19 ਨਵੰਬਰ ਨੂੰ ਪ੍ਰਧਾਨ ਮੰਤਰੀ ਸੂਬੇ ਨੂੰ ਕਈ ਪਰਿਯੋਜਨਾਵਾਂ ਦਾ ਤੋਹਫਾ ਦੇਣਗੇ : ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਦਸਿਆ ਕਿ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇ.ਐਮ.ਪੀ. ਐਕਸਪ੍ਰੈਸ ਵੇ ਅਤੇ ਬਲਭਗੜਮੈਟਰੋ ਦਾ ਉਦਘਾਟਨ ਕਰਨਗੇ ਅਤੇ ਵਿਸ਼ਵ ਕਰਮਾ ਕੌਸ਼ਲ ਯੂਨੀਵਰਸਿਟੀ, ਦੁਧੋਲਾ (ਪਲਵਲ) ਦਾ ਨੀਂਹ ਪਥਰ ਰਖਣਗੇ। ਉਹ ਫਰੂਖਨਗਰ ਕ੍ਰਾਸਿੰਗ ਕੋਲ ਇਕ ਵਡੀ ਰੈਲੀ ਨੂੰ ਵੀ ਸੰਬੋਧਤ ਕਰਨਗੇ, ਇਸ ਦਿਨ ਪ੍ਰਧਾਨ ਮੰਤਰੀ ਸੂਬੇ ਨੂੰ ਕਈ ਪਰਿਯੋਜਨਾਵਾਂ ਦਾ ਤੋਹਫਾ ਵੀ ਦੇਣਗੇ?ਮੁਖ ਮੰਤਰੀ ਅਜ ਕਰਨਾਲ ਵਿਚ ਪਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜਦੋਂ-ਜਦੋਂ ਹਰਿਆਣਾ ਦੇ ਦੌਰੇ ‘ਤੇ ਆਉਂਦੇ ਹਨ ਤਾਂ ਸੂਬੇ ਦੀ ਜਨਤਾ ਨੂੰ ਕਈ ਤੋਹਫੇ ਦੇ ਕੇ ਜਾਂਦੇ ਹਨ? ਇਸ ਕੜੀ ਵਿਚ 19 ਨਵੰਬਰ ਨੂੰ ਵੀ ਪ੍ਰਧਾਨ ਮੰਤਰੀ ਹਰਿਆਣਾ ਵਿਚ ਆ ਰਹੇ ਹਨ।

VIA PUNJAB