25 ਮਈ ਤੱਕ ਜਾਰੀ ਰਹੇਗੀ ਕਣਕ ਦੀ ਸਰਕਾਰੀ ਖਰੀਦ-ਕੰਨੂ ਗਰਗ

ਕਿਸਾਨਾਂ ਨੂੰ 1,02,88,17,600 ਰੁਪਏ ਦੀ ਕੀਤੀ ਗਈ ਅਦਾਇਗੀ

ਸ੍ਰੀ ਅਨੰਦਪੁਰ ਸਾਹਿਬ – ਹਾੜੀ ਸੀਜਨ 2019-20 ਦੌਰਾਨ ਕਣਕ ਦੀ ਸਰਕਾਰੀ ਖਰੀਦ ਮਿਤੀ 25 ਮਈ ਤੱਕ ਜਾਰੀ ਰਹੇਗੀ, ਜਿਹੜੇ ਕਿਸਾਨਾਂ ਨੇ ਆਪਣੀ ਜਿਣਸ ਅਜੇ ਤੱਕ ਮੰਡੀਆਂ ‘ਚ ਨਹੀਂ ਲਿਆਂਦੀ ਉਹ ਆਪਣੀ ਫ਼ਸਲ 25 ਮਈ ਤੱਕ ਮੰਡੀਆਂ ਵਿੱਚ ਲਿਆ ਕੇ ਵੇਚ ਸਕਦੇ ਹਨ ਅਨਾਜ ਮੰਡੀਆਂ ਵਿਚ ਕਣਕ ਦੀ ਖਰੀਦ ਦਾ ਕੰਮ ਮੁਕੰਮਲ ਹੋਣ ਤੇ ਪੁੱਜਣ ਦੇ ਨਾਲ ਹੀ ਏਜੰਸੀਆਂ ਵਲੋਂ ਵੀ ਖਰੀਦ ਅਤੇ ਲਿਫਟਿੰਗ ਦੇ ਪ੍ਰਬੰਧਾਂ ਵਿਚ ਤੇਜੀ ਲਿਆਦੀ ਗਈ ਹੈ। ਕੀਰਤਪੁਰ ਸਾਹਿਬ, ਅਗਮਪੁਰ, ਤਖਤਗੜ੍ਹ, ਨੰਗਲ, ਡੁੰਮੇਵਾਲ, ਨੂਰਪੁਰ ਬੇਦੀ, ਸੂਰੇਵਾਲ, ਅਬਿਆਣਾ, ਸੁਖੇ ਮਾਜਰਾ, ਅਜੋਲੀ ਮੰਡੀਆਂ ਵਿਚ ਫਸਲ ਦੀ ਆਮਦ ਮੁਕੰਮਲ ਹੋਣ ਜਾ ਰਹੀ ਹੈ। ਸਰਕਾਰੀ ਖਰੀਦ ਦਾ ਕੰਮ 25 ਮਈ ਤੱਕ ਮੁਕੰਮਲ ਹੋ ਜਾਵੇਗਾ।ਇਹ ਜਾਣਕਾਰੀ ਐੱਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਕੰਨੂ ਗਰਗ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਤੱਕ ਸ੍ਰੀ ਅਨੰਦਪੁਰ ਸਾਹਿਬ ਅੰਦਰ 58 ਹਜ਼ਾਰ 308 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।ਐੱਸ.ਡੀ.ਐਮ. ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਜਿਹੜੇ ਕਿਸਾਨਾਂ ਕੋਲ ਅਜੇ ਵੀ ਵੇਚਣਯੋਗ ਕਣਕ ਪਈ ਹੈ ਉਹ ਆਪਣੀ ਕਣਕ ਨੂੰ ਮੰਡੀਆਂ ਵਿੱਚ 25 ਮਈ ਤੱਕ ਲਿਆ ਕੇ ਵੇਚ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਰੀਦ ਏਜੰਸੀਆਂ ਜਰੀਏ ਕਣਕ ਦੀ ਸਰਕਾਰੀ ਖਰੀਦ ਦੀ ਨਿਰਵਿਘਨ ਖਰੀਦ ਦੇ ਕੀਤੇ ਪੁਖ਼ਤਾ ਪ੍ਰਬੰਧਾਂ ਸਦਕਾ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਪੇਸ਼ ਆਉਣ ਦਿੱਤੀ ਗਈ।

VIA PUNJAB