ਹੀਥਰ ਨੋਰਟ ਨੇ ਅਮਰੀਕੀ ਰਾਜਦੂਤ ਅਹੁਦੇ ਲਈ ਨਾਮਜ਼ਦਗੀ ਲਈ ਵਾਪਸ

ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਨ ਹੀਥਰ ਨੌਰਟ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਦੇ ਵੱਕਾਰੀ ਅਹੁਦੇ ਲਈ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਹੈ। ਵਿਦੇਸ਼ ਮੰਤਰਾਲੇ ਰੌਬਰਟ ਪੈਲਾਡਿਨੋ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਕਿਸੇ ਨਵੇਂ ਵਿਅਕਤੀ ਦੀ ਨਾਮਜ਼ਦਗੀ ਦਾ ਐਲਾਨ ਜਲਦੀ ਕਰਨਗੇ। ਜਿਸ ਵਿਚ ਉਨ੍ਹਾਂ ਨੇ ਪਾਰਿਵਾਰਕ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਸ ਫੈਸਲੇ ਦਾ ਐਲਾਨ ਕੀਤਾ। ਨੋਰਟ ਨੇ ਬਿਆਨ ਵਿਚ ਕਿਹਾ,”ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਅਹੁਦੇ ਲਈ ਮੇਰੇ ਨਾਮ ‘ਤੇ ਵਿਚਾਰ ਕਰਕੇ ਜੋ ਵਿਸ਼ਵਾਸ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਮੇਰੇ ‘ਤੇ ਦਿਖਾਇਆ ਮੈਂ ਉਸ ਲਈ ਧੰਨਵਾਦੀ ਹਾਂ।” ਉਨ੍ਹਾਂ ਨੇ ਕਿਹਾ,”ਫਿਲਹਾਲ ਬੀਤੇ ਦੋ ਮਹੀਨੇ ਮੇਰੇ ਪਰਿਵਾਰ ਲਈ ਕਾਫੀ ਉਤਾਰ-ਚੜ੍ਹਾਅ ਦੇ ਰਹੇ ਅਤੇ ਇਸ ਲਈ ਇਹ ਮੇਰੇ ਪਰਿਵਾਰ ਦੇ ਹਿੱਤ ਵਿਚ ਹੈ ਕਿ ਮੈਂ ਆਪਣਾ ਮਾਨ ਵਾਪਸ ਲੈ ਲਵਾਂ।”

VIA PUNJAB