- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜਿਸ ਨੇ ਜਨਤਾ ਦਾ ਦਿਲ ਜਿੱਤ ਲਿਆ ਹੋਵੇ, ਅਸਲ ਜਿੱਤ ਉਹ ਹੀ ਹੁੰਦੀ ਹੈ – ਮੁੱਖ ਮੰਤਰੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਜਿੰਨਾਂ ਪਹਿਲਾਵਾਨਾਂ ਨੇ ਜਨਤਾ ਦਾ ਦਿਲ ਜਿੱਤ ਲਿਆ ਹੋਵੇ, ਅਸਲ ਜਿੱਤ ਉਹ ਹੀ ਮੰਨੀ ਜਾਂਦੀ ਹੈ| ਦੰਗਲ ਚਾਹੇ ਕੁਸ਼ਤੀ ਦਾ ਹੋਵੇ ਜਾਂ ਸਿਆਸਤ ਦਾ, ਇਮਾਨਦਾਰੀ ਦੀ ਜਿੱਤ ਹੀ ਪ੍ਰਤੀਭਾਗੀ ਨੂੰ ਅੱਗੇ ਵੱਧਾਉਂਦੀ ਹੈ| ਮੁੱਖ ਮੰਤਰੀ ਅੱਜ ਕਰਨਾਲ ਵਿਚ ਸ੍ਰੀ ਜਗਦੰਬਾ ਦੇਵੀ ਪੰਖਾ ਦੰਗਲ ਕਮੇਟੀ ਵੱਲੋਂ ਆਯੋਜਿਤ ਤਿੰਨ ਦਿਨਾਂ 70ਵੇਂ ਰਾਜ ਪੱਧਰੀ ਸਾਲਾਨਾ ਕੁਸ਼ਤੀ ਦੰਗਲ ਵਿਚ ਸੂਬੇ ਦੇ ਵੱਖ-ਵੱਖ ਜਿਲਿਆਂ ਤੋਂ ਆਏ ਪਹਿਲਵਾਨਾਂ ਅਤੇ ਦਰਸ਼ਕਾਂ ਨੂੰ ਸੰਬੋਧਤ ਕਰ ਰਹੇ ਸਨ| ਉਨਾਂ ਨੇ ਕੁਸ਼ਤੀ ਦੰਗਲ ਦੇ ਆਯੋਜਨ ਲਈ ਆਯੋਜਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਸ ਕਮੇਟੀ ਵੱਲੋਂ ਕਰਨਾਲ ਸ਼ਹਿਰ ਵਿਚ ਕਰੀਬ 70-80 ਸਾਲਾਂ ਤੋਂ ਦੰਗਲ ਦਾ ਆਯੋਜਨ ਕੀਤਾ ਜਾ ਰਿਹਾ ਹੈ| ਇਸ ਆਯੋਜਨ ਨਾਲ ਨੌਜੁਆਨਾਂ ਨੂੰ ਆਪਣੀ ਪ੍ਰਤੀਭਾ ਨੂੰ ਨਿਖਾਰਨ ਦਾ ਮੌਕਾ ਮਿਲਦਾ ਹੈ| ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਖੇਡਾਂ ਨੂੰ ਪ੍ਰੋਤਸਾਹਤ ਕਰਨ ਲਈ ਖੇਡ ਨੀਤੀ ਬਣਾਈ ਹੈ, ਜਿਸ ਦੇ ਨਤੀਜੇ ਵੱਜੋਂ ਸੂਬੇ ਦੇ ਖਿਡਾਰੀ ਕੌਮਾਂਤਰੀ ਪੱਧਰ ‘ਤੇ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਖੇਡਾਂ ਦੇ ਖੇਤਰ ਵਿਚ ਹਰਿਆਣਾ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ| ਹਾਲ ਹੀ ਵਿਚ ਇੰਡੋਨੇਸ਼ਿਆ ਵਿਚ ਆਯੋਜਿਤ ਏਸ਼ਿਅਨ ਖੇਡ, 2018 ਵਿਚ ਹਰਿਆਣਾ ਦੇ ਖਿਡਾਰੀਆਂ ਨੇ 18 ਤਮਗੇ ਜਿੱਤੇ, ਜਦੋਂ ਕਿ ਪੂਰੇ ਦੇਸ਼ ਦੇ ਖਿਡਾਰੀਆਂ ਨੇ 69 ਤਗਮੇ ਜਿੱਤੇ ਸਨ| ਇੰਨਾਂ ਖੇਡਾਂ ਵਿਚ ਹਰਿਆਣਾ ਦੇ ਖਿਡਾਰੀਆਂ ਨੇ 6 ਸੋਨੇ, 5 ਚਾਂਦੀ ਅਤੇ 7 ਤਾਂਬਾ ਤਮਗੇ ਪ੍ਰਾਪਤ ਕੀਤੇ| ਰਾਜ ਸਰਕਾਰ ਵੱਲੋਂ ਨਵੀਂ ਖੇਡ ਨੀਤੀ ਦੇ ਤਹਿਤ ਏਸ਼ਿਅਨ ਖੇਡਾਂ ਵਿਚ ਸੋਨਾ ਤਮਗਾ ਜੇਤੂ ਨੂੰ 3 ਕਰੋੜ ਰੁਪਏ, ਚਾਂਦੀ ਤਮਗਾ ਜੇਤੂ ਨੂੰ 1.50 ਕਰੋੜ ਰੁਪਏ ਅਤੇ ਤਾਂਬਾ ਤਮਗ ਜੇਤੂ ਨੂੰ 75 ਲੱਖ ਰੁਪਏ ਦਾ ਰਕਮ ਇਨਾਮ ਵੱਜੋਂ ਦਿੱਤੀ ਜਾਂਦੀ ਹੈ|
ਕਮੇਟੀ ਦੇ ਪ੍ਰਧਾਨ ਰਾਮਧਨ ਕੰਬੋਜ ਨੇ ਮੁੱਖ ਮੰਤਰੀ ਨੂੰ ਪਗੜੀ ਬੰਨਾਂ ਕੇ ਸਨਮਾਨਿਤ ਕੀਤਾ| ਦੰਗਲ ਕਮੇਟੀ ਵੱਲੋਂ ਮੁੱਖ ਮੰਤਰੀ ਨੂੰ ਸ਼ਾਲ ਅਤੇ ਯਾਦਗਾਰੀ ਚਿੰਨਾਂ ਭੇਂਟ ਕੀਤਾ|


