- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
23 ਤੋਂ 25 ਅਕਤੂਬਰ ਤਕ ਰਾਜ ਪੱਧਰੀ ਖੇਡ ਮਹਾਕੁੰਭ ਦਾ ਆਯੋਜਨ ਕੀਤਾ ਜਾਵੇਗਾ – ਖੇਡ ਮੰਤਰੀ
ਚੰਡੀਗੜ – ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੇ ਕਿਹਾ ਕਿ 23 ਤੋਂ 25 ਅਕਤੂਬਰ ਤਕ ਰਾਜ ਪੱਧਰੀ ਖੇਡ ਮਹਾਕੁੰਭ ਦਾ ਆਯੋਜਨ ਕੀਤਾ ਜਾਵੇਗਾ| ਇਸ ਵਿਚ ਆਯੋਜਿਤ ਕੀਤੇ ਜਾਣ ਵਾਲੇ 15 ਕੌਮਾਂਤਰੀ ਖੇਡਾਂ ਦੇ ਮੁਕਾਬਲਿਆਂ ਵਿਚ ਰਾਜ ਦੇ ਕਰੀਬ 7500 ਖਿਡਾਰੀ ਹਿੱਸਾ ਲੈਣਗੇ| ਖੇਡ ਮੰਤਰੀ ਨੇ ਦਸਿਆ ਕਿ ਇੰਨਾਂ ਸਾਰੇ 15 ਖੇਡ ਮੁਕਾਬਲਿਆਂ ਦਾ ਰਾਜ ਪੱਧਰੀ ਆਯੋਜਨ ਅੰਬਾਲਾ, ਪੰਚਕੂਲਾ, ਕਰਨਾਲ, ਰੋਹਤਕ, ਗੁਰੂਗ੍ਰਾਮ, ਭਿਵਾਨੀ ਅਤੇ ਹਿਸਾਰ ਵਿਚ ਕਰਵਾਇਆ ਜਾਵੇਗਾ, ਜਿੰਨਾਂ ਵਿਚ ਕਰੀਬ 3800 ਪੁਰਖ ਅਤੇ 3700 ਮਹਿਲਾ ਖਿਡਾਰੀ ਹਿੱਸਾ ਲੈਣਗੇ| ਇਸ ਤੋਂ ਪਹਿਲਾਂ ਜਿਲਾ ਪੱਧਰੀ ਖੇਡਾਂ ਦਾ ਆਯੋਜਨ ਰਾਜ ਦੇ ਸਾਰੇ ਜਿਲਿਆਂ ਵਿਚ ਕਰਵਾਇਆ ਗਿਆ ਹੈ, ਜਿੰਨਾਂ ਦੇ ਜੇਤੂ ਖਿਡਾਰੀ ਇਸ ਖੇਡ ਮਹਾਕੁੰਭ ਵਿਚ ਹਿੱਸਾ ਲੈਣਗੇ| ਸ੍ਰੀ ਵਿਜ ਨੇ ਕਿਹਾ ਕਿ ਸਾਡੇ ਪਿੰਡਾਂ ਦੀ ਪ੍ਰਤੀਭਾਵਾਂ ਨੂੰ ਨਿਖਾਰਨੇ ਤੇ ਪ੍ਰੋਤਾਹਿਤ ਕਰਨ ਵਿਚ ਇਹ ਖੇਡ ਮਹਾਕੁੰਭ ਅਹਿਮ ਭੂਮਿਕਾ ਨਿਭਾਉਣਗੇ| ਇਸ ਦੇ ਤਹਿਤ ਅੰਬਾਲਾ ਵਿਚ ਜਿਮਨਾਸਿਟਕ ਤੇ ਬੈਡਮਿੰਟਨ, ਪੰਚਕੂਲਾ ਵਿਚ ਅਥਲੇਟਿਕਸ ਤੇ ਟੇਬਲ-ਟੇਨਿਸ, ਕਰਨਾਲ ਵਿਚ ਵਾਲੀਬਾਲ ਤੇ ਜੂਡੋਂ, ਰੋਹਤਕ ਵਿਚ ਹਾਕੀ ਤੇ ਕੁਸ਼ਤੀ, ਭਿਵਾਨੀ ਵਿਚ ਬਾਕਸਿੰਗ ਤੇ ਕਬੱਡੀ, ਗੁਰੂਗ੍ਰਾਮ ਵਿਚ ਹੈਂਡਬਾਲ, ਤੀਜੰਦਾਰੀ ਤੇ ਟੇਨਿਸ ਅਤੇ ਹਿਸਾਰ ਵਿਚ ਫੁੱਟਬਾਲ ਤੇ ਬਾਸਕੇਟਬਾਲ ਖੇਡ ਮੁਕਾਬਲਿਆਂ ਦਾ ਆਯੋਜਨ ਕਰਵਾਇਆ ਜਾਵੇਗਾ| ਖੇਡ ਮੰਤਰੀ ਨੇ ਦਸਿਆ ਕਿ ਖੇਡਾਂ ਦੇ ਸਫਲ ਆਯੋਜਨ ਲਈ ਰਾਜ ਦੇ ਸਾਰੇ ਮੁਕਾਬਲੇ ਥਾਂਵਾਂ ‘ਤੇ ਖੇਡ ਕੋਚਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਡਿਊਟੀਆਂ ਲਗਾਈ ਗਈ ਹੈ| ਇਸ ਲਈ ਸਾਰੇ ਸਬੰਧਤ ਕਮਰਚਾਰੀਆਂ ਨੂੰ 22 ਅਕਤੂਬਰ ਨੂੰ ਆਪਣੇ ਨਿਰਧਾਰਿਤ ਥਾਂਵਾਂ ‘ਤੇ ਪਹੁੰਚਣਦੇ ਆਦੇਸ਼ ਦਿੱਤੇ ਹਨ|


