2020 ਦੇ ਚੋਣ ‘ਚ ਟਰੰਪ ਨੂੰ ਚੁਣੌਤੀ ਦਿਆਂਗਾ : ਮਾਇਕਲ ਅਵੇਨਟੀ

ਵਾਸ਼ਿੰਗਟਨ – ਪੋਰਨ ਸਟਾਰ ਸਟਾਰਮੀ ਡੇਨੀਅਲਸ ਦੇ ਵਕੀਲ ਮਾਇਕਲ ਅਵੇਨਟੀ ਨੇ ਕਿਹਾ ਕਿ ਉਹ ਸਾਲ 2020 ‘ਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਡੋਨਾਲਡ ਟਰੰਪ ਦਾ ਮੁਕਾਬਲਾ ਕਰਨ ਲਈ ਤਿਆਰ ਹਨ। ਅਵੇਨਟੀ ਨੇ ਏ.ਬੀ.ਸੀ. ਦੇ ‘ਦਿਸ ਵੀਕ’ ‘ਤੇ ਕਿਹਾ, ‘ਮੈਂ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦੀ ਸੰਭਾਵਨਾ ਦਾ ਪਤਾ ਲਗਾ ਰਿਹਾ ਹਾਂ।’ ਉਨ੍ਹਾਂ ਨੇ ਪਿਛਲੇ ਕੁਝ ਦਿਨਾਂ ‘ਚ ਖੁਦ ਨੂੰ 2020 ‘ਚ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੇ ਚੋਣ ‘ਚ ਟਰੰਪ ਖਿਲਾਫ ਇਕ ਮਜ਼ਬੂਤ ਉਮੀਦਵਾਰ ਦੇ ਤੌਰ ‘ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਡੇਨੀਅਲ ਦੇ ਇਸ ਦਾਅਵੇ ਨੂੰ ਲੈ ਕੇ ਜਾਰੀ ਕਾਨੂੰਨੀ ਵਿਵਾਦ ‘ਚ ਅਵੇਨਟੀ ਉਨ੍ਹਾਂ ਦੀ ਨੁਮਾਇੰਦਗੀ ਕਰ ਰਹੇ ਹਨ ਕਿ ਟਰੰਪ ਦੇ ਵਕੀਲ ਨੇ ਡੇਨੀਅਲ ਨੂੰ ਇਸ ਦੇ ਲਈ ਭੁਗਤਾਨ ਕੀਤਾ ਕਿ ਉਹ ਭਵਿੱਖ ਦੇ ਰਾਸ਼ਟਰਪਤੀ ਨਾਲ ਆਪਣੇ ਸੰਬੰਧਾਂ ਨੂੰ ਲੈ ਕੇ ਚੁੱਪ ਰਹਿਣ।

VIA PUNJAB