ਜ਼ਖਮੀ ਚਾਂਦੀਮਲ ਦੂਜੇ ਟੈਸਟ ਤੋਂ ਬਾਹਰ

ਕੋਲੰਬੋ – ਸ਼੍ਰੀਲੰਕਾ ਦਾ ਕਪਤਾਨ ਦਿਨੇਸ਼ ਚਾਂਦੀਮਲ ਇੰਗਲੈਂਡ ਖਿਲਾਫ ਪਹਿਲੇ ਟੈਸਟ ਦੌਰਾਨ ਲੱਗੀ ਸੱਟ ਕਾਰਨ ਦੂਜੇ ਟੈਸਟ ‘ਚ ਨਹੀਂ ਖੇਡ ਸਕੇਗਾ। ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਨੇ ਇਹ ਜਾਣਕਾਰੀ ਦਿੱਤੀ। ਐੱਸ. ਐੱਲ. ਸੀ. ਨੇ ਕਿਹਾ ਕਿ ਡਾਕਟਰਾਂ ਨੇ ਚਾਂਦੀਮਲ ਨੂੰ 2 ਹਫਤੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ, ਜਿਸ ਕਾਰਨ ਉਸ ਦਾ ਤੀਜੇ ਤੇ ਆਖਰੀ ਟੈਸਟ ‘ਚ ਖੇਡਣਾ ਵੀ ਸ਼ੱਕ ਦੇ ਘੇਰੇ ‘ਚ ਹੈ। ਸੁਰੰਗਾ ਲਕਮਲ ਦੂਜੇ ਟੈਸਟ ‘ਚ ਸ਼੍ਰੀਲੰਕਾ ਦੀ ਅਗਵਾਈ ਕਰੇਗਾ, ਜਦੋਂ ਕਿ ਚਾਂਦੀਮਲ ਦੀ ਜਗ੍ਹਾ ਚਰਿਥ ਅਸਾਲੰਕਾ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਸ਼੍ਰੀਲੰਕਾ ਅਤੇ ਇੰਗਲੈਂਡ ਵਿਚਾਲੇ ਦੂਜਾ ਟੈਸਟ ਬੁੱਧਵਾਰ ਤੋਂ ਪਾਲੇਕਲ ‘ਚ ਖੇਡਿਆ ਜਾਵੇਗਾ, ਜਦੋਂ ਕਿ ਆਖਰੀ ਟੈਸਟ ਕੋਲੰਬੋ ‘ਚ 23 ਨਵੰਬਰ ਤੋਂ ਖੇਡਿਆ ਜਾਵੇਗਾ। ਇੰਗਲੈਂਡ 3 ਮੈਚਾਂ ਦੀ ਟੈਸਟ ਸੀਰੀਜ਼ ‘ਚ 1-0 ਨਾਲ ਅੱਗੇ ਹੈ।

VIA PUNJAB