾਂ ਜੋ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਹਿਲ ਸਟੇਸ਼ਨਾਂ ‘ਤੇ ਜਾਣ ਵਾਲੇ ਯਾਤਰੀਆਂ ਅਤੇ ਸੈਲਾਨੀਆਂ ਨੂੰ ਤੁਰੰਤ ਸਹੂਲਤ ਪ੍ਰਦਾਨ ਹੋ ਸਕੇ| ਇਸ ਹੈਲੀਡ੍ਰੋਮ ਨੂੰ ਵਿਕਸਿਤ ਕਰਨ ਲਈ ਹਿਮਾਚਲ ਪ੍ਰਦੇਸ਼ ਸਰਕਾਰ ਦੇ ਨਾਲ ਜਲਦ ਹੀ ਇਕ ਮੀਟਿੰਗ ਦਾ ਆਯੋਜਨ ਹੋਵੇਗਾ| ਇਸ ਹੈਲੀਡ੍ਰੋਮ ਦੇ ਬਣਨ ਨਾਲ ਸ਼ਿਮਲਾ, ਕੁੱਲੂ, ਧਰਮਸ਼ਾਲਾ ਵਰਗੇ ਸਟੇਸ਼ਨਾਂ ‘ਤੇ ਜਲਦ ਪਹੁੰਚਿਆ ਜਾ ਸਕੇਗਾ| ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਪਿੰਜੌਰ ਵਿਚ ਫਲਾਈਟਾਂ ਲਈ ਇਕ ਬੇਸ ਸਹੂਲਤ ਦੀ ਵੀ ਵਿਵਸਥਾ ਰੱਖੀ ਜਾਵੇਗੀ| ਮੀਟਿੰਗ ਵਿਚ ਦਸਿਆ ਗਿਆ ਕਿ ਇੰਨਾਂ ਪਰਿਯੋਜਨਾਵਾਂ ਨੂੰ ਪੜਾਅਵਾਰ ਤੇ ਸਮਾਂਬੱਧ ਢੰਗ ਨਾਲ ਪੂਰਾ ਕਰਨ ਲਈ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਇਕ ਸਲਾਹਕਾਰ ਕਮੇਟੀ ਤੇ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਇਕ ਸਟੇਅਰਿੰਗ ਕਮੇਟੀ ਦਾ ਗਠਨ ਵੀ ਕੀਤਾ ਜਾਵੇਗਾ|


