12 ਬੋਰ ਰਾਇਫਲ ਅਤੇ 13 ਜਿੰਦਾ ਕਾਰਤੂਸ ਸਮੇਤ 2 ਕਾਬੂ

ਘੱਗਾ – ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਘੱਗਾ ਦੇ ਐਸ ਐੱਚ ਓ ਗੁਰਦੇਵ ਸਿੰਘ ਦੀ ਅਗਵਾਈ ਹੇਠ ਏ ਐਸ ਆਈ ਕੁਲਵੰਤ ਸਿੰਘ ਨੇ ਸਮੇਤ ਪੁਲਸ ਪਾਰਟੀ ਇਕ ਔਰਤ ਅਤੇ ਇਕ ਮਰਦ ਨੂੰ ਇਕ 12 ਬੋਰ ਦੀ ਬੰਦੂਕ ਅਤੇ 13 ਜਿੰਦਾ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ । ਇਸ ਸਬੰਧੀ ਐਸ ਐੱਚ ਓ ਗੁਰਦੇਵ ਸਿੰਘ ਨੇ ਦੱਸਿਆ ਕਿ ਪੀੜਤ ਚਮਕੌਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਕਥਿੱਤ ਦੋਸ਼ਣ ਸਰੋਜ ਰਾਣੀ ਪਤਨੀ ਜਤਿੰਦਰ ਸਿੰਘ ਉਰਫ ਨਿਹਾਲਾ ਵਾਸੀ ਪਿੰਡ ਨਨਹੇੜਾ ਨੂੰ ਗਿਰਫ਼ਤਾਰ ਕਰਕੇ ਮਾਨਯੋਗ ਅਦਾਲਤ ਪਾਸੋਂ ਇਕ ਦਿਨ ਦਾ ਰਿਮਾਂਡ ਪ੍ਰਪਾਤ ਕੀਤਾ ਗਿਆ ਸੀ । ਜਿਸ ਵਿਚ ਦੋਸ਼ਣ ਨੇ ਮੰਨਿਆ ਕਿ ਉਸ ਦੇ ਸਾਥੀ ਬੂਟਾ ਸਿੰਘ ਉਰਫ ਮਨਪ੍ਰੀਤ ਸਿੰਘ ਵਾਸੀ ਰਾਏਧਰਾਣਾ ਜ਼ਿਲ੍ਹਾ ਸੰਗਰੂਰ ਨੇ ਇਹ ਚੋਰੀ ਕੀਤੀ ਹੈ। ਜਿਸ ਤੇ ਪੁਲਸ ਨੇ ਸਰਗਰਮੀ ਨਾਲ ਕਥਿਤ ਦੋਸ਼ੀ ਬੂਟਾ ਸਿੰਘ ਨੂੰ ਗਿਰਫ਼ਤਾਰ ਕਰਕੇ ਉਸ ਪਾਸੋਂ 12 ਬੋਰ ਦੀ ਇੱਕ ਬੰਦੂਕ ਅਤੇ 13 ਜਿੰਦਾ ਕਾਰਤੂਸ ਬਰਾਮਦ ਕਰਕੇ ਮੁਕੱਦਮਾ ਨੰਬਰ 16 ਮਿਤੀ ਜੁਰਮ ਦੀ ਧਾਰਾ 380,34 ਆਈ ਪੀ ਸੀ ਤਹਿਤ ਕੇਸ ਰਜਿਸ਼ਟਰਡ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਥੇ ਮਾਨਯੋਗ ਅਦਾਲਤ ਨੇ ਦੋਸ਼ੀਆਂ ਨੂੰ ਜੁਡੀਸ਼ਲ 14 ਦਿਨ ਮਨਜ਼ੂਰ ਖਬਰ ਫੁਰਮਾ ਕੇ ਸੈਂਟਰਲ ਜੇਲ੍ਹ ਪਟਿਆਲਾ ਭੇਜ ਦਿੱਤਾ ਗਿਆ ਹੈ।

VIA PUNJAB